The Khalas Tv Blog Punjab ਪੰਜਾਬ ਦੇ ਮਾਪਿਆਂ ਲਈ ਸਭ ਤੋਂ ਮਾੜੀ ਤਸਵੀਰ !
Punjab

ਪੰਜਾਬ ਦੇ ਮਾਪਿਆਂ ਲਈ ਸਭ ਤੋਂ ਮਾੜੀ ਤਸਵੀਰ !

ਬਿਉਰੋ ਰਿਪੋਰਟ : ਪੰਜਾਬ ਦੇ ਇੱਕ ਸ਼ਮਸ਼ਾਨ ਘਾਟ ਤੋਂ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜੋ ਹਰ ਮਾਪਿਆਂ ਦੇ ਕਲੇਜੇ ਨੂੰ ਚੀਰ ਕੇ ਰੱਖ ਦੇਵੇਗੀ । ਵੈਸੇ ਤਾਂ ਸ਼ਮਸ਼ਾਨ ਘਾਟ ਵਿੱਚ ਲਾਸ਼ ਨੂੰ ਮਰਨ ਤੋਂ ਬਾਅਦ ਸਸਕਾਰ ਕਰਨ ਦੇ ਲਈ ਲਿਆਇਆ ਜਾਂਦਾ ਹੈ । ਪਰ ਇੱਕ ਨੌਜਵਾਨ ਆਪ ਚੱਲ ਕੇ ਲਾਸ਼ ਬਣਕੇ ਸ਼ਮਸ਼ਾਨ ਘਾਟ ਵਿੱਚ ਪਹੁੰਚਿਆ । ਇਹ ਘਟਨਾ ਨਵਾਂ ਸ਼ਹਿਰ ਦੇ ਤਹਸੀਲ ਬੰਗਾ ਦੇ ਪਿੰਡ ਗੁਣਾਚੌਰ ਦੇ ਪੈਟਰੋਲ ਪੰਪ ਦੇ ਨਜ਼ਦੀਕ ਜਨਰਲ ਸ਼ਮਸਾਨ ਘਾਟ ਦੀ ਹੈ। ਇੱਥੇ ਬਣੇ ਸ਼ੈਡ ਦੇ ਹੇਠਾਂ 22 ਸਾਲ ਦੇ ਨੌਜਵਾਨ ਦੀ ਲਾਸ਼ ਪਈ ਸੀ । ਉਸ ਦੇ ਮੂੰਹ ਤੋਂ ਝੱਗ ਨਿਕਲ ਰਹੀ ਸੀ । ਜਿਸ ਤੋਂ ਪਤਾ ਚੱਲ ਦਾ ਰਿਹਾ ਸੀ ਨੌਜਵਾਨ ਨੇ ਨਸ਼ੇ ਦੀ ਓਵਰ ਡੋਜ਼ ਲਈ ਸੀ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਸੀ ।

ਮ੍ਰਿਤਕ ਨੌਜਵਾਨ ਦੇ ਕੋਲ ਨਸ਼ੇ ਵਿੱਚ ਵਰਤੀ ਗਈ ਸਿਰੰਜ ਵੀ ਪਈਆਂ ਸਨ । ਉਸ ਦੀ ਜੇਬ੍ਹ ਵਿੱਚ ਮਿਲੀ ਹਸਪਤਾਲ ਦੀ ਪਰਚੀ ਵਿੱਚ ਉਸ ਦਾ ਨਾਂ ਸਾਹਿਲ ਸੀ ਜਿਸ ਦੇ ਪਿਤਾ ਦਾ ਨਾਂ ਸਰਬਜੀਤ ਸਿੰਘ ਸੀ ਅਤੇ ਉਹ ਪਿੰਡ ਕੋਟ ਰਾਣੀ ਫਗਵਾੜਾ ਜ਼ਿਲ੍ਹਾਂ ਕਪੂਰਥਲਾ ਲਿਖਿਆ ਸੀ ।

ਲਾਸ਼ ਨੂੰ ਪੋਸਟਮਾਰਮਟ ਦੇ ਲਈ ਭੇਜਿਆ

ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਨਸ਼ੇ ਦੀ ਓਵਰ ਡੋਜ਼ ਦਾ ਮਾਮਲਾ ਲੱਗ ਰਿਹਾ ਹੈ । ਜੇਬ੍ਹ ਵਿੱਚ ਮਿਲੀ ਹਸਪਤਾਲ ਦੀ ਪਰਚੀ ਵੀ ਇਹ ਹੀ ਇਸ਼ਾਰਾ ਕਰ ਰਹੀ ਹੈ । ਜਿਸ ਦੇ ਅਧਾਰ ‘ਤੇ ਪਰਿਵਾਰ ਦਾ ਪਤਾ ਲਗਾਇਆ ਜਾ ਰਿਹਾ ਹੈ । ਜਿਸ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਮੌਤ ਦੇ ਕਾਰਨਾਂ ਦਾ ਪਤਾ ਚੱਲੇਗਾ ।

Exit mobile version