India

ਦੋ ਵਾਰ ਨਿਸ਼ਾਨੇ ਤੋਂ ਬਚਿਆ ਸਲਮਾਨ ਖ਼ਾਨ, ਪੂਰੀ ਯੋਜਨਾ ਦਾ ਹੋਇਆ ਹੈਰਾਨਕੁਨ ਖੁਲਾਸਾ

How was the planning to kill Salman Khan revealed

ਮੁੰਬਈ : ਗੈਂ ਗਸਟਰ ਲਾਰੈਂਸ ਬਿਸ਼ਨੋਈ(Lawrence Bishnoi) ਨੇ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu moosewala) ਨੂੰ ਆਪਣੇ ਗੈਂ ਗਸਟਰਾਂ ਦੀ ਗੋ ਲੀ ਦਾ ਸ਼ਿਕਾਰ ਬਣਾਉਣ ਤੋਂ ਪਹਿਲਾਂ ਬਾਲੀਵੁਡ ਅਦਾਕਾਰ ਸਲਮਾਨ ਖਾਨ(Salman Khan) ਨੂੰ ਮਾਰਨ ਲਈ ਦੋ ਵਾਰ ਕੋਸ਼ਿਸ਼ ਕੀਤੀ ਸੀ। ਇਸ ਪੂਰੀ ਯੋਜਨਾ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂ ਗ ਦੇ ਸ਼ੂਟਰ ਕਪਿਲ ਪੰਡਿਤ ਦੀ ਸੀ। ਇਹ ਉਹੀ ਕਪਿਲ ਪੰਡਿਤ ਹੈ, ਜਿਸ ਨੂੰ ਹਾਲ ਹੀ ਵਿੱਚ ਭਾਰਤ-ਨੇਪਾਲ ਸਰਹੱਦ ਨੇੜਿਓਂ ਗ੍ਰਿਫ਼ ਤਾਰ ਕੀਤਾ ਗਿਆ ਹੈ।

ਇਸ ਯੋਜਨਾ ਦੇ ਤਹਿਤ ਕਪਿਲ ਪੰਡਿਤ, ਸੰਤੋਸ਼ ਜਾਧਵ ਅਤੇ ਕੁਝ ਹੋਰ ਨਿਸ਼ਾਨੇਬਾਜਾਂ ਨੇ ਮਿਲ ਕੇ ਮੁੰਬਈ ਦੇ ਪਨਵੇਲ ਵਿਚ ਕਿਰਾਏ ਉੱਤੇ ਕਮਰਾ ਲਿਆ ਸੀ ਕਿਉਂਕਿ ਸਲਮਾਨ ਖਾਨ ਦਾ ਫਾਰਮ ਹਾਊਸ ਵੀ ਪਨਵੇਲ ‘ਚ ਹੀ ਹੈ। ਇਸੇ ਫਾਰਮ ਹਾਊਸ ਨੂੰ ਜਾਂਦੇ ਰਸਤੇ ‘ਤੇ ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇ ਇਹ ਕਮਰਾ ਕਿਰਾਏ ‘ਤੇ ਲਿਆ ਸੀ ਅਤੇ ਕਰੀਬ ਡੇਢ ਮਹੀਨੇ ਤੱਕ ਇੱਥੇ ਰਹੇ। ਇਨ੍ਹਾਂ ਸਾਰੇ ਨਿਸ਼ਾਨੇਬਾਜ਼ਾਂ ਕੋਲ ਉਸ ਸਮੇਂ ਸਲਮਾਨ ਖਾਨ ‘ਤੇ ਹਮਲਾ ਕਰਨ ਲਈ ਵਰਤੇ ਜਾਣ ਦੀ ਤਿਆਰੀ ਵਜੋਂ ਛੋਟੇ ਹਥਿ ਆਰ, ਜਿਹਨਾਂ ਵਿੱਚ ਪਿਸਤੌਲ, ਕਾਰਤੂਸ ਆਦਿ ਸ਼ਾਮਲ ਹੈ, ਵੀ ਸਨ।

ਸਲਮਾਨ ਨੂੰ ਮਾਰਨ ਲਈ ਇਹਨਾਂ ਦੀ ਤਿਆਰੀ ਦਾ ਇਥੋਂ ਪਤਾ ਲੱਗਦਾ ਹੈ ਕਿ ਇਹਨਾਂ ਇਹ ਵੀ ਜਾਣਕਾਰੀ ਹਾਸਲ ਕਰ ਲਈ ਸੀ ਕਿ ਜਦੋਂ ਤੋਂ ਸਲਮਾਨ ਖਾਨ ਦਾ ਹਿੱਟ ਐਂਡ ਰਨ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੋਂ ਉਨ੍ਹਾਂ ਦੀ ਕਾਰ ਬਹੁਤ ਘੱਟ ਸਪੀਡ ‘ਤੇ ਚੱਲ ਰਹੀ ਹੈ ਤੇ ਜਦੋਂ ਵੀ ਸਲਮਾਨ ਖਾਨ ਪਨਵੇਲ ਦੇ ਫਾਰਮ ਹਾਊਸ ‘ਤੇ ਆਉਂਦਾ ਹੈ ਤਾਂ ਉਸ ਦੇ ਨਾਲ ਸੁਰੱਖਿਆ ਲਈ ਸਿਰਫ਼ ਉਸ ਦਾ ਨਿੱਜੀ ਅੰਗ ਰੱਖਿਅਕ ਸ਼ੇਰਾ ਹੀ ਹੁੰਦਾ ਹੈ। ਏਨਾ ਹੀ ਨਹੀਂ, ਇਹਨਾਂ ਗੈਂਗਸਟਰਾਂ ਨੇ ਉਸ ਸੜਕ ਬਾਰੇ ਵੀ ਸੂਹ ਕਢਾਈ ਸੀ , ਜਿਹੜੀ ਸੜਕ ਸਲਮਾਨ ਖਾਨ ਦੇ ਪਨਵੇਲ ਸਥਿਤ ਫਾਰਮ ਹਾਊਸ ਨੂੰ ਜਾਂਦੀ ਹੈ।

ਜਾਣਕਾਰੀ ਅਨੁਸਾਰ ਲਾਰੈਂਸ ਦੇ ਸ਼ੂਟ ਰਾਂ ਨੇ ਇਹ ਵੀ ਮੰਨਿਆ ਹੈ ਕਿ ਉਹਨਾਂ ਸਲਮਾਨ ਦੇ ਨਕਲੀ ਫੈਨ ਬਣ ਕੇ ਉਸ ਦੇ ਫਾਰਮ ਹਾਊਸ ਦੇ ਸੁਰੱਖਿਆ ਗਾਰਡਾਂ ਨਾਲ ਦੋਸਤੀ ਕੀਤੀ ਸੀ ਤਾਂ ਜੋ ਉਹ ਸਲਮਾਨ ਖਾਨ ਦੀ ਹਰ ਹਰਕਤ ਦੀ ਪੂਰੀ ਜਾਣਕਾਰੀ ਲੈ ਸਕਣ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਸਲਮਾਨ ਖਾਨ ਦੋ ਵਾਰ ਆਪਣੇ ਫਾਰਮ ਹਾਊਸ ‘ਤੇ ਆਇਆ ਪਰ ਲਾਰੈਂਸ ਦੇ ਸ਼ੂਟ ਰਾਂ ਦਾ ਸ਼ਿਕਾਰ ਬਣਨ ਤੋਂ ਬਚ ਗਿਆ ਕਿਉਂਕਿ ਸ਼ੂਟਰਾਂ ਨੂੰ ਪੂਰੀ ਤਿਆਰੀ ਦੇ ਬਾਵਜੂਦ ਮੌਕਾ ਨਹੀਂ ਮਿਲ ਸਕਿਆ ਸੀ, ਜਿਸ ਕਾਰਨ ਸਲਮਾਨ ਦੀ ਜਾਨ ਬਚ ਗਈ ਸੀ।