India

BJP ਦੇ ਇੱਕ ਹੋਰ ਆਗੂ ‘ਤੇ ਪੈਗੰਬਰ ਮੁਹੰਮਦ ਸਾਬ੍ਹ ਖਿਲਾਫ਼ ਵਿਵਾਦਿਤ ਟਿਪਣੀ ਦਾ ਇਲਜ਼ਾਮ ! ਪੁਲਿਸ ਨੇ ਕੀਤਾ ਗ੍ਰਿਫਤਾਰ

 ਨੁੂਪੁਰ ਸ਼ਰਮਾ ਖਿਲਾਫ਼ ਵੀ ਪੈਗੰਬਰ ਮੁਹੰਮਦ ਸਾਬ੍ਹ ਖਿਲਾਫ਼ ਵਿਵਾਦਿਤ ਬਿਆਨ ਦੇਣ ਦੇ ਇਲਜ਼ਾਮ ਵਿੱਚ ਪੂਰੇ ਦੇਸ਼ ਵਿੱਚ ਕੇਸ ਦਰਜ ਹੋਏ

‘ਦ ਖ਼ਾਲਸ ਬਿਊਰੋ : ਬੀਜੇਪੀ ਦੀ ਸਾਬਕਾ ਆਗੂ ਨੁੂਪੁਰ ਸ਼ਰਮਾ ਤੋਂ ਬਾਅਦ ਪਾਰਟੀ ਦੇ ਇੱਕ ਹੋਰ ਆਗੂ ਖਿਲਾਫ਼ ਪੈਗੰਬਰ ਮੁਹੰਮਦ ਸਾਬ੍ਹ ਖਿਲਾਫ਼ ਵਿਵਾਦਿਤ ਟਿਪਣੀ ਕਰਨ ਦਾ ਇ ਲਜ਼ਾਮ ਲੱਗਿਆ ਹੈ। ਹੈਦਰਾਬਾਦ ਪੁਲਿਸ ਨੇ ਇਸ ਮਾਮਲੇ ਵਿੱਚ ਬੀਜੇਪੀ ਦੇ ਵਿਧਾਇਕ ਟੀ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਧਾਇਕ ‘ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਵੀਡੀਓ ਜਾਰੀ ਕਰਕੇ ਪੈਗੰਬਰ ਮੁਹੰਮਦ ਸਾਹਿਬ ਖਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ ।  ਹਾਲਾਂਕਿ ਕਿ ਬਾਅਦ ਵਿੱਚ ਵਿਧਾਇਕ ਨੇ ਸਪਸ਼ਟੀਕਰਨ ਦਿੱਤਾ ਸੀ ਕਿ  ਕਿ ਉਹ ਮਜ਼ਾਕ ਕਰ ਰਹੇ ਸ ਪਰ ਉਨ੍ਹਾਂ ਦੇ ਵੀਡੀਓ ਤੋਂ ਬਾਅਦ ਮੁਸਲਮਾਨ ਭਾਈਚਾਰਾ ਸੜਕਾਂ ‘ਤੇ ਉਤਰ ਆਇਆ ਅਤੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ । ‘ਗੁਸਤਾਖ਼ੇ ਨਬੀ ਦੀ ਇੱਕ ਹੀ ਸਜ਼ਾ, ਸਿਰ ਤਨ ਤੋਂ ਜ਼ੁਦਾ’ ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਮੁਸਲਮਾਨ ਭਾਈਚਾਰੇ ਨੇ ਮੰਗ ਕੀਤੀ ਸੀ ਕਿ ਵਿਧਾਇਕ ਟੀ ਰਾਜਾ ਨੂੰ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਇਸ ਤਰ੍ਹਾਂ ਮਾਮਲਾ ਵਧਿਆ

ਦਰਅਸਲ ਬੀਜੇਪੀ ਦੇ ਵਿਧਾਇਕ ਨੇ ਕਮੈਡੀਅਨ ਮੁਨਵਰ ਫਾਰੂਖੀ ਦੇ ਖਿਲਾਫ਼ ਇੱਕ ਵੀਡੀਓ ਜਾਰੀ ਕੀਤੀ ਸੀ। ਮੁਨਵਰ ਨੇ ਪਿਛਲੇ ਹਫਤੇ ਹੀ ਹੈਦਰਾਬਾਦ ਵਿੱਚ ਕਾਮੇਡੀ ਸ਼ੋਅ ਕੀਤਾ ਸੀ। ਜਦਕਿ ਬੀਜੇਪੀ ਵਿਧਾਇਕ ਟੀ ਰਾਜਾ ਨੇ ਧ ਮਕੀ ਦਿੱਤੀ ਸੀ ਕਿ ਜੇਕਰ ਸ਼ੋਅ ਨਹੀਂ ਰੋਕਿਆ ਗਿਆ ਤਾਂ ਉਹ ਸੈਟ ਨੂੰ ਅੱਗ ਲੱਗਾ ਦੇਣਗੇ। ਰਾਜਾ ਸਿੰਘ ਦਾ ਇਲਜ਼ਾਮ ਹੈ ਕਿ ਮੁਨਵਰ ਫਾਰੂਕੀ ਨੇ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਧਮ ਕੀ ਤੋਂ ਬਾਅਦ ਪੁਲਿਸ ਨੇ ਟੀ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਸੀ। ਉਧਰ ਟੀ ਰਾਜਾ ਦੇ ਬਿਆਨ ਤੋਂ ਭੜਕੇ ਮੁਸਲਮਾਨ ਭਾਈਚਾਰੇ ਨੇ ਹੈਦਰਾਬਾਦ ਦੇ ਕਮਿਸ਼ਨ ਦਫ਼ਤਰ ਦੇ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ ।

ਨੁਪੁਰ ਸ਼ਰਮਾ ਦਾ ਮਾਮਲਾ ਸੁਪਰੀਮ ਕੋਰਟ

ਇਸੇ ਸਾਲ 27 ਮਈ ਨੂੰ ਬੀਜੇਪੀ ਆਗੂ ਰਹਿੰਦੇ ਹੋਏ ਨੁੂਪੁਰ ਸ਼ਰਮਾ ‘ਤੇ ਇਲਜ਼ਾਮ ਲੱਗਿਆ ਸੀ ਕਿ ਉਨ੍ਹਾਂ ਨੇ ਇੱਕ ਟੀਵੀ ਬਹਿਸ ਦੌਰਾਨ ਪੈਗੰਬਰ ਮੁਹੰਮਦ ਸਾਬ੍ਹ ‘ਤੇ ਵਿਵਾਦਿਤ ਟਿਪਣੀ ਕੀਤੀ ਸੀ।  ਇਸਲਾਮਿਕ ਦੇਸ਼ਾਂ ਨੇ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਬੀਜੇਪੀ ਨੇ ਉਨ੍ਹਾਂ ‘ਤੇ ਕਾਰਵਾਈ ਕਰਦੇ ਹੋਏ ਨੂਪੁਰ ਸ਼ਰਮਾ ਨੂੰ 6 ਸਾਲ ਲਈ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਨੂਪੁਰ ਦੇ ਬਿਆਨ ਦਾ ਦੇਸ਼ ਭਰ ਵਿੱਚ ਵਿਰੋਧ ਹੋਇਆ ਸੀ । ਰਾਜਸਥਾਨ ਵਿੱਚ ਤਾਂ ਨੂਪੁਰ ਦੇ ਹੱਕ ਵਿੱਚ ਇੱਕ ਦਰਜੀ ਵੱਲੋਂ ਫੋਨ ‘ਤੇ ਡੀਪੀ ਲਗਾਉਣ ‘ਤੇ ਉਸ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦੀ ਇੱਕ ਵਾਰਦਾਤ ਮਹਾਰਾਸ਼ਟਰ ਤੋਂ ਵੀ ਸਾਹਮਣੇ ਆਈ ਸੀ ਜਿੱਥੇ ਨੁਪੂਰ ਦੀ ਹਿਮਾਇਤ ਕਰਨ ‘ਤੇ ਕੈਮਿਸਟ ਦੁਕਾਨ ਨੂੰ ਕੁੱ ਟ-ਕੁੱ ਟ ਕੇ ਜਾਨੋ ਮਾ ਰ ਦਿੱਤਾ ਗਿਆ ਸੀ, ਸੁਪਰੀਮ ਕੋਰਟ ਨੇ ਵੀ ਨੂਪੁਰ ਸ਼ਰਮਾ ਨੂੰ ਮੁਹੰਮਦ ਸਾਬ੍ਹ ‘ਤੇ ਦਿੱਤੇ ਵਿਵਾਦਿਤ ਨੂੰ ਲੈਕੇ ਤਗੜੀ ਫਟਕਾਰ ਲਗਾਈ ਸੀ,ਅਦਾਲਤ ਨੇ ਨੁਪੁਰ ਨੂੰ ਦੇਸ਼ ਤੋਂ ਮੁਆਫੀ ਮੰਗਣ ਦੀ ਨਸੀਅਤ ਵੀ ਦਿੱਤੀ,ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਨੂਪੁਰ ਸ਼ਰਮਾ ਦੇ ਖਿਲਾਫ਼ ਕੇਸ ਵੀ ਦਰਜ ਹੋਏ ਸਨ ਜਿਸ ‘ਤੇ ਹੁਣ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ ਹੈ।