ਬਿਊਰੋ ਰਿਪੋਰਟ : ਹੁੰਡਾਈ ਮੋਟਰ ਇੰਡੀਆ (hyundai motor india) ਨੇ ਐਕਸਟਰ (Exter) ਨੂੰ 5.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਲਾਂਚ ਕੀਤਾ ਹੈ । ਕੰਪਨੀ ਦਾ ਕਹਿਣਾ ਹੈ ਕਿ 4- ਮੀਟਰ ਮਿਨੀ SUV ਸੈਗਮੈਂਟ ਵਿੱਚ ਇਹ ਭਾਰਤ ਦੀ ਸਭ ਤੋਂ ਸਸਤੀ ਅਤੇ ਪਹਿਲੀ ਕਾਰ ਹੈ । ਇਸ ਦੇ ਸਾਰੇ ਵੈਰੀਐਂਟ ਵਿੱਚ 6 ਏਅਰ ਬੈਗ ਦਿੱਤੇ ਗਏ ਹਨ। ਹੁੰਡਾਈ ਦੀ ਐਕਸਟਰ ਦਾ ਮੁਕਾਬਲਾ ਟਾਟਾ ਪੰਚ ਨਾਲ ਹੋਵੇਗਾ ।
ਐਕਸਟਰ ਦੇ ਟਾਪ ਵੈਰੀਐਂਟ ਵਿੱਚ 40+ ਸੇਫਟੀ ਫੀਚਰ ਦਿੱਤੇ ਗਏ ਹਨ । ਉਧਰ ਦੂਜੇ ਵੈਰੀਐਂਟ ਵਿੱਚ 26 ਤੋਂ ਜ਼ਿਆਦਾ ਸੇਫਟੀ ਫੀਚਰ ਦਿੱਤੇ ਗਏ ਹਨ । ਇਸ ਵਿੱਚ ਡੀਉਲ ਡੈਸ਼ ਕੈਮ ਅਤੇ ਹਿੰਗਲਿਸ਼ ਵਾਇਸ ਕਮਾਂਡ ਸਪੋਰਟ ਕਰਨ ਵਾਲੀ ਹੋਮ-ਟੂ ਕਾਰ ਅਲੈਕਸਾ ਦੇ ਨਾਲ 60+ ਬਲੂ ਲਿੰਕ ਕਨੇਕਟੇਡ ਫੀਚਰ ਵੀ ਮਿਲਣਗੇ । ਕਾਰ ਦਾ ਮਾਇਲੇਜ ਕਿੰਨਾਂ ਹੋਵੇਗਾ ਇਸ ਦਾ ਕੰਪਨੀ ਨੇ ਐਲਾਨ ਨਹੀਂ ਕੀਤਾ ਹੈ ।
8 ਮਈ ਦੇ ਸ਼ੁਰੂ ਹੋ ਗਈ ਸੀ ਕਾਰ ਬੁਕਿੰਗ
ਕਾਰ 8 ਮਈ ਤੋਂ ਆਨਲਾਈਨ ਅਤੇ ਆਫ ਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ । 11 ਹਜ਼ਾਰ ਰੁਪਏ ਦੀ ਟੋਕਨ ਮਨੀ ਲੈਕੇ ਬੁੱਕ ਕਰਵਾਇਆ ਜਾ ਸਕਦਾ ਹੈ। ਕੰਪਨੀ ਕਾਰ ਦੇ ਨਾਲ 3 ਸਾਲ ਦੀ ਅਨਲਿਮਟਿਡ ਕਿਲੋਮੀਰ ਦੀ ਵਾਰੰਟੀ ਦੇ ਰਹੀ ਹੈ । ਭਾਰਤ ਵਿੱਚ ਇਸ ਕਾਰ ਦਾ ਮੁਕਾਬਲਾ ਟਾਟਾ ਪੰਚ ਤੋਂ ਇਲਾਵਾ ਸਿਟ੍ਰੋਏਨ C3, ਰੇਨੋ ਕਾਇਗਰ ,ਨਿਸਾਨ ਮੈਗਨਾਇਟ,ਮਾਰੂਤੀ ਸੁਜੁਕੀ ਫਾਂਕਸ,ਇਗਨਿਸ ਨਾਲ ਹੋਵੇਗਾ ।
ਕਾਰ ਦਾ ਡਿਜ਼ਾਇਨ
ਕਾਰ ਦੇ ਡਿਜ਼ਾਇਨ ਏਲੀਮੇਂਟਰਸ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ ਵਿੱਚ H-ਸ਼ੇਪਡ LED ਡੇਟਾਇਮ ਰਨਿੰਗ ਲਾਇਟਸ DRLs) ਦਿੱਤੀ ਗਈ ਹੈ। ਜੋ ਪਤਲੀ ਬਲੈਕ ਸਟ੍ਰਿਪ ਨਾਲ ਕਨੈਟ ਹੈ । ਕੰਪਨੀ ਨੇ ਕਾਰ ਵਿੱਚ ਯੂਨੀਕ ਡਿਜ਼ਾਇਨ ਵਾਲੀ ਨਵੀਂ ਗ੍ਰਿਲ ਦਿੱਤੀ ਹੈ । ਇਸ ਵਿੱਚ LED ਪ੍ਰੋਜੈਕਟਰ ਹੈਡਲੈਂਪ ਮਿਲ ਦੇ ਹਨ ।
ਫਰੰਟ ਫੇਸ ਨੂੰ ਸਕਿਡ ਸਪੇਟਸ ਅਤੇ ‘EXTER’ ਬੈਜ ਨਾਲ ਪੂਰਾ ਕੀਤਾ ਗਿਆ ਹੈ । ਸਾਈਡ ਪ੍ਰੋਫਾਈਲ ਵੇਖਿਆ ਜਾਵੇ ਤਾਂ ਕਾਰ ਵਿੱਚ ਪਲੋਟਿੰਗ ਰੂਫ ਡਿਜ਼ਾਇਨ,ਬ੍ਰਿਜ ਟਾਇਪ ਰੂਫ ਰੇਲਸ ਅਤੇ ਸਾਈਡ ਬਾਡੀ ਕਲੈਡਿੰਗ ਮਿਲ ਦੀ ਹੈ । ਇਸ ਵਿੱਚ H-ਸ਼ੇਪਡ LED ਟੇਲ ਲੈਂਪ ਅਤੇ ਫੰਕੀ ਅਲਾਏ ਵਹੀਲ ਵਰਗੇ ਫੀਚਰ ਵੀ ਦਿੱਤੇ ਗਏ ਹਨ । ਐਕਸਟਰ ਵਿੱਚ 6 ਸਿੰਗਲ ਅਤੇ ਤਿੰਨ ਡਿਊਲ ਟੋਨ ਕਲਰ ਮਿਲਣਗੇ ।
ਹੁੰਡਈ ਐਕਸਟਰ : E20 ਫਯੂਲ ਰੇਡੀ ਪੈਟਰੋਲ ਇੰਜਣ
ਹੁੰਡਈ ਐਕਸਟਰ ਨੂੰ ਪਾਵਰ ਦੇਣ ਦੇ ਲਈ 4 ਸਿਲੰਡਰ ਦੇ 2 ਇੰਜਣ ਆਪਸ਼ਨ ਹਨ। ਪਹਿਲਾਂ 1.2 ਲੀਟਰ ਦਾ ਨੈਚੂਰਲ ਐਕਪਿਰੇਟੇਡ ਕਪਾ ਪੈਟਰੋਲ ਇੰਜਣ ਜੋ E20 ਫਯੂਲ ਰੇਡੀ ਹੋਵੇਗਾ । ਇਹ 82bhp ਦੀ ਪਾਵਰ ਅਤੇ 113nm ਦਾ ਪੀਕ ਟਾਰਕ ਜਨਰੇਟ ਕਰਦਾ ਹੈ । ਇਹ ਇੰਜਣ ਹੁੰਡਈ ਨੂੰ ਗਰੈਂਡ i10 ਨਿਯੋਸ, i20 ਅਤੇ ਆਰਾ ਵਿੱਚ ਦਿੱਤਾ ਜਾਂਦਾ ਹੈ । ਇਸ ਇੰਜਣ ਨੂੰ 5 ਸਪੀਡ ਮੈਨੂਅਲ ਟਰਾਂਸਮਿਸ਼ਨ ਅਤੇ ਸਮਾਰਟ AMT ਗੀਅਰ ਬਾਕ ਦੇ ਨਾਲ ਟਿਊਨ ਕੀਤਾ ਗਿਆ ਹੈ । ਦੂਜਾ 1.2 ਲੀਟਰ ਦਾ ਬਾਏ ਫਯੂਲ ਕੱਪਾ ਪੈਟਰੋਲ CNG ਇੰਜਣ ਹੈ । ਜਿਸ ਨੂੰ 5- ਸਪੀਡ ਮੈਨੂਅਲ ਟਰਾਂਸਮਿਸ਼ਨ ਦੇ ਨਾਲ ਟਿਊਨ ਕੀਤਾ ਗਿਆ ਹੈ ।