‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੀ ਉਪ ਰੱਖਿਆ ਮੰਤਰੀ ਨੇ ਹੁਣ ਤੱਕ ਯੁੱਧ ਵਿੱਚ ਮਾਰੇ ਗਏ ਲੋਕਾਂ ਅਤੇ ਨੁਕਸਾਨ ਦਾ ਇੱਕ ਅਨੁਮਾਨਿਤ ਅੰਕੜਾ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਫ਼ੌਜ ਨੇ ਹੁਣ ਤੱਕ ਰੂਸ ਨੂੰ ਤਕੜੀ ਟੱਕਰ ਦਿੱਤੀ ਹੈ। ਰੱਖਿਆ ਮੰਤਰੀ ਹੰਨਾਹ ਮਲਿਆਰ ਨੇ ਕਿਹਾ ਕਿ ਇਹ ਅੰਕੜੇ ਸੰਘਰਸ਼ ਦੇ ਸ਼ੁਰੂ ਹੋਣ ਦੇ ਸ਼ੁਰੂਆਤੀ ਤਿੰਨ ਦਿਨਾਂ ਦੇ ਹਨ ਅਤੇ ਇਹ ਬਦਲ ਵੀ ਸਕਦੇ ਹਨ। ਯੂਕਰੇਨ ਨੇ ਜੋ ਅਨੁਮਾਨਿਤ ਅੰਕੜਾ ਜਾਰੀ ਕੀਤਾ ਹੈ, ਉਸ ਦੇ ਮੁਤਾਬਕ ਰੂਸੀ ਫ਼ੌਜ ਨੂੰ ਇੰਨਾ ਨੁਕਸਾਨ ਹੋਇਆ ਹੈ :
- 4300 ਮੌਤਾਂ
- 27 ਜਹਾਜ਼
- 26 ਹੈਲੀਕਾਪਟਰ
- 146 ਟੈਂਕ
- 706 ਹਥਿਆਰਬੰਦ ਲੜਾਕੂ ਵਾਹਨ
- 49 ਤੋਪਾਂ
- 4 ਗ੍ਰੇਡ ਮਲਟੀਪਲ ਰਾਕੇਟ ਲਾਂਚ ਸਿਸਟਮ
- 30 ਵਾਹਨ
- 60 ਟੈਂਕਰ
- 2 ਡ੍ਰੋਨ
- 2 ਕਿਸ਼ਤੀਆਂ