Punjab

ਅੰਮ੍ਰਿਤਸਰ ‘ਚ ਹੋਇਆ ਭਾਰੀ ਇਕੱਠ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਸਾਮ ਦੀ ਜੇਲ੍ਹ ਡਿਬਰੂਗੜ੍ਹ ਤੋਂ ਪੰਜਾਬ ਦੇ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਸੱਦੇ ਗਏ ਪੰਥਕ ਇਕੱਠ ਵਿੱਚ ਸ਼ਾਮਲ ਹੋਣ ਲਈ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਇਕੱਠੀ ਹੋਈ ਹੈ।

ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸੱਦੇ ਗਏ ਪੰਥਕ ਇਕੱਠ ਤੋਂ ਪਹਿਲਾਂ ਭਾਵੇਂ ਕਿ ਪੰਜਾਬ ਪੁਲਿਸ ਵਲੋਂ ਸਿੱਖ ਆਗੂਆਂ ਦੀ ਬੀਤੀ ਦੇਰ ਰਾਤ ਤੋਂ ਫੜੋ-ਫੜੀ ਕੀਤੀ ਦਾ ਰਹੀ ਸ਼ੀ, ਪਰ ਇਕਠ ਬੇਮਿਸ਼ਾਲ ਰਿਹਾ। ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਨਜ਼ਰਬੰਦ ਸਿੰਘਾਂ ਦੀਆਂ ਹੱਕੀ ਮੰਗਾਂ ਪ੍ਰਤੀ ਪ੍ਰਗਟਾਈ ਜਾ ਰਹੀ ਬੇਰੁਖ਼ੀ ਤੇ ਕਠੋਰਤਾ ਜੱਗ ਜ਼ਾਹਿਰ ਹੋ ਗਈ ਹੈ। ਸਰਕਾਰਾਂ ਵੱਲੋਂ ਧਾਰਣ ਕੀਤੇ ਗਏ ਇਸ ਸਿੱਖ ਵਿਰੋਧੀ ਅਤੇ ਗੈਰ-ਮਾਨਵੀ ਵਤੀਰੇ ਨੂੰ ਦੇਖਦੇ ਹੋਏ ਸਾਨੂੰ ਆਪਸੀ ਵਿਰੋਧਾਂ ਤੇ ਵਖਰੇਵਿਆਂ ਤੋਂ ਉਪਰ ਉਠ ਕੇ ਇਕਜੁੱਟ ਹੋਣ ਦੀ ਲੋੜ ਤੇ ਅਹਿਮੀਅਤ ਨੂੰ ਪਛਾਨਣ ਦੀ ਲੋੜ ਹੈ।

ਇਸ ਮੌਕੇ ਭਾਈ ਅੰਮ੍ਰਿਤਪਾਲ ਦੇ ਮਾਤਾ ਨੇ ਸਰਕਾਰ ਨੂੰ ਦਿਨ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 5 ਸਿੰਘ ਅਸਾਮ ਜਾਣਗੇ ਜੇਲ੍ਹ ‘ਚ ਬੰਦ ਨੌਜਵਾਨਾਂ ਨੂੰ ਭੁੱਖ ਹੜਤਾਲ ਖਤਮ ਕਰਨ ਲਾਇ ਕਹਿਣਗੇ। ਇਸਦੇ ਨਾਲ ਉਨ੍ਹਾਂ ਨੇ 10 ਮਤੇ ਪਾਸ ਕੀਤੇ ਹਨ।

ਜਿਹਨਾਂ ‘ਚ ਵੱਡਾ ਫੈਸਲਾ ਇਹ ਸੀ ਕਿ 5 ਸਿੰਘਾਂ ਦਾ ਜੱਥਾ ਅਸਾਮ ਦੀ ਡਿਬ੍ਰੂਗੜ੍ਹ ਜੇਲ ‘ਚ ਜਾ ਕੇ ਬੰਦੀ ਸਿੰਘਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕਰੇਗਾ , ਇਥੇ ਅੰਮ੍ਰਿਤਸਰ ‘ਚ ਵੀ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਜਾਵੇਗੀ

ਸੰਗਤ ਨੇ ਫੈਸਲਾ ਲਿਆ ਕਿ ਅਪ੍ਰੈਲ ਮਹੀਨੇ ਚ ਤਖ਼ਤ ਸ੍ਰੀ ਕੇਸਗੜ੍ਹ ਤੋਂ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਤੱਕ ਰੋਸ ਮਾਰਚ ਕੱਢੇ ਜਾਣਗੇ

13 ਅਪ੍ਰੈਲ ਨੂੰ 9 ਵਜੇ ਸਮੂਹ ਸਿੱਖ ਸੰਗਤ ਨੂੰ ਸਿਮਰਨ ਮਗਰੋਂ ਅਰਦਾਸ ਕਰਨ ਲਈ ਕਿਹਾ ਗਿਆ ਹੈ

ਵਿਸਾਖੀ ਵਾਲੇ ਦਿਨ ਸਿੱਖ ਨੌਜਵਾਨਾਂ ਨੂੰ ਕੇਸਰੀ ਦਸਤਾਰਾਂ ਸਜਾਉਣ ਅਤੇ ਕੇਸਰੀ ਚੁੰਨੀਆਂ ਲੈਣ ਦੀ ਅਪੀਲ ਕੀਤੀ ਗਈ ਹੈ |