ਚੰਡੀਗੜ੍ਹ : ਇਨ੍ਹਾਂ ਦਿਨਾਂ ਵਿੱਚ ਕਈ ਕਿਸਾਨ ਵੀਰਾਂ ਦੇ ਖੇਤਾਂ ਵਿਚ ਗੁਲਾਬੀ ਸੁੰਡੀ(Pink Bollworm) ਦਾ ਹਮਲਾ ਵੇਖਣ ਨੂੰ ਮਿਲ ਰਿਹਾ ਐ। ਆਓ ਇਸ ਸਮੱਸਿਆ ਦਾ ਹਲ ਜਾਣਨ ਤੋਂ ਪਹਿਲਾਂ ਇਸ ਸੁੰਢੀ ਬਾਰੇ ਵਿਸਥਾਰ ਨਾਲ ਜਾਣ ਲੈਂਦੇ ਹਾਂ। ਕਿਸਾਨ ਆਪਣੇ ਖੇਤਾਂ ਦਾ ਨਿਰੰਤਰ ਦੌਰਾ ਕਰਦੇ ਰਹਿਣ ਅਤੇ ਗੁਲਾਬੀ ਸੁੰਢੀ ਦੇ ਕਿਸੇ ਵੀ ਹਮਲੇ ਦੀ ਸੂਰਤ ਵਿਚ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਜੇਕਰ ਗੁਲਾਬੀ ਸੁੰਢੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਹੈ ਤਾਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਰ ਜੇਕਰ ਹਮਲਾ ਜ਼ਿਆਦਾ ਹੁੰਦਾ ਐ ਤਾਂ ਤਦ ਵੀ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਐ..ਆਓ ਜਾਣਦੇ ਹਾਂ ਕਿਵੇਂ..
