The Khalas Tv Blog Punjab ਖੇਤੀਬਾੜੀ ਨੂੰ ਕਿੰਨੇ ਘੰਟੇ ਮਿਲੇਗੀ ਬਿਜਲੀ
Punjab

ਖੇਤੀਬਾੜੀ ਨੂੰ ਕਿੰਨੇ ਘੰਟੇ ਮਿਲੇਗੀ ਬਿਜਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਖੇਤੀਬਾੜੀ ਲਈ ਪੂਰੀ ਬਿਜਲੀ ਮਿਲੇਗੀ। PSPCL ਨੇ ਕਿਹਾ ਕਿ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਯਕੀਨੀ ਮਿਲੇਗੀ। PSPCL ਵੱਲੋਂ ਸ਼ਨੀਵਾਰ ਨੂੰ ਦਿੱਤੀ ਬਿਜਲੀ ਸਪਲਾਈ ਦਾ ਡਾਟਾ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਭਰ ਵਿੱਚ ਔਸਤਨ 9.8 ਘੰਟੇ ਬਿਜਲੀ ਦਿੱਤੀ ਗਈ ਹੈ।

  • ਸਰਹੱਦੀ ਜ਼ਿਲ੍ਹਿਆਂ ਨੂੰ ਸਭ ਤੋਂ ਵੱਧ 12.4 ਘੰਟੇ ਬਿਜਲੀ ਦਿੱਤੀ ਗਈ, ਜਿਸ ਵਿੱਚ ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਆਉਂਦੇ ਹਨ।
  • ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ ਨੂੰ 10.3 ਘੰਟੇ ਬਿਜਲੀ ਦਿੱਤੀ ਗਈ।
  • ਪਟਿਆਲਾ, ਸੰਗਰੂਰ, ਬਰਨਾਲਾ ਨੂੰ 9.6 ਘੰਟੇ ਬਿਜਲੀ ਦਿੱਤੀ ਗਈ।
  • ਰੋਪੜ, ਮੁਹਾਲੀ ਨੂੰ 9.6 ਘੰਟੇ ਬਿਜਲੀ ਦਿੱਤੀ ਗਈ।
  • ਬਠਿੰਡਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਨੂੰ 8.9 ਘੰਟੇ ਬਿਜਲੀ ਦਿੱਤੀ ਗਈ।
Exit mobile version