ਚੰਡੀਗੜ੍ਹ : ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਆਪਣੀ ਆਖਰੀ ਚੋਣ 2022 ‘ਚ ਲੰਬੀ ਵਿਧਾਨ ਸਭਾ ਸੀਟ ਤੋਂ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣਾਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਹਲਫ਼ਨਾਮੇ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ।
ਹਲਫ਼ਨਾਮੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਕੋਲ ਕੁੱਲ 15.12 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਸੀ। ਜਦੋਂ ਕਿ 2017 ਵਿੱਚ, ਕਰੀਬ 14.50 ਕਰੋੜ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ ਸੀ। ਇਸ ਵਿੱਚ ਕਰੀਬ 5.46 ਕਰੋੜ ਚੱਲ ਅਤੇ 9.39 ਕਰੋੜ ਅਚੱਲ ਜਾਇਦਾਦ ਸੀ। ਪ੍ਰਕਾਸ਼ ਸਿੰਘ ਬਾਦਲ ‘ਤੇ ਵੀ ਪਿਛਲੇ ਪੰਜ ਸਾਲਾਂ ਦੌਰਾਨ 2.75 ਕਰੋੜ ਰੁਪਏ ਦਾ ਕਰਜ਼ਾ ਸੀ।
ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਸਨ ਇਹ ਵੱਡੀਆਂ ਸਕੀਮਾਂ, ਕਈ ਅੱਜ ਵੀ ਚੱਲ ਰਹੀਆਂ…
ਪ੍ਰਕਾਸ਼ ਸਿੰਘ ਬਾਦਲ ਕੋਲ ਸਿਰਫ਼ 2.49 ਲੱਖ ਰੁਪਏ ਨਕਦ ਸਨ। 13977294 ਵੱਖ-ਵੱਖ ਬੈਂਕਾਂ ਵਿੱਚ ਜਮ੍ਹਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ 63438077 ਰੁਪਏ ਦੇ ਬਾਂਡ, ਸ਼ੇਅਰ ਅਤੇ ਮਿਊਚਲ ਫੰਡ ਸਨ। ਇੰਨਾ ਹੀ ਨਹੀਂ ਉਨ੍ਹਾਂ ਕੋਲ 3.89 ਲੱਖ ਦਾ ਟਰੈਕਟਰ ਹੈ। ਬਾਦਲ ਕੋਲ ਕੋਈ ਕਾਰ ਨਹੀਂ ਸੀ ਅਤੇ ਕੋਲ ਛੇ ਲੱਖ ਦਾ ਸੋਨਾ ਵੀ ਸੀ।
ਬਾਦਲ ਕੋਲ ਪਿੰਡ ਬਾਦਲ ਵਿੱਚ 120 ਕਨਾਲ, ਚੱਕ 14 ਏਡੀਐਸ (ਰਾਜਸਥਾਨ) ਵਿੱਚ 0.127 ਹੈਕਟੇਅਰ, ਰਾਣੀਆ ਵਿੱਚ 21 ਕਨਾਲ 9 ਮਰਲੇ ਅਤੇ ਬਾਲਾਸਰ ਵਿੱਚ 213 ਕਨਾਲ 15 ਮਰਲੇ ਜ਼ਮੀਨ ਹੈ। ਗੈਰ-ਖੇਤੀਬਾੜੀ ਵਿੱਚ ਰਾਣੀਆਂ ਵਿੱਚ 5 ਕਨਾਲ 7 ਮਰਲੇ, ਬਾਲਾਸਰ ਵਿੱਚ 9 ਕਨਾਲ ਤੋਂ ਇਲਾਵਾ ਚੱਕ-14 ਐਸਡੀਐਸ ਅਤੇ ਪਿੰਡ ਬਾਦਲ ਵਿੱਚ ਜ਼ਮੀਨ ਹੈ। ਪਿੰਡ ਬਾਦਲ ਵਿੱਚ ਸਥਿਤ ਘਰ ਉਨ੍ਹਾਂ ਦੇ ਨਾਂ ’ਤੇ ਹੀ ਹੈ।
Prakash Singh Badal News : ਪੰਜਾਬ ਵਿੱਚ ਅੱਜ ਕੋਈ ਸਰਕਾਰੀ ਛੁੱਟੀ ਨਹੀਂ, ਦੇਖੋ ਨੋਟੀਫਿਕੇਸ਼ਨ
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਚੰਡੀਗੜ੍ਹ ਪੁੱਜੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ।