International

ਇੱਕ ਗਲਤੀ 8 ਤੇ 5 ਸਾਲ ਦੇ ਬੱਚਿਆਂ ‘ਤੇ ਭਾਰੀ ਪੈ ਗਈ !

ਬਿਊਰੋ ਰਿਪੋਰਟ : ਅਮਰੀਕਾ ਤੋਂ 2 ਦਿਨਾਂ ਦੇ ਅੰਦਰ ਪੰਜਾਬੀਆਂ ਲਈ ਤਿੰਨ ਮਾੜੀਆਂ ਖਬਰਾਂ ਆਇਆ ਹਨ ਜਿਸ ਨੇ 5 ਪਰਿਵਾਰਾਂ ਨੂੰ ਉਮਰ ਭਰ ਦਾ ਦਰਦ ਦੇ ਦਿੱਤਾ ਹੈ । ਤਾਜ਼ਾ ਮਾਮਲਾ ਇੱਕ ਸਿੱਖ ਜੋੜੇ ਦਾ ਆਇਆ ਹੈ ਜਿੰਨਾਂ ਦੀ ਭਿਆਨਕ ਦੁਰਘਟਨਾ ਦੌਰਾਨ ਮੌਤ ਹੋ ਗਈ ਹੈ,ਇਸ ਤੋਂ ਵੀ ਦਰਦਨਾਕ ਗੱਲ ਇਹ ਹੈ ਕਿ 2 ਛੋਟੀ ਉਮਰ ਵਿੱਚ ਬੱਚਿਆ ਦੇ ਸਿਰ ਤੋਂ ਮਾਪਿਆਂ ਦਾ ਹੱਥ ਉੱਠ ਗਿਆ ਹੈ । ਇੱਕ ਦੀ ਉਮਰ 8 ਸਾਲ ਸੀ ਜਦਕਿ ਦੂਜੇ ਬੱਚੇ ਦੀ ਉਮਰ 5 ਸਾਲ ਸੀ । ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫਤਾਰ ਗੱਡੀ ਨੇ ਪਤੀ-ਪਤਨੀ ਨੂੰ ਸਿੱਧੀ ਟੱਕਰ ਮਾਰੀ । ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ ਹੋਇਆ ਹੈ ।

ਫੋਨ ਦੀ ਵਜ੍ਹਾ ਕਰਕੇ ਹੋਇਆ ਹਾਦਸਾ

ਮੀਡੀਆ ਰਿਪੋਰਟ ਦੇ ਮੁਤਾਬਿਕ ਹਾਦਸਾ ਉਸ ਵੇਲੇ ਹੋਇਆ ਜਦੋਂ ਪਰਮਿੰਦਰ ਸਿੰਘ ਬਾਜਵਾ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਬਾਜਵਾ ਆਪਣੇ ਬੱਚਿਆਂ ਨੂੰ ਸਕੂਲ ਬੱਸ ਸਟਾਫ ਤੋਂ ਲੈਣ ਜਾ ਰਹੇ ਸਨ । ਇਸੇ ਦੌਰਾਨ ਵਾਸ਼ਿੰਗਟਨ ਦੇ ਕੈਂਟ ਵਿੱਚ ਇੱਕ ਕਾਰ ਡਰਾਈਵਰ ਨੇ ਉਨ੍ਹਾਂ ਨੂੰ ਅੱਗੋਂ ਆਕੇ ਟੱਕਰ ਮਾਰੀ । ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦਾ ਧਿਆਨ ਫੋਨ ‘ਤੇ ਸੀ ਇਸੇ ਵਜ੍ਹਾ ਕਰਕੇ ਧਿਆਨ ਭਟਕ ਗਿਆ ਸੀ। ਡਰਾਈਵਰ ਨੇ ਜਦੋਂ ਫੋਨ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਬੇਕਾਬੂ ਹੋ ਗਈ ਅਤੇ ਸਿੱਧਾ ਸਿੱਖ ਜੋੜੇ ਦੇ ਨਾਲ ਟਕਰਾਈ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦਕਿ ਕਾਰ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ । ਪਰਮਿੰਦਰ ਸਿੰਘ ਬਾਜਵਾ ਅਤੇ ਹਰਪ੍ਰੀਤ ਕੌਰ ਦੇ 2 ਬੱਚੇ ਸਨ, ਧੀ ਦੀ ਉਮਰ 8 ਸਾਲ ਅਤੇ ਪੁੱਤਰ ਦੀ ਉਮਰ 5 ਸਾਲ ਹੈ ।

3 ਨੌਜਵਾਨਾਂ ਦਾ ਬੇਰਹਮੀ ਨਾਲ ਕਤਲ

ਅਮਰੀਕਾ ਦੇ ਵਾਸ਼ਿੰਗਟਨ ਵਿੱਚ ਗੈਗ ਸਟੇਸ਼ਨ ‘ਤੇ ਕੰਮ ਕਰਨ ਵਾਲੇ ਨਵਜੋਤ ਸਿੰਘ ਦਾ ਬੇਰਹਮੀ ਨਾਲ ਕਤਲ ਦਿੱਤਾ ਗਿਆ । ਬੀਤੇ ਦਿਨੀਂ ਉਹ ਰੋਜ਼ਾਨਾ ਵਾਂਗ ਗੈਸ ਸਟੇਸ਼ਨ ਦੀ ਦੁਕਾਨ ‘ਤੇ ਕੰਮ ਕਰਨ ਗਿਆ। ਇਸ ਦੌਰਾਨ ਕੁਝ ਲੁਟੇਰੇ ਲੁੱਟ ਕਰਨ ਦੀ ਨੀਅਤ ਨਾਲ ਸਟੋਰ ਵਿੱਚ ਦਾਖਲ ਹੋਏ ਤੇ ਜਦੋਂ ਨਵਜੋਤ ਸਿੰਘ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਘਟਨਾ ਦੀ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੁਟੇਰਿਆਂ ਨੇ ਬੇਰਹਿਮੀ ਨਾਲ ਨਵਜੋਤ ਸਿੰਘ ਦਾ ਕਤਲ ਕਰ ਦਿੱਤਾ। ਘਟਨਾ ਦੇ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਹੀ ਅਮਰੀਕਾ ਵਿੱਚ 2 ਸੱਕੇ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਸੀ ।

ਗੈਸ ਸਟੇਸ਼ਨ ਤੇ ਕਤਲ

2 ਸਕੇ ਭਰਾਵਾਂ ਦਾ ਕਤਲ

ਅਮਰੀਕਾ ਦੇ ਪੋਰਟਲੈਂਡ ਵਿੱਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਕਪਰੂਥਲਾ ਦੇ 2 ਭਰਾਵਾਂ ਦੀਪੀ ਅਤੇ ਗੋਰਾ ਦਾ ਉਨ੍ਹਾਂ ਦੇ ਬਿਜਨੈਸ ਭਾਈਵਾਲ ਨੇ ਗੋਲੀਆਂ ਚੱਲਾ ਕੇ ਕਤਲ ਕਰ ਦਿੱਤੀ । ਪਹਿਲਾਂ ਤਕਰਾਰਬਾਜ਼ੀ ਹੋਈ ਫਿਰ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਹੋਈਆਂ ਅਤੇ ਫਿਰ ਅਚਾਨਕ ਫਾਇਰਿੰਗ ਸ਼ੁਰੂ ਹੋ ਗਈ । ਦੱਸਿਆ ਜਾ ਰਿਹਾ ਹੈ ਜਿਸ ਨੇ 2 ਭਰਾਵਾਂ ਦਾ ਕਤਲ ਕੀਤਾ ਹੈ ਉਹ ਵੀ ਕਪੂਰਥਲਾ ਦਾ ਹੀ ਰਹਿਣ ਵਾਲਾ ਸੀ।