Punjab

ਇਸ ਪਿੰਡ ਦੀ Foreigners ਨੇ ਕਿਵੇਂ ਬਦਲੀ ਨੁਹਾਰ

‘ਦ ਖਾਲਸ ਟੀਵੀ‘ ਦੇ ਖਾਸ ਪ੍ਰੋਗਰਾਮ ‘ਲੈ ਲੈ ਤੂੰ ਸਰਪੰਚੀ’ ਦੇ ਮੱਦੇਨਜ਼ਰ ਅਸੀਂ ਲੁਧਿਆਣਾ ਜਿਲ੍ਹੇ ਦੇ ਪਿੰਡ ਅਲੂਣਾ ਤੋਲਾ ਪਹੁੰਚੇ। ਇਸ ਪਿੰਡ ਦੇ ਵਿੱਚ ਲਗਭਗ ਸਾਰੀਆਂ ਕੰਧਾਂ ‘ਤੇ ਚਿੱਤਰਕਾਰੀ ਕੀਤੀ ਹੋਈ ਹੈ, ਜਿਸ ਦੇ ਕਰਕੇ ਇਹ ਪਿੰਡ ਲੰਘੇ ਸਮੇਂ ਦੇ ਦੌਰਾਨ ਪੂਰੇ ਪੰਜਾਬ ਭਰ ਦੇ ਵਿੱਚ ਮਸ਼ਹੂਰ ਹੋਇਆ ਸੀ। ਦਰਅਸਲ ‘ਗਰਾਊਂਡ ਗਲਾਸ ਫਾਊਂਡੇਸ਼ਨ’ ਵੱਲੋਂ ਪਿੰਡ ਵਾਸੀ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਅਤੇ ਹੋਰਨਾਂ ਦੇ ਸਹਿਯੋਗ ਦੇ ਨਾਲ ਪੂਰੇ ਪਿੰਡ ਦੀ ਨੁਹਾਰ ਬਦਲਣ ਦੇ ਮਕਸਦ ਦੇ ਚਲਦਿਆਂ ਇਹ ਚਿੱਤਰਕਾਰੀ ਕਰਨ ਦਾ ਕੰਮ ਕੀਤਾ ਗਿਆ।

ਬਾਹਰੀ ਮੁਲਕਾਂ ਤੋਂ ਆ ਕੇ ਵਿਦੇਸ਼ੀ ਲੋਕਾਂ ਨੇ ਇੱਥੇ ਲਗਾਤਾਰ ਕਈ ਮਹੀਨਿਆਂ ਤੱਕ ਕੰਮ ਕੀਤਾ ਅਤੇ ਪੂਰੇ ਪਿੰਡ ਦਾ ਦ੍ਰਿਸ਼ ਬਦਲ ਕੇ ਰੱਖ ਦਿੱਤਾ। ਹੁਣ ਵੀ ਉਹ ਵਿਦੇਸ਼ੀ ਲੋਕ ਅਕਸਰ ਪਿੰਡ ਵਿੱਚ ਗੇੜਾ ਮਾਰਦੇ ਰਹਿੰਦੇ ਹਨ। ਇਸ ਪਿੰਡ ਦੇ ਵਿੱਚ ਪੁਰਾਣੇ ਟੋਭੇ ਨੂੰ ਭਰ ਕੇ ਇੱਕ ਫੁੱਟਬਾਲ ਦਾ ਗਰਾਊਂਡ ਵੀ ਬਣਵਾਇਆ ਗਿਆ ਹੈਓ ਜਿਸ ‘ਚ ਹੁਣ ਪਿੰਡ ਦੇ ਬੱਚੇ ਅਤੇ ਨੌਜਵਾਨ ਨੂੰ ਫੁਟਬਾਲ ਸਮੇਤ ਹੋਰ ਖੇਡਾਂ ਖੇਡਦੇ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਮਿੰਨੀ ਹੋਸਟਲ ਬਣਾਇਆ ਹੋਇਆ ਹੈ ਜਿੱਥੇ ਕਈ ਪਿੰਡਾਂ ਦੇ ਬੱਚੇ ਰਹਿੰਦੇ ਹਨ।

ਉਹ ਇੱਥੇ ਹੀ ਸਕੂਲ ਵਿੱਚ ਪੜ੍ਹਾਈ ਕਰਦੇ ਹਨ ਤੇ ਇੱਥੇ ਹੀ ਫੁੱਟਬਾਲ ਦੀ ਸਿਖਲਾਈ ਵੀ ਲੈਂਦੇ ਹਨ. ਉਹਨਾਂ ਦਾ ਸਾਰਾ ਖਰਚਾ ਫਾਊਂਡੇਸ਼ਨ ਵੱਲੋਂ ਹੀ ਚੁੱਕਿਆ ਜਾਂਦਾ ਹੈ।