‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੈਂ ਵੀ ਕਿਸਾਨ ਹਾਂ। ਕਿਸਾਨਾਂ ਨੂੰ ਰੋਕਣ ਵਾਲੇ ਐੱਨਆਈਟੀ ਦੇ ਗੇਟ ਦੇ ਸਿਕਿਊਰਿਟੀ ਗਾਰਡ ਨੇ ਰੋ-ਰੋ ਕੇ ਇਹ ਸ਼ਬਦ ਕਹੇ। ਇਹ ਸਕਿਊਰਿਟੀ ਗਾਰਡ ਇੱਕ ਰਿਹਾਇਸ਼ੀ ਬਿਲਡਿੰਗ ਦਾ ਹੈ, ਜੋ ਅੱਜ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕ ਕੇ ਖੁਦ ਭਾਵੁਕ ਹੋ ਗਿਆ। ਇੱਥੇ ਇੱਕ ਰਾਜਨੀਤਿਕ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਕਿਸਾਨ ਉਸਦਾ ਵਿਰੋਧ ਕਰਨ ਲਈ ਆਏ ਸਨ ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਥੋਂ ਦੀ ਇੱਕ ਵਸਨੀਕ ਨੇ ਕਿਹਾ ਕਿ ਉਹ ਡੇਢ ਘੰਟੇ ਤੋਂ ਗੇਟ ਦੇ ਬਾਹਰ ਖੜ੍ਹੀ ਹੈ ਪਰ ਉਸਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।