International

ਹਸ਼ ਮਨੀ ਕੇਸ: ਡੋਨਾਲਡ ਟਰੰਪ ਨੂੰ ਮਿਲੀ ਸਜ਼ਾ, ਪਰ ਦੰਡ ਦੇਣ ਤੋਂ ਕੀਤਾ ਇਨਕਾਰ

ਅਮਰੀਕਾ : ਹਸ਼ ਮਨੀ ਕੇਸ ( Hush money case ) ਵਿੱਚ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump )  ਦੇ ਖਿਲਾਫ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ ਆਇਆ ਹੈ। ਇੱਕ ਅਮਰੀਕੀ ਜੱਜ ਨੇ ਡੋਨਾਲਡ ਟਰੰਪ ਨੂੰ ਇੱਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦਾ ਦੋਸ਼ੀ ਠਹਿਰਾਇਆ, ਪਰ ਉਸ ਦੇ ਖਿਲਾਫ ਜੇਲ੍ਹ ਦੀ ਸਜ਼ਾ ਅਤੇ ਜੁਰਮਾਨਾ ਲਗਾਉਣ ਤੋਂ ਇਨਕਾਰ ਕਰ ਦਿੱਤਾ। ਅਜਿਹੇ ‘ਚ ਹੁਣ ਡੋਨਾਲਡ ਟਰੰਪ ਨੂੰ ਨਾ ਤਾਂ ਜੇਲ ਜਾਣਾ ਪਵੇਗਾ ਅਤੇ ਨਾ ਹੀ ਜੁਰਮਾਨਾ ਭਰਨਾ ਪਵੇਗਾ।

ਨੂੰ ਸ਼ੁਕਰਵਾਰ ਨੂੰ ਇਕ ‘ਪੋਰਨ ਸਟਾਰ’ (ਵੇਸ਼ਵਾ) ਨੂੰ ਗੁਪਤ ਪੈਸੇ ਦੇਣ ਦੇ ਦੋਸ਼ ’ਚ ਰਸਮੀ ਤੌਰ ’ਤੇ ਸਜ਼ਾ ਸੁਣਾਈ ਗਈ ਪਰ ਜੱਜ ਨੇ ਨਾ ਤਾਂ ਉਨ੍ਹਾਂ ਨੂੰ ਜੇਲ ਦੀ ਸਜ਼ਾ ਦਾ ਐਲਾਨ ਕੀਤਾ ਅਤੇ ਨਾ ਹੀ ਉਨ੍ਹਾਂ ’ਤੇ ਜੁਰਮਾਨਾ ਜਾਂ ਪਾਬੰਦੀ ਲਗਾਈ। ਇਹ ਫੈਸਲਾ ਟਰੰਪ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਦਸ ਦਿਨ ਪਹਿਲਾਂ ਆਇਆ ਹੈ।

ਇਸ ਫੈਸਲੇ ਨੂੰ ਟਰੰਪ ਲਈ ਵੱਡੀ ਰਾਹਤ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ ਅਤੇ ਰਾਸ਼ਟਰਪਤੀ ਦੇ ਤੌਰ ’ਤੇ ਦੂਜੇ ਕਾਰਜਕਾਲ ਲਈ ਉਨ੍ਹਾਂ ਦੀ ਵ੍ਹਾਈਟ ਹਾਊਸ ’ਚ ਵਾਪਸੀ ਦਾ ਰਸਤਾ ਵੀ ਸਾਫ ਹੋ ਗਿਆ ਹੈ। ਮੈਨਹਟਨ ਅਦਾਲਤ ਦੇ ਜੱਜ ਜੁਆਨ ਐਮ. ਮਾਰਚਨ ਨੇ ‘ਹੱਸ਼ ਮਨੀ’ ਮਾਮਲੇ ’ਚ 78 ਸਾਲ ਦੇ ਟਰੰਪ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾ ਸਕਦੇ ਸਨ। ਹਾਲਾਂਕਿ, ਉਨ੍ਹਾਂ ਨੇ ਇਕ ਅਜਿਹਾ ਫੈਸਲਾ ਚੁਣਿਆ ਜਿਸ ਨੇ ਕੇਸ ਨੂੰ ਅਸਰਦਾਰ ਢੰਗ ਨਾਲ ਸੁਲਝਾਉਣ ਦੌਰਾਨ ਕਈ ਸੰਵਿਧਾਨਕ ਮੁੱਦਿਆਂ ਨੂੰ ਪੈਦਾ ਹੋਣ ਤੋਂ ਰੋਕਿਆ।

ਟਰੰਪ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਵਿਅਕਤੀ ਹੋਣਗੇ, ਜਿਨ੍ਹਾਂ ਨੂੰ ਅਪਰਾਧਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਰਸਮੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਟਰੰਪ ਵਲੋਂ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਕ ਸਹਿਯੋਗੀ ਰਾਹੀਂ ਸਟਾਰ ਸਟੋਰਮੀ ਡੈਨੀਅਲਜ਼ ਨੂੰ 1,30,000 ਡਾਲਰ ਦੀ ਅਦਾਇਗੀ ਦੇ ਆਲੇ-ਦੁਆਲੇ ਘੁੰਮਦਾ ਹੈ ਤਾਂ ਜੋ ਉਹ ਉਸ ਨਾਲ ਸੈਕਸ ਕਰਨ ਬਾਰੇ ਜਨਤਕ ਤੌਰ ’ਤੇ ਬਿਆਨ ਨਾ ਦੇਵੇ।

ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਕੋਲ ਗਏ ਸਨ ਅਤੇ ਅਪੀਲ ਕੀਤੀ ਸੀ ਕਿ ਸਟਾਰ ਨੂੰ ਅਪਣਾ ਮੂੰਹ ਬੰਦ ਰੱਖਣ ਲਈ ਭੁਗਤਾਨ ਕਰਨ ਨਾਲ ਜੁੜੇ ਮਾਮਲੇ ਵਿਚ ਸਜ਼ਾ ’ਤੇ ਰੋਕ ਲਗਾਈ ਜਾਵੇ। ਹਾਲਾਂਕਿ, ਸੁਪਰੀਮ ਕੋਰਟ ਨੇ ਟਰੰਪ ਦੀ ਪਟੀਸ਼ਨ ਖਾਰਜ ਕਰ ਦਿਤੀ, ਜਿਸ ਨਾਲ ਜਸਟਿਸ ਮਰਚਨ ਲਈ ਸ਼ੁਕਰਵਾਰ ਨੂੰ ਅਪਣੀ ਸਜ਼ਾ ਦਾ ਐਲਾਨ ਕਰਨ ਦਾ ਰਸਤਾ ਸਾਫ ਹੋ ਗਿਆ।  ਹਾਲਾਂਕਿ, ਜਸਟਿਸ ਮਾਰਚਨ ਨੇ ਸੰਕੇਤ ਦਿਤਾ ਕਿ ਉਹ ਟਰੰਪ ਨੂੰ ਜੇਲ੍ਹ ਦੀ ਸਜ਼ਾ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ’ਤੇ ਕੋਈ ਜੁਰਮਾਨਾ ਜਾਂ ਪਾਬੰਦੀਆਂ ਲਗਾਉਣਗੇ।