India Punjab

ਤਾਲ਼ੇ ਖੁੱਲ੍ਹਦਿਆਂ ਹੀ ਆ ਗਿਆ ਦਿੱਲੀ ਦੀਆਂ ਸੜਕਾਂ ‘ਤੇ ਗੱਡੀਆਂ ਦਾ ਹੜ੍ਹ, ਦੇਖੋ ਢਿੱਲ੍ਹ ਮਗਰੋਂ ਹਾਲਾਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਹਰ ਤਰ੍ਹਾਂ ਨਾਲ ਢਿੱਲ੍ਹ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ।ਵੱਖ-ਵੱਖ ਸੈਕਟਰਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੀ ਹਟਾਇਆ ਜਾ ਰਿਹਾ ਹੈ।ਤਾਲਾਬੰਦੀ ਵਿੱਚ ਰਾਹਤ ਮਿਲਦਿਆਂ ਹੀ ਦਿੱਲੀ ਦੇ ਆਈਟੀਓ ਚੌਂਕ ਵਿੱਚ ਵੱਡੀ ਸੰਖਿਆਂ ਵਿੱਚ ਟ੍ਰੈਫਿਕ ਦੇਖਿਆ ਗਿਆ ਹੈ। ਕਾਰ, ਦੋ ਪਹੀਆ ਵਾਹਨ, ਆਟੋ ਤੇ ਬਸਾਂ ਸੜਕ ‘ਤੇ ਜਾਮ ਵਰਗੀ ਸਥਿਤੀ ਵਿੱਚ ਚਲ ਰਹੀਆਂ ਹਨ।


ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਤਾਲਾਬੰਦੀ ਹਟਣ ਤੋਂ ਬਾਅਦ ਦਿੱਲੀ ਵਾਪਸੀ ਕਰ ਰਹੇ ਹਨ। ਆਨੰਦ ਵਿਹਾਰ ਆਈਐੱਸਬੀਟੀ ਉੱਤੇ ਵੱਡੀ ਸੰਖਿਆਂ ਵਿੱਚ ਦੂਜੇ ਸੂਬਿਆਂ ਤੋਂ ਪ੍ਰਵਾਸੀ ਮਜ਼ਦੂਰ ਕੰਮ ਲਈ ਦਿੱਲੀ ਮੁੜਦੇ ਦੇਖੇ ਗਏ ਹਨ। ਮਜ਼ਦੂਰਾਂ ਨੂੰ ਆਸ ਹੈ ਕਿ ਤਾਲਾਬੰਦੀ ਹਟਣ ਕਾਰਨ ਹੁਣ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।

ਦਿੱਲੀ ਸਰਕਾਰ ਨੇ ਸਾਰੇ ਨਿੱਜੀ ਦਫਤਰਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 50 ਫੀਸਦ ਕਰਮਚਾਰੀਆਂ ਨਾਲ ਖੋਲ੍ਹਣ ਦੀ ਇਜ਼ਾਜਤ ਦਿੱਤੀ ਹੈ। ਹਾਲਾਂਕਿ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਿਹੜੇ ਲੋਕ ਘਰੋਂ ਕੰਮ ਕਰ ਸਕਦੇ ਹਨ, ਉਹ ਇਹ ਘਰੋਂ ਜਾਰੀ ਰੱਖਣ।

ਉੱਧਰ ਲੋਕਾਂ ਦੀ ਭੀੜ ਨੂੰ ਦੇਖਦਿਆਂ ਦਿੱਲੀ ਮੈਟਰੋ ਨੇ ਐਂਟਰੀ ਗੇਟ ਬੰਦ ਕਰਨ ਦੇ ਹੁਕਮ ਦਿੱਤੇ ਹਨ।