Punjab

ਮੇਰੇ ਕੋਈ ਪੱਥ ਰ ਨਹੀਂ ਵੱਜਾ:ਭਗਵੰਤ ਮਾਨ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਇਹ ਸਾਫ਼ ਕੀਤਾ ਹੈ ਕਿ ਕੱਲ ਇੱਕ ਜਗਾ ਚੋਣ ਪ੍ਰਚਾਰ ਦੋਰਾਨ ਉਹਨਾਂ ਦੇ ਕੋਈ ਪੱਥ ਰ ਨਹੀ ਸੀ ਵੱਜਾ। ਭਗਵੰਤ ਮਾਨ ਅੱਜ ਧੂਰੀ ਹੱਲਕੇ ਦੇ ਬੇਨੜਾ ਇਲਾਕੇ ਵਿੱਚ ਆਮ ਲੋਕਾਂ ਨਾਲ ਮਿਲ ਰਹੇ ਸਨ। ਇਸ ਦੌਰਾਨ ਉਹਨਾਂ ਕਿਹਾ ਕਿ ਮੇਰੇ ਤੇ ਕੋਈ ਹਮ ਲਾ ਨਹੀਂ ਸੀ ਹੋਇਆ,ਏਵੇਂ ਹੀ ਮੈਂ ਆਪਣੇ ਵਿਰੋ ਧੀਆਂ ਨੂੰ ਕਿਉਂ ਬਦਨਾਮ ਕਰਾਂ,ਉਹ ਇੱਕ ਫੁੱਲ ਹੀ ਸੀ ਜੋ ਕਿ ਥੋੜਾ ਸੱ ਖਤ ਸੀ ਤੇ ਜਿਵੇਂ ਆਮ ਲੋਕ ਮੇਰੇ ਤੇ ਪਿਆਰ ਨਾਲ ਫੁੱਲ ਸਿੱਟ ਰਹੇ ਸੀ ਤਾਂ ਉਹ ਵੀ ਇਦਾਂ ਹੀ ਮੇਰੀ ਅੱਖ ਤੇ ਵ ਜਾ ਸੀ ਪਰ ਦੋ ‘ਕ ਮਿੰਟ ਮਗਰੋਂ ਸਭ ਠੀਕ ਹੋ ਗਿਆ ਸੀ ਤੇ ਜਿਸ ਮੁੰਡੇ ਨੇ ਫੁੱਲ ਮਾਰਿਆ ਸੀ,ਉਸ ਨੇ ਮੇਰੇ ਤੋਂ ਮਾਫੀ ਵੀ ਮੰਗੀ ਹੈ।

ਕੱਲ ਇੱਕ ਜਗਾ ਚੋਣ ਪ੍ਰਚਾਰ ਦੌਰਾਨ ਮਾਨ ਦੀ ਅੱਖ ਤੇ ਕੁਝ ਵਜਾ ਸੀ ਤੇ ਇਹ ਗੱਲ ਸਾਰੇ ਪਾਸੇ ਫੈਲ ਗਈ ਸੀ ਕਿ ਉਹਨਾਂ ਦੇ ਪੱਥਰ ਵਜਾ ਹੈ। ਇਸ ਬਾਰੇ ਉਹਨਾਂ ਅੱਜ ਸਾਫ਼ ਕਰ ਦਿਤਾ ਕਿ ਅਜਿਹਾ ਕੁਝ ਨਹੀਂ ਹੋਇਆ ਸੀ।

ਇਸ ਦੋਰਾਨ ਉਹਨਾਂ ਲੋਕਾਂ ਨੂੰ ਆਪ ਲਈ ਮਤਦਾਨ ਕਰਨ ਲਈ ਕਿਹਾ ਤੇ ਉਮੀਦ ਜ਼ਾਹਿਰ ਕੀਤੀ ਕਿ ਆਮ ਲੋਕ ਉਹਨਾਂ ਨੂੰ ਸੇਵਾ ਦਾ ਮੋਕਾ ਜਰੂਰ ਦੇਣਗੇ।