ਦਿੱਲੀ : ਦੇਸ਼ ਵਿੱਚ ਹਰ ਦਿਨ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਹਾਦਸਿਆਂ ਵਿੱਚ ਹਜ਼ਾਰਾਂ ਲੋਲ ਆਪਣੀ ਜਾਨ ਜਵਾ ਲੈਂਦੇ ਹਨ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਇਹ ਹਾਦਸੇ ਕਿਸੇ ਦੀ ਗਲਤੀ ਜਾਂ ਲਾਹਪਰਵਾਹੀ ਨਾਲ ਹੁੰਦੇ ਹਨ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਹਾਲ ਦੇ ਵਿੱਚ ਹੀ ਇੱਕ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਖੁਲਾਸਾ ਕੀਤਾ ਕਿ 2024 ਦੇ ਵਿੱਚ ਲੱਖਾਂ ਦੇ ਕਰੀਬ ਲੋਕਾਂ ਨੇ ਸੜਕ ਹਾਦਸੇ ਵਿੱਚ ਆਪਣੀ ਜਾਨ ਗਵਾਈ ਹੈ।
ਪਿਛਲੇ ਸਾਲ 2024 ਵਿੱਚ ਦੇਸ਼ ਭਰ ਵਿੱਚ ਸੜਕ ਹਾਦਸਿਆਂ ਵਿੱਚ 1 ਲੱਖ 80 ਹਜ਼ਾਰ ਜਾਨਾਂ ਗਈਆਂ। ਮ੍ਰਿਤਕਾਂ ਵਿੱਚੋਂ 66% 18 ਤੋਂ 34 ਸਾਲ ਦੀ ਉਮਰ ਦੇ ਨੌਜਵਾਨ ਸਨ। ਜੇਕਰ ਸਮੇਂ ਸਿਰ ਇਲਾਜ ਮਿਲ ਜਾਂਦਾ ਤਾਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੰਘੀ 7 ਜਨਵਰੀ ਨੂੰ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਦੇ ਭਾਰਤ ਮੰਡਪਮ ਵਿਖੇ ਕੈਸ਼ਲੈਸ ਇਲਾਜ ਯੋਜਨਾ ਦਾ ਐਲਾਨ ਕੀਤਾ ਹੈ। ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਯੋਜਨਾ ਕਿਸੇ ਵੀ ਤਰ੍ਹਾਂ ਦੇ ਸੜਕ ਹਾਦਸਿਆਂ ‘ਤੇ ਲਾਗੂ ਹੋਵੇਗੀ। ਹਾਦਸੇ ਮਗਰੋਂ ਦਾਖਲ ਹੋਣ ਵਾਲੇ ਮਰੀਜ਼ ਨੂੰ 7 ਦਿਨਾਂ ਦੇ ਇਲਾਜ ਦਾ ਖਰਚਾ ਜਾਂ ਵੱਧ ਤੋਂ ਵੱਧ 1.5 ਲੱਖ ਰੁਪਏ ਤੁਰੰਤ ਇਲਾਜ ਲਈ ਦਿੱਤੇ ਜਾਣਗੇ।