International

ਮੈਂ ਜੰਗਾਂ ਨੂੰ ਰੋਕਣ ਵਿੱਚ ਮਾਹਰ ਹਾਂ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਜਾਰੀ ਬਿਆਨ ਵਿੱਚ ਦਾਅਵਾ ਕੀਤਾ ਕਿ ਉਹ ਜੰਗਾਂ ਨੂੰ ਰੋਕਣ ਵਿੱਚ ਮਾਹਰ ਹਨ ਅਤੇ ਹੁਣ ਤੱਕ ਅੱਠ ਜੰਗਾਂ ਨੂੰ ਰੋਕਿਆ ਹੈ। ਉਨ੍ਹਾਂ ਕਿਹਾ, “ਮੈਂ ਅੱਠ ਜੰਗਾਂ ਰੋਕੀਆਂ ਹਨ, ਇਹ ਸਨਮਾਨ ਦੀ ਗੱਲ ਹੈ। ਮੈਂ ਲੱਖਾਂ ਜਾਨਾਂ ਬਚਾਈਆਂ ਹਨ।” ਟਰੰਪ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਨੋਬਲ ਸ਼ਾਂਤੀ ਪੁਰਸਕਾਰ ਲਈ ਨਹੀਂ, ਸਗੋਂ ਜਾਨਾਂ ਬਚਾਉਣ ਲਈ ਕੀਤਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਵੀ ਜੰਗ ਚੱਲ ਰਹੀ ਹੈ, ਪਰ ਉਨ੍ਹਾਂ ਨੂੰ ਉਨ੍ਹਾਂ ਦੇ ਵਾਪਸ ਆਉਣ ਤੱਕ ਉਡੀਕ ਕਰਨੀ ਪਵੇਗੀ, ਕਿਉਂਕਿ ਉਹ ਜੰਗਾਂ ਨੂੰ ਸੁਲਝਾਉਣ ਵਿੱਚ ਮਾਹਰ ਹਨ। ਟਰੰਪ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ਦਾ ਵੀ ਦਾਅਵਾ ਕੀਤਾ, ਜਿਸ ਨੂੰ ਨਵੀਂ ਦਿੱਲੀ ਨੇ ਬਹੁਤ ਵਾਰ ਰੱਦ ਕੀਤਾ ਹੈ।

ਇਸੇ ਸਮੇਂ, ਟਰੰਪ ਗਾਜ਼ਾ ਜੰਗਬੰਦੀ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੱਗੇ ਵਧਾਉਣ ਲਈ ਇਜ਼ਰਾਈਲ ਰਵਾਨਾ ਹੋ ਗਏ ਹਨ। ਰਾਇਟਰਜ਼ ਅਨੁਸਾਰ, ਇਹ ਯਾਤਰਾ ਲਾਲ ਸਾਗਰ ਨੇੜੇ ਸ਼ਰਮ ਅਲ-ਸ਼ੇਖ ਵਿੱਚ ਹੋਣ ਵਾਲੀ ਸ਼ਾਂਤੀ ਸੰਮੇਲਨ ਨਾਲ ਜੁੜੀ ਹੈ, ਜਿੱਥੇ ਅਮਰੀਕਾ, ਇਜ਼ਰਾਈਲ ਅਤੇ ਹਮਾਸ ਨੇ ਪਹਿਲੇ ਪੜਾਅ ‘ਤੇ ਸਹਿਮਤੀ ਜ਼ਾਹਰ ਕੀਤੀ ਹੈ। ਇਸ ਵਿੱਚ ਬੰਧਕਾਂ ਦੀ ਰਿਹਾਈ ਅਤੇ ਫ਼ਲਸਤੀਨੀ ਕੈਦੀਆਂ ਨੂੰ ਰਿਹਾ ਕਰਨਾ ਸ਼ਾਮਲ ਹੈ। ਟਰੰਪ ਨੇ ਇਸ ਨੂੰ ਅੱਠਵੀਂ ਜੰਗ ਰੋਕਣ ਵਜੋਂ ਗਿਣਿਆ ਹੈ ਅਤੇ ਕਿਹਾ ਕਿ ਇਹ ਸਮਝੌਤਾ ਟਿਕੇਗਾ, ਕਿਉਂਕਿ ਦੋਵੇਂ ਪਾਸੇ ਥੱਕ ਗਏ ਹਨ।

ਟਰੰਪ ਦੀ ਇਜ਼ਰਾਈਲ ਯਾਤਰਾ ਲਗਭਗ ਚਾਰ ਘੰਟੇ ਚੱਲੇਗੀ। ਉਹ ਸਵੇਰੇ 11:30 ਵਜੇ ਪਹੁੰਚਣਗੇ ਅਤੇ ਦੁਪਹਿਰ 1:30 ਵਜੇ ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਨਗੇ। ਉਹ ਬੰਧਕਾਂ ਦੇ ਪਰਿਵਾਰਾਂ ਅਤੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਵੀ ਮੁਲਾਕਾਤ ਕਰਨਗੇ। ਟਰੰਪ ਚੌਥੇ ਅਮਰੀਕੀ ਰਾਸ਼ਟਰਪਤੀ ਹੋਣਗੇ ਜੋ ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਨਗੇ; ਉਨ੍ਹਾਂ ਤੋਂ ਪਹਿਲਾਂ ਜਿੰਮੀ ਕਾਰਟਰ (1979), ਬਿਲ ਕਲਿੰਟਨ (1994) ਅਤੇ ਜਾਰਜ ਡਬਲਯੂ. ਬੁਸ਼ (2008) ਨੇ ਇਹ ਕੀਤਾ ਸੀ। ਇਸ ਤੋਂ ਬਾਅਦ ਉਹ ਮਿਸਰ ਜਾਣਗੇ, ਜਿੱਥੇ 20 ਦੇਸ਼ਾਂ ਦੇ ਨੇਤਾ ਗਾਜ਼ਾ ਸੰਮੇਲਨ ਵਿੱਚ ਸ਼ਾਮਲ ਹੋਣਗੇ। ਟਰੰਪ ਨੇ ਕਿਹਾ ਕਿ ਉਹ ਭਵਿੱਖ ਵਿੱਚ ਗਾਜ਼ਾ ਦਾ ਦੌਰਾ ਵੀ ਕਰਨਾ ਚਾਹੁਣਗੇ ਅਤੇ ਮੁੱਖ ਭੂਮਿਕਾ ਇਸਰਾਈਲ-ਹਮਾਸ ਯੁੱਧ ਨੂੰ ਖਤਮ ਕਰਨ ਵਿੱਚ ਰਹੀ ਹੈ। ਇਹ ਸਮਝੌਤਾ 20-ਨੁਕਤੀ ਪਲਾਨ ਦਾ ਹਿੱਸਾ ਹੈ, ਜਿਸ ਨਾਲ ਰਾਫ਼ਾ ਕਰਾਸਿੰਗ ਖੋਲ੍ਹਣਾ ਅਤੇ ਰਾਹਤ ਪਹੁੰਚਾਉਣਾ ਸ਼ੁਰੂ ਹੋਵੇਗਾ। (