Punjab

ਸਰਕਾਰ ਕੌਣ ਤੇ ਕਿੱਦਾਂ ਚਲਾ ਰਿਹਾ, ਹਾਲੇ ਤੱਕ ਨਹੀਂ ਪਤਾ – ਪਰਗਟ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਕਰਦਿਆਂ ਕਿਹਾ ਕਿ ‘ਸਾਨੂੰ ਸਿਸਟਮ ਵਿੱਚ ਰਹਿ ਕੇ ਮੁੱਦਿਆਂ ‘ਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਲੋਕਾਂ ਵਿੱਚ ਜਾਣਾ ਹੈ। ਪਰ ਅਜਕੱਲ੍ਹ ਗਰੁੱਪ ਬਣਾਏ ਜਾ ਰਹੇ ਹਨ। ਬਠਿੰਡਾ ਵਿੱਚ ਜਿਸ ਗ੍ਰੰਥੀ ਕੋਲੋਂ ਅਰਦਾਸ ਕਰਵਾਈ ਗਈ ਹੈ, ਉਸਨੂੰ ਨਾਮਜ਼ਦ ਤਾਂ ਕੀਤਾ ਗਿਆ ਹੈ ਪਰ ਇਹ ਸ਼ਰਾਰਤ ਕਰਵਾਉਣ ਵਾਲੇ ਤੋਂ ਪਰਦਾ ਕਦੋਂ ਚੁੱਕਿਆ ਜਾਵੇਗਾ। ਇਹ ਸ਼ਰਾਰਤ ਬੀਜੇਪੀ ਨੇ ਕੀਤੀ ਸੀ’।

ਗਰੇਵਾਲ ਨੇ ਕਿਹਾ ਕਿ ‘ਪੰਜਾਬ ਦੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਇੱਕ ਪਾਸੇ ਤਾਂ ਸਸਪੈਂਡ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਕੈਪਟਨ ਆਈਜੀ ਉਮਰਾਨੰਗਲ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਸਾਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਕੌਣ ਤੇ ਕਿੱਦਾਂ ਚਲਾ ਰਿਹਾ ਹੈ। ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਥਾਂ ਆਪਣਿਆਂ ਨੂੰ ਹੀ ਤੰਗ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਇੱਕ-ਦੂਜੇ ਦੇ ਸ਼ਹਿਰਾਂ ਵਿੱਚ ਪੋਸਟਰ ਲਗਾਉਣ ਵਾਲੀਆਂ ਘਟਨਾਵਾਂ ‘ਤੇ ਪਰਗਟ ਸਿੰਘ ਨੇ ਕਿਹਾ ਕਿ ਇਹ ਬੱਚਿਆਂ ਵਾਲੀ ਲੜਾਈ ਨਹੀਂ ਹੈ। ਪੋਸਟਰ ਲਾਉਣ ਨਾਲ ਕੀ ਹੋ ਜਾਵੇਗਾ’।