ਹੈਦਰਾਬਾਦ (Hyderabad) ਭਾਰਤ ਦਾ ਵੱਡਾ ਸਹਿਰ ਹੈ, ਜਿਸ ਨੂੰ ਆਂਧਰਾ ਪ੍ਰਦੇਸ (Andhra Pradesh) ਅਤੇ ਤੇਲੰਗਾਨਾ (Telangana) ਆਪਣੀ ਰਾਜਧਾਨੀ ਵਜੋਂ ਵਰਤ ਰਹੇ ਸਨ। ਪਰ ਹੈਦਰਾਬਾਦ 2 ਜੂਨ ਤੋਂ ਬਾਅਦ ਸਿਰਫ ਤੇਲੰਗਾਨਾ ਦੀ ਹੀ ਰਾਜਧਾਨੀ ਹੋਵੇਗਾ। ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ 2014 ਦੇ ਮੁਤਾਬਕ ਹੈਦਰਾਬਾਦ ਉੱਤੇ ਆਂਧਰਾ ਪ੍ਰਦੇਸ਼ ਦੇ ਅਧਿਕਾਰ ਖਤਮ ਹੋ ਜਾਣਗੇ। ਆਂਧਰਾ ਪ੍ਰਦੇਸ਼ ਨੂੰ 2014 ਵਿੱਚ ਵੰਡ ਕੇ ਤੇਲੰਗਾਨਾ ਦਾ ਗਠਨ ਕੀਤਾ ਗਿਆ ਸੀ, ਜਿਸ ਤੋਂ ਬਾਅਦ 10 ਸਾਲਾਂ ਲਈ ਹੈਦਰਾਬਾਦ ਨੂੰ ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਬਣਾਇਆ ਗਿਆ ਸੀ।
ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ 2014 ਵਿੱਚ ਲਿਖਿਆ ਗਿਆ ਹੈ ਕਿ 2 ਜੂਨ 2024 ਤੱਕ ਦੋਵੇਂ ਸੂਬੇ ਹੈਦਰਾਬਾਦ ਨੂੰ ਰਾਜਧਾਨੀ ਵਜੋਂ ਇਸਤਮਾਲ ਕਰ ਸਕਦੇ ਹਨ। ਇਹ ਮਿਆਦ ਪੁੱਗਣ ਤੋਂ ਬਾਅਦ ਹੈਦਰਾਬਾਦ ਸਿਰਫ ਤੇਲੰਗਾਨਾ ਦੀ ਹੀ ਰਾਜਧਾਨੀ ਹੋਵੇਗੀ ਅਤੇ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਬਣਾਈ ਜਾਵੇਗੀ।
ਦੱਸ ਦੇਈਏ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ ਪਿਛਲੇ ਮਹੀਨੇ ਅਧਿਕਾਰੀਆਂ ਨੂੰ ਹੈਦਰਾਬਾਦ ਵਿਚ ਸਰਕਾਰੀ ਗੈਸਟ ਹਾਊਸ ਲੇਕ ਵਿਊ ਵਰਗੀਆਂ ਇਮਾਰਤਾਂ ਨੂੰ 2 ਜੂਨ ਤੋਂ ਬਾਅਦ ਆਪਣੇ ਅਧੀਨ ਲੈਣ ਦੇ ਨਿਰਦੇਸ਼ ਦਿੱਤੇ ਸਨ। ਇਹ ਇਮਾਰਤਾਂ ਨੂੰ ਆਂਧਰਾ ਪ੍ਰਦੇਸ਼ ਪਿਛਲੇ 10 ਸਾਲਾਂ ਤੋਂ ਵਰਤ ਰਿਹਾ ਹੈ।
ਇਹ ਵੀ ਪੜ੍ਹੋ – ਰਵੀਨਾ ਕੁੱਟਮਾਰ ਮਾਮਲਾ – ਦੋਵਾਂ ਪੱਖਾਂ ’ਚ ਸਮਝੌਤਾ, ਡਰਾਈਵਰ ਨੂੰ ਬਚਾਉਣ ਲਈ ਹੋਈ ਸੀ ਝੜਪ, ਰਵੀਨਾ ਦੇ ਨਸ਼ੇ ’ਚ ਹੋਣ ਦਾ ਦਾਅਵਾ ਵੀ ਝੂਠਾ