Punjab

ਪਤਨੀ ਪਤੀ ਨੂੰ ਜ਼ਿੰਦਗੀ ਬਚਾਉਣਾ ਚਾਹੁੰਦੀ ਸੀ ! ਪਰ ਪਤੀ ਬਣ ਗਿਆ ਜੱਲਾਦ !

ਬਿਉਰੋ ਰਿਪੋਰਟ : ਮੋਗਾ ਨਿਹਾਲ ਸਿੰਘ ਵਾਲਾ ਕਸਬਾ ਦੇ ਪਿੰਡ ਖੋਟੇ ਵਿੱਚ ਦੇਰ ਰਾਤ ਨੌਜਵਾਨ ਨੇ ਆਪਣੀ ਪਤਨੀ ਦਾ ਗਲ ਦਬਾ ਕੇ ਕਤਲ ਕਰ ਦਿੱਤਾ ਹੈ । ਨੌਜਵਾਨ ਨਸ਼ੇ ਦਾ ਆਦੀ ਸੀ । ਇਸ ਨੂੰ ਲੈਕੇ ਪਤਨੀ ਅਤੇ ਪਤੀ ਵਿੱਚ ਵਿਵਾਦ ਚੱਲਦਾ ਸੀ। ਮੁਲਜ਼ਮ ਨੇ ਪਹਿਲਾਂ ਆਪਣੇ ਤਿੰਨ ਬੱਚਿਆਂ ਨੂੰ ਘਰ ਤੋਂ ਦੂਰ ਛੱਡਿਆ। ਇਸ ਦੇ ਬਾਅਦ ਘਰ ਆਕੇ ਚੁੰਨੀ ਦੇ ਨਾਲ ਗਲ ਦਬਾ ਕੇ ਕਤਲ ਕਰ ਦਿੱਤਾ ।

ਇਸ ਘਟਨਾ ਨੂੰ ਲੈਕੇ ਨਿਹਾਲ ਸਿੰਘ ਵਾਲਾ ਡੀਐੱਸਪੀ ਮਨਜੀਤ ਸਿੰਘ ਗਹਿਰਾਈ ਨਾਲ ਜਾਂਚ ਕਰ ਰਹੇ ਹਨ। ਮੁਲਜ਼ਮ ਹੁਣ ਵੀ ਫਰਾਰ ਦੱਸਿਆ ਜਾ ਰਿਹਾ ਹੈ । ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ । ਮ੍ਰਿਤਕ ਦੇ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਤੀ-ਪਤਨੀ ਨਰਮੇ ਦੀ ਕਟਾਈ ਦੇ ਲਈ ਮੁਕਤਸਰ ਗਏ ਸਨ । 4 ਤੋਂ 5 ਦਿਨ ਪਹਿਲਾਂ ਹੀ ਪਿੰਡ ਆਏ ਸਨ। ਕੁੜੀ ਦੇ ਰਿਸ਼ਤੇਦਾਰ ਨੇ ਦੱਸਿਆ ਨੌਜਵਾਨ ਨਸ਼ੇ ਦਾ ਆਦੀ ਸੀ ਸਾਡੀ ਧੀ ਉਸ ਨੂੰ ਇਹ ਕਰਨ ਤੋਂ ਰੋਕ ਦੀ ਸੀ । ਇਸ ਗੱਲ ਨੂੰ ਲੈਕੇ ਦੋਵਾਂ ਦੇ ਵਿਚਾਲੇ ਝਗੜਾ ਹੁੰਦਾ ਸੀ। ਧੀ ਪਤੀ ਤੋਂ ਕਾਫੀ ਪਰੇਸ਼ਾਨ ਸੀ।

ਚੁੰਨੀ ਨਾਲ ਗਲ ਦਬਾਇਆ

ਮੁਲਜ਼ਮ ਦਾ ਨਿੱਕਾ ਸਿੰਘ ਹੈ ਜਿਸ ਦੀ ਉਮਰ 30 ਸਾਲ ਹੈ । ਮ੍ਰਿਤਕ ਪਤਨੀ ਗੁਰਪ੍ਰੀਤ ਕੌਰ ਦੀ ਉਮਰ ਵੀ 30 ਸਾਲ ਸੀ । ਕਤਲ ਤੋਂ ਪਹਿਲਾਂ ਪਤੀ ਤਿੰਨੋ ਬੱਚਿਆਂ ਨੂੰ ਕਿਧਰੇ ਛੱਡ ਕੇ ਆਇਆ ਹੈ ਪਰ ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਪਤੀ ਬੱਚਿਆਂ ਨੂੰ ਕਿੱਥੇ ਛੱਡ ਕੇ ਆਇਆ ਹੈ ।

ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ

ਉਧਰ ਮਾਮਲੇ ਦੀ ਜਾਂਚ ਕਰ ਰਹੇ ਨਿਹਾਲ ਸਿੰਘ ਵਾਲਾ ਦੇ ਡੀਐੱਸਮਪੀ ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਰਜੀਤ ਸਿੰਘ ਨਿੱਖਾ ਦੀ ਤਲਾਸ਼ ਕੀਤੀ ਜਾ ਰਹੀ ਹੈ । ਪੁਲਿਸ ਦੀਆਂ ਵੱਖ-ਵੱਖ ਟੀਮਾਂ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕਰ ਰਹੀ ਹੈ।