‘ਦ ਖ਼ਾਲਸ ਬਿਊਰੋ:- ਕੱਲ੍ਹ 29 ਜੁਲਾਈ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਅਤੇ ਘੱਟ ਤੋਂ ਘੱਟ 29 ਡਿਗਰੀ ਰਹੇਗਾ। ਮੁਹਾਲੀ ਵਿੱਚ ਬਾਅਦ ਦੁਪਹਿਰ ਬੱਦਲਵਾਈ ਨਾਲ ਹਲਕੇ ਛਿੱਟੇ ਪੈਣ ਦੀ ਸੰਭਾਵਨਾ ਹੈ। ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਵਿੱਚ ਵੀ ਹਲਕੀ ਬੱਦਲਵਾਈ ਰਹੇਗੀ। ਬਠਿੰਡਾ, ਫਿਰੋਜ਼ਪੁਰ ਵਿੱਚ ਮੌਸਮ ਆਮ ਵਾਂਗ ਸਾਫ਼ ਹੀ ਰਹੇਗਾ।
