ਬਿਉਰੋ ਰਿਪੋਰਟ – ਆਈਸਕ੍ਰੀਮ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ ਜਿਸ ਨੂੰ ਸੁਣ ਕੇ ਯਕੀਨਨ ਤੁਹਾਡੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਜਾਵੇਗੀ, ਤੁਸੀਂ ਅੱਗੋ ਤੋਂ ਆਈਸਕ੍ਰੀਮ ਖਾਣ ਵੇਲੇ 10 ਵਾਰ ਸੋਚੋਗੇ। ਮੁੰਬਈ ਦੇ ਮਲਾਡ ਦੇ ਰਹਿਣ ਵਾਲੇ ਇੱਕ ਡਾਕਟਰ ਨੇ ਆਈਸਕ੍ਰੀਮ ਮੰਗਵਾਈ ਉਸ ਵਿੱਚੋਂ ਕੱਟੀ ਹੋਈ ਇਨਸਾਨੀ ਉਂਗਲ ਨਿਕਲੀ। ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੇ ਫੌਰਨ ਪੁਲਿਸ ਨੂੰ ਸ਼ਿਕਾਇਤ ਕੀਤੀ। ਇਹ ਉਂਗਲ ਆਈਸਕ੍ਰੀਮ ਦੇ ਕੋਨ ਤੋਂ ਨਿਕਲੀ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਅੱਧੀ ਆਈਸਕ੍ਰੀਮ ਖਾ ਚੁੱਕੀ ਸੀ।
ਪੁਲਿਸ ਨੇ ਉਂਗਲ ਨੂੰ ਜਾਂਚ ਦੇ ਲਈ FSL ਕੋਲ ਭੇਜ ਦਿੱਤਾ ਹੈ। ਡਾਕਟਰ ਨੇ ਜਿਹੜੀ ਆਈਸਕ੍ਰੀਮ ਮੰਗਵਾਈ ਸੀ ਉਸ ਬਟਰ ਸਕਾਚ ਸੀ, ਬਰੈਂਡ ਦਾ ਨਾਂ YAMO ਸੀ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਆਈਸਕ੍ਰੀਮ ਅੱਧੀ ਖਾਦੀ ਤਾਂ ਉਸ ਦੇ ਮੂੰਹ ਵਿੱਚ ਇੱਕ ਵੱਡੀ ਚੀਜ਼ ਗਈ, ਤਾਂ ਉਸ ਨੇ ਸੋਚਿਆ ਕਿ ਲੱਗਦਾ ਹੈ ਆਈਸਕ੍ਰੀਮ ਦਾ ਕੋਈ ਨੱਟਸ ਆ ਗਿਆ ਹੈ। ਜਦੋਂ ਉਸ ਨੇ ਬਾਹਰ ਕੱਢਿਆ ਤਾਂ ਲੱਗਿਆ ਕੋਈ ਚਿਕਨ ਦਾ ਪੀਸ ਹੈ, ਸ਼ਖਸ ਨੇ ਦੱਸਿਆ ਕਿ ਮੈਂ ਡਾਕਟਰ ਹਾਂ ਮੈਂ ਫੌਰਨ ਪਛਾਣ ਲਿਆ ਸੀ ਕਿ ਮਨੁੱਖੀ ਅੰਗ ਹੈ, ਫਿਰ ਮੈਨੂੰ ਨਹੁੰ ਨਜ਼ਰ ਆਇਆ, ਫਿੰਗਰ ਪ੍ਰਿੰਟ ਦੇ ਨਿਸ਼ਾਨ ਵੀ ਨਜ਼ਰ ਆ ਰਹੇ ਸਨ, ਉਹ ਅੰਗੂਠੇ ਦਾ ਪੀਸ ਲੱਗ ਰਿਹਾ ਸੀ। ਇਹ ਵੇਖ ਕੇ ਮੈਂ ਕੰਭ ਗਿਆ, ਮੈਂ ਫੌਰਨ ਉਸ ਨੂੰ ਬਰਫ਼ ਵਿੱਚ ਰੱਖਿਆ ਅਤੇ ਪੁਲਿਸ ਨੂੰ ਫ਼ੋਨ ਕੀਤਾ।
ਆਈਕ੍ਰੀਮ ਦੀ ਫੈਕਟਰੀ ਪੁਣੇ ਵਿੱਚ ਹੈ, ਮੁੰਬਈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ, ਇਨਸਾਨੀ ਉਂਗਲ ਕਿਸ ਦੀ ਹੈ? ਕਿਵੇਂ ਆਈਸਕ੍ਰੀਮ ਵਿੱਚ ਪਹੁੰਚੀ? ਕੀ ਕਿਸੇ ਦਾ ਕਤਲ ਕਰਕੇ ਅਜਿਹੀ ਹਰਕਤ ਕੀਤੀ ਗਈ ਹੈ? ਇਹ ਗੰਭੀਰ ਸਵਾਲ ਹਨ ਇਸ ਦਾ ਜਵਾਬ ਲੱਭਣਾ ਹੋਵੇਗਾ। ਸਭ ਤੋਂ ਪਹਿਲਾਂ ਤਾਂ ਆਈਸਕ੍ਰੀਮ ਸ਼ੱਕ ਦੇ ਘੇਰੇ ਵਿੱਚ ਹੈ ਜਿੱਥੇ ਇਸ ਨੂੰ ਤਿਆਰ ਕੀਤਾ ਗਿਆ, ਫਿਰ ਨਾਲ ਹੀ ਆਈਸਕ੍ਰੀਮ ਕਿਸ-ਕਿਸ ਡਿਸਟ੍ਰੀਬਿਊਟਰ ਤੋਂ ਆਈ ਹੈ ਉਸ ਦੀ ਜਾਂਚ ਵੀ ਜ਼ਰੂਰੀ ਹੈ।