ਬਿਉਰੋ ਰਿਪੋਰਟ : IPL ਦੇ ਮਿੰਨੀ ਆਕਸ਼ਨ ਵਿੱਚ ਪੰਜਾਬ ਕਿੰਗਸ ਨੇ ਸੈਮ ਕਰਨ ਨੂੰ ਸਾਢੇ 18 ਕਰੋੜ ਵਿੱਚ ਖਰੀਦ ਕੇ ਰਿਕਾਰਡ ਬਣਾਇਆ ਹੈ। ਤਾਂ ਪੰਜਾਬ ਦੇ ਇੱਕ ਹੋਰ ਖਿਡਾਰੀ ਦੀ ਵੀ IPL ਵਿੱਚ ਚੋਣ ਹੋਈ ਹੈ। ਪਰ ਪੰਜਾਬ ਨੇ ਨਹੀਂ ਇਸ ਨੂੰ ਹੈਦਰਾਬਾਦ ਦੀ ਸਨਰਾਈਜ਼ਰ ਟੀਮ ਨੇ ਖਰੀਦਿਆ ਹੈ। ਸਨਵੀਰ ਸਿੰਘ ਨੂੰ ਹੈਰਦਾਬਾਦ ਦੀ ਟੀਮ ਨੇ 20 ਲੱਖ ਰੁਪਏ ਵਿੱਚ ਬੋਲੀ ਦੇ ਦੌਰਾਨ ਖਰੀਦਿਆ ਹੈ । ਸਨਵੀਰ ਸਿੰਘ ਵਿੱਚ ਖਾਸੀਅਤ ਇਹ ਹੈ ਕਿ ਉਹ ਆਲ ਰਾਉਂਡਰ ਹੈ ਅਤੇ ਹੈਦਰਾਬਾਦ ਦੀ ਟੀਮ ਨੂੰ ਉਸ ਦੇ ਆਉਣ ਨਾਲ ਕਾਫੀ ਫਾਇਦਾ ਹੋਵੇਗਾ। ਇਸ ਵਾਰ ਬੋਲੀ ਦੌਰਾਨ ਜ਼ਿਆਦਾਤਰ ਟੀਮਾਂ ਨੇ ਆਲ ਰਾਉਂਡਰ ਨੂੰ ਹੀ ਖਰੀਦਿਆ ਹੈ। ਸੈਮ ਕਰਨ ਆਲ ਰਾਉਂਡਰ ਹੋਣ ਦੀ ਵਜ੍ਹਾ ਕਰਕੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਹਨ। ਸਨਵੀਰ ਸਿੰਘ ਸਿੱਧੇ ਹੱਥ ਦੇ ਬੱਲੇਬਾਜ਼ ਹਨ ਅਤੇ ਉਹ ਮੀਡੀਅਮ ਗੇਂਦਬਾਜ਼ੀ ਨਾਲ ਟੀਮ ਦੀ ਗੇਂਦਬਾਜ਼ੀ ਨੂੰ ਮਜ਼ਬੂਤੀ ਦਿੰਦੇ ਹਨ।
ਸਨਵੀਰ ਸਿੰਘ 2019 ਵਿੱਚ ACC EMERGING ਟੀਮ ਵਿੱਚ ਏਸ਼ੀਆ ਕੱਪ ਖੇਡ ਚੁੱਕਾ ਹੈ । ਉਧਰ 2018 ਵਿੱਚ ਵਿਜੇ ਹਜਾਰੇ ਟਰਾਫੀ ਵਿੱਚ ਵੀ ਉਹ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਕਮਾਲ ਕਰ ਚੁੱਕਾ ਹੈ । ਸਨਵੀਰ ਦਾ ਰਣਜੀ ਟਰਾਫੀ ਵਿੱਚ ਵੀ ਸ਼ਾਨਦਾਰ ਰਿਕਾਰਡ ਹੈ ।ਆਲ ਰਾਉਂਡਰ ਸਨਵੀਰ ਸਿੰਘ ਦਾ ਜਨਮ 12 ਅਕਤੂਰ 1996 ਵਿੱਚ ਲੁਧਿਆਣਾ ਸ਼ਹਿਰ ਵਿੱਚ ਹੋਇਆ ਸੀ । 26 ਸਾਲ ਦਾ ਇਹ ਖਿਡਾਰੀ ਪੰਜਾਬ ਟੀਮ ਵੱਲੋਂ ਹੁਣ ਤੱਕ ਕਈ ਮੈਚ ਖੇਡ ਚੁੱਕਿਆ ਹੈ। ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਵੀ ਪੰਜਾਬ ਕਿੰਗਸ ਵੱਲੋਂ ਪਿਛਲੇ 5 ਸਾਲਾਂ ਤੋਂ ਖੇਡ ਰਿਹਾ ਹੈ।IPL ਵਿੱਚ ਸ਼ਾਨਦਾਰ ਗੇਂਦਬਾਜ਼ੀ ਦੀ ਵਜ੍ਹਾ ਕਰਕੇ ਉਸ ਦਾ ਟੀਮ ਇੰਡੀਆ ਵਿੱਚ ਸਲੈਕਸ਼ਨ ਹੋਇਆ ਸੀ ਅੱਜ ਇਸੇ ਦੀ ਬਦੌਲਤ ਅਰਸ਼ਦੀਪ ਸਿੰਘ T-20 ਦਾ ਸਪੈਸ਼ਲਿਸਟ ਗੇਂਦਬਾਜ਼ੀ ਬਣ ਗਿਆ ਹੈ। ਸ਼ੁਰੂਆਤੀ ਅਤੇ ਅਖੀਰਲੇ ਓਵਰ ਵਿੱਚ ਅਰਸ਼ਦੀਪ ਦੀ ਯਾਰਕ ਗੇਂਦਬਾਜ਼ੀ ਤੋਂ ਪੂਰੀ ਦੁਨੀਆ ਦੇ ਬੱਲੇਬਾਜ਼ ਹੁਣ ਡਰ ਦੇ ਹਨ। ਖਾਸ ਕਰਕੇ ਏਸ਼ੀਆ ਅਤੇ ਵਰਲਡ ਕੱਪ ਵਿੱਚ ਜਿਸ ਤਰ੍ਹਾਂ ਨਾਲ ਅਰਸ਼ਦੀਪ ਨੇ T20 ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ ਉਹ ਕਪਤਾਨ ਰੋਹਿਤ ਸ਼ਰਮਾ ਦੇ ਸਭ ਤੋਂ ਭਰੋਸੇ ਮੰਦ ਗੇਂਦਬਾਜ਼ ਬਣ ਗਏ ਸਨ। ਅਰਸ਼ਦੀਪ ਨੇ ਵੀ ਕਦੇ ਵੀ ਰੋਹਿਤ ਨੂੰ ਨਿਰਾਸ਼ ਨਹੀਂ ਕੀਤਾ ਅਤੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਟੀਮ ਨੂੰ ਮੁਸ਼ਕਲ ਵੇਲੇ ਵਿਕਟਾ ਦਿਵਾਇਆ । ਹੁਣ ਪੰਜਾਬ ਦੇ ਇੱਕ ਹੋਰ ਖਿਡਾਰੀ ਸਨਵੀਰ ਸਿੰਘ ਵੀ IPL ਤੋਂ ਸ਼ੁਰੂਆਤ ਕਰਨ ਜਾ ਰਹੇ ਹਨ । ਉਮੀਦ ਹੈ ਕਿ ਜਲਦ ਹੀ ਉਹ ਵੀ ਟੀਮ ਇੰਡੀਆ ਵਿੱਚ ਖੇਡ ਦੇ ਹੋਏ ਨਜ਼ਰ ਆਉਣਗੇ । ਸਨਵੀਰ ਸਿੰਘ ਦੀ ਦਾਅਵੇਦਾਰੀ ਇਸ ਲਈ ਵੀ ਮਜ਼ਬੂਤ ਹੈ ਕਿਉਂਕਿ ਉਹ ਆਲ ਰਾਉਂਡਰ ਹਨ । ਇਸ ਵਕਤ ਟੀਮ ਵਿੱਚ ਆਲ ਰਾਉਂਡਰ ਨੂੰ ਥਾਂ ਛੇਤੀ ਮਿਲ ਜਾਂਦੀ ਹੈ। ਕਿਉਂ ਬੱਲੇ ਅਤੇ ਗੇਂਦ ਦੋਵਾਂ ਤੋਂ ਖਿਡਾਰੀਆਂ ਆਪਣੀ ਪਰਫਾਰਮੈਂਸ ਨਾਲ ਟੀਮ ਨੂੰ ਜਿੱਤ ਦਿਵਾ ਸਕਦਾ ਹੈ।