Punjab

ਪੰਜਾਬ ’ਚ ਸਾਲਾਨਾ ਸੈਂਕੜੇ ਬੱਚੇ ਹੋ ਰਹੇ ਲਾਪਤਾ, ਜ਼ਿਆਦਾਤਰ ਗਿਣਤੀ ਕੁੜੀਆਂ

ਪੰਜਾਬ ਅਤੇ ਪੂਰੇ ਭਾਰਤ ਵਿੱਚ ਹਰ ਸਾਲ ਸੈਂਕੜੇ ਬੱਚੇ ਲਾਪਤਾ ਹੋ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੜਕੀਆਂ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਦੀ 2022 ਦੀ ਰਿਪੋਰਟ ਅਨੁਸਾਰ, ਇਹ ਅੰਕੜੇ ਹੈਰਾਨ ਕਰਨ ਵਾਲੇ ਹਨ।  ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਵੱਲੋਂ 2022 ਦੀ ਆਪਣੀ ਰਿਪੋਰਟ ਜਾਰੀ ਕੀਤੀ ਗਈ। ਜਿਸ ਤੋਂ ਪਤਾ ਲੱਗਦਾ ਹਰ ਸਾਲ ਦੇਸ਼ ਅੰਦਰ ਹਜ਼ਾਰਾਂ ਬੱਚੇ ਲਾਪਤਾ ਹੋ ਰਹੇ ਹੈ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਗਿਣਤੀ ਲੜਕੀਆਂ ਦੀ ਹੈ।

ਐਨਸੀਆਰਬੀ ਨੇ 2016 ਤੋਂ 18 ਸਾਲ ਤੋਂ ਘੱਟ ਉਮਰ ਦੇ ਲਾਪਤਾ ਬੱਚਿਆਂ ਦਾ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਸੀ, ਜਿਸ ਵਿੱਚ ਲਿੰਗ ਦੇ ਆਧਾਰ ’ਤੇ ਵੰਡ ਵੀ ਸ਼ਾਮਲ ਹੈ।

  • 2016 ਵਿੱਚ ਪੰਜਾਬ ਵਿੱਚ 591 ਲੜਕੇ ਅਤੇ 699 ਲੜਕੀਆਂ ਸਮੇਤ ਕੁੱਲ 1290 ਬੱਚੇ ਲਾਪਤਾ ਹੋਏ।\
  •  2017 ਵਿੱਚ ਇਹ ਗਿਣਤੀ ਵਧ ਕੇ 1334 ਲੜਕੇ, 1390 ਲੜਕੀਆਂ ਅਤੇ ਕੁੱਲ 2724 ਬੱਚਿਆਂ ਤੱਕ ਪਹੁੰਚ ਗਈ।
  • 2018 ਵਿੱਚ 1310 ਲੜਕੇ, 1277 ਲੜਕੀਆਂ ਅਤੇ ਕੁੱਲ 2587 ਬੱਚੇ ਲਾਪਤਾ ਹੋਏ।
  • 2019 ਵਿੱਚ 1387 ਲੜਕੇ, 1456 ਲੜਕੀਆਂ ਅਤੇ ਕੁੱਲ 2843 ਬੱਚੇ
  •  2020 ਵਿੱਚ 1285 ਲੜਕੇ, 1421 ਲੜਕੀਆਂ ਅਤੇ ਕੁੱਲ 2706 ਬੱਚੇ
  •  2021 ਵਿੱਚ 1321 ਲੜਕੇ, 1893 ਲੜਕੀਆਂ ਅਤੇ ਕੁੱਲ 3214 ਬੱਚੇ ਲਾਪਤਾ ਹੋਏ।
  • 2022 ਦੇ ਅੰਕੜਿਆਂ ਅਨੁਸਾਰ, 1371 ਲੜਕੇ, 2236 ਲੜਕੀਆਂ ਅਤੇ ਕੁੱਲ 3607 ਬੱਚੇ ਲਾਪਤਾ ਹੋਏ।

ਇਹਨਾਂ ਵਿੱਚੋਂ ਕਈ ਬੱਚਿਆਂ ਨੂੰ ਬਰਾਮਦ ਕਰਕੇ ਮਾਪਿਆਂ ਕੋਲ ਵਾਪਸ ਭੇਜਿਆ ਗਿਆ, ਪਰ 2022 ਤੱਕ ਅਜੇ ਵੀ 91 ਲੜਕੇ, 1260 ਲੜਕੀਆਂ ਸਮੇਤ ਕੁੱਲ 2171 ਬੱਚੇ ਲਾਪਤਾ ਹਨ।

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਐਂਟੀ-ਹਿਊਮਨ ਟ੍ਰੈਫਿਕਿੰਗ ਯੂਨਿਟ ਬਣਾਉਣ ਅਤੇ ਇਸ ਲਈ ਫੰਡ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਹਿਲਾਵਾਂ ਲਈ ਵੱਖਰੀ ਹੈਲਪ ਡੈਸਕ ਸ਼ੁਰੂ ਕੀਤੀ ਗਈ ਹੈ ਅਤੇ ਹੈਲਪਲਾਈਨ ਨੰਬਰ 1098 ਜਾਰੀ ਕੀਤਾ ਗਿਆ ਹੈ, ਜਿਸ ’ਤੇ ਕੋਈ ਵੀ ਵਿਅਕਤੀ ਬੱਚੇ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰ ਸਕਦਾ ਹੈ। ਇਸ ਤੋਂ ਇਲਾਵਾ, ਲਾਪਤਾ ਬੱਚਿਆਂ ਦੀ ਮਦਦ ਲਈ “Track Child Portal”, “Khoya-Paya”, ਅਤੇ “Mission Vatsalya Portal” ਵਰਗੇ ਪੋਰਟਲ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਮਕਸਦ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮੁੜ ਮਿਲਾਉਣਾ ਹੈ।

ਕਾਨੂੰਨੀ ਤੌਰ ’ਤੇ, ਸੈਕਸ਼ਨ 137(2) BNS 2023 ਅਧੀਨ ਕਿਡਨੈਪਿੰਗ ਦੇ ਮਾਮਲੇ ਵਿੱਚ 7 ਸਾਲ ਦੀ ਸਜ਼ਾ, ਅਤੇ ਸੈਕਸ਼ਨ 139(1) BNS 2023 ਅਧੀਨ ਬੱਚੇ ਨੂੰ ਭਿਖਾਰੀ ਬਣਾਉਣ ਲਈ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਇਨ੍ਹਾਂ ਉਪਰਾਲਿਆਂ ਦੇ ਬਾਵਜੂਦ, ਲਾਪਤਾ ਬੱਚਿਆਂ ਦੇ ਮਾਮਲੇ ਘਟ ਨਹੀਂ ਰਹੇ।

ਅਜਿਹੇ ਵਿੱਚ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਅਤੇ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਵੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਕਿਸੇ ਅੰਜਾਮ ਵਿਅਕਤੀ ਦੇ ਝਾਂਸੇ ਵਿੱਚ ਨਾ ਆਉਣ ਅਤੇ ਸਕੂਲ ਜਾਂਦੇ ਵਕਤ ਗਲੀਆਂ ਦੇ ਵਿੱਚ ਖੇਡ ਦੇ ਵਕਤ ਬੱਚਿਆਂ ਨੂੰ ਅਤੇ ਮਾਪਿਆਂ ਨੂੰ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ।