The Khalas Tv Blog Punjab Hyundai ਦੀਆਂ ਕਾਰਾਂ ‘ਤੇ ਜ਼ਬਰਦਸਤ ਡਿਸਕਾਉਂਟ ਦੀ ਆਫਰ !ਅਖੀਰਲੀ ਤਰੀਕ ਤੋਂ ਪਹਿਲਾਂ ਚੰਗਾ ਮੌਕਾ !
Punjab

Hyundai ਦੀਆਂ ਕਾਰਾਂ ‘ਤੇ ਜ਼ਬਰਦਸਤ ਡਿਸਕਾਉਂਟ ਦੀ ਆਫਰ !ਅਖੀਰਲੀ ਤਰੀਕ ਤੋਂ ਪਹਿਲਾਂ ਚੰਗਾ ਮੌਕਾ !

ਬਿਊਰੋ ਰਿਪੋਰਟ : ਭਾਰਤ ਵਿੱਚ ਸਭ ਤੋਂ ਵੱਡੀ ਕਾਰ ਕੰਪਨੀ ਹੁੰਡਾਈ ਨੇ ਮਈ ਮਹੀਨੇ ਵਿੱਚ ਆਪਣੀਆਂ ਕੁਝ ਕਾਰਾਂ ‘ਤੇ ਬੰਪਰ ਡਿਸਕਾਊਂਟ ਆਫਰ ਕੀਤਾ ਹੈ । ਕੰਪਨੀ ਆਪਣੀ i10 neos,ਆਰਾ, i20,i20 N ਲਾਈਨ ਅਤੇ ਕੋਨਾ ਈਵੀ ‘ਤੇ ਕੈਸ਼ ਡਿਸਕਾਉਂਟ ਅਤੇ ਹੋਰ ਡਿਸਕਾਉਂਟ ‘ਤੇ ਆਫਰ ਦੇ ਰਹੀ ਹੈ ।

Hyundai Grand i10 Nios

ਹੁੰਡਾਈ ਇਸ ‘ਤੇ 25000 ਰੁਪਏ ਨਕਦ ਛੋਟ ਦੇ ਰਹੀ ਹੈ । ਨਾਲ ਹੀ ਕੰਪਨੀ 10,000 ਰੁਪਏ ਦੀ ਵਾਧੂ ਛੋਟ ਵੀ ਦੇ ਰਹੀ ਹੈ। ਉਧਰ POI/ਕਾਰਪੋਰੇਟ ਗਾਹਕਾਂ ਨੂੰ 3,000 ਰੁਪਏ ਦੀ ਛੋਟ ਵੀ ਮਿਲ ਰਹੀ ਹੈ। ਅਜਿਹੇ ਵਿੱਚ ਕੁੱਲ ਛੋਟ 38,000 ਰੁਪਏ ਤੱਕ ਦਿੱਤੀ ਜਾ ਰਹੀ ਹੈ ।

Hyundai Aura

ਹੁੰਡਾਈ ਆਰਾ ਛੋਟੀ ਸਡਾਨ ‘ਤੇ 20,000 ਰੁਪਏ ਦੀ ਨਕਦ ਛੋਟ ਅਤੇ 10,000 ਰੁਪਏ ਦੀ ਐਕਸਚੇਂਜ ਡਿਸਕਾਉਂਟਰ ਮਿਲ ਰਿਹਾ ਹੈ । ਉਧਰ POI/ਕਾਰਪੋਰੇਟ ਗਾਹਕਾਂ ਨੂੰ 3,000 ਰੁਪਏ ਦੀ ਛੋਟ ਵੱਖ ਤੋਂ ਮਿਲ ਰਹੀ ਹੈ । ਅਜਿਹੇ ਵਿੱਚ ਇਸ ‘ਤੇ ਕੁੱਲ ਆਫਰ 33,000 ਰੁਪਏ ਤੱਕ ਦਾ ਹੋ ਜਾਵੇਗਾ ।

Hyundai i20 ਅਤੇ i20 N Line

Hyundai i20 ਪ੍ਰੀਮੀਅਮ ਹੈਚਬੈਕ ਹੈ ਇਸ ਵਿੱਚ ਮੈਗਾ ਅਤੇ ਸਪੋਰਟਜ ਟ੍ਰਿਮਸ ‘ਤੇ 10,000 ਰੁਪਏ ਤੱਕ ਦੀ ਨਕਦ ਛੋਟ ਦਿੱਤੀ ਜਾ ਰਹੀ ਹੈ । ਜਦਕਿ ਪੁਰਾਣੀ ਕਾਰ ਐਕਸਚੇਂਜ ਕਰਨ ਦੇ ਲਈ ਗਾਹਕ ਨੂੰ 10,000 ਰੁਪਏ ਤੱਕ ਦੀ ਵਾਧੂ ਛੋਟ ਦਾ ਲਾਭ ਮਿਲ ਸਕੇਗਾ । i20 ‘ਤੇ ਗਾਹਕਾਂ ਨੂੰ ਕੁੱਲ 20,000 ਰੁਪਏ ਤੱਕ ਦਾ ਆਫਰ ਮਿਲ ਰਿਹਾ ਹੈ ।

Hyundai Kona EV

ਹੁੰਡਾਈ ਦੀ ਇਲੈਕਟ੍ਰਿਕ SUV CONA EV ‘ਤੇ 50,000 ਰੁਪਏ ਦੀ ਨਕਦ ਛੋਟ ਮਿਲ ਰਹੀ ਹੈ । ਹਾਲਾਂਕਿ ਕਾਰ ਐਕਸਚੇਂਜ ‘ਤੇ ਗਾਹਕਾਂ POI ਕਾਰਪੋਰੇਟ ਗਾਹਕਾਂ ਦੇ ਲਈ ਵਾਧੂ ਛੋਟ ਨਹੀਂ ਹੈ ।

Exit mobile version