ਬਿਉਰੋ ਰਿਪੋਰਟ : ਹੁਸ਼ਿਆਰਪੁਰ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਭਿਆਨਕ ਸੜਕੀ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ । ਇਹ ਹਾਦਸਾ ਜਲੰਧਰ-ਪਠਾਨਕੋਟ ਹਾਈਵੇ ਦਸੂਹਾ ਦੇ ਕੋਲ ਹੋਇਆ ਹੈ । ਜਿਸ ਵਿੱਚ ਟਰੱਕ ਕਾਰ ਦੇ ਵਿਚਾਲੇ ਟੱਕਰ ਦੇ ਬਾਅਦ ਉਸ ਦੇ ਪਰਖੱਚੇ ਉੱਡ ਗਏ। ਪ੍ਰਤਖਦਰਸ਼ੀ ਦੇ ਮੁਤਾਬਿਕ ਦੁਰਘਟਨਾ ਦੇ ਬਾਅਦ ਅੱਗ ਨਾਲ ਇੱਕ ਧਮਾਕਾ ਹੋਇਆ ਅਤੇ ਫਿਰ ਉਸ ਵਿੱਚ ਅੱਗ ਲੱਗ ਗਈ ਸੀ । ਕਾਰ ਵਿੱਚ ਸਵਾਰ ਔਰਤ ਸਮੇਤ 4 ਹੋਰ ਲੋਕ ਜ਼ਿੰਦਾ ਸੜ ਗਏ । ਇੱਕ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ,ਉਸ ਨੂੰ ਦਸੂਹਾ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਵੇਖਦੇ ਹੋਏ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ ।
ਮੌਕੇ ‘ਤੇ ਮੌਜੂਦ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਸਵਾਰ ਹੋ ਕੇ ਮੁਕੇਰੀਆ ਤੋਂ ਦਸੂਹਾ ਵੱਲ ਜਾ ਰਿਹਾ ਸੀ । ਜਦੋਂ ਉਹ ਪਿੰਡ ਉਚਾ ਬਸੀ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਜਲੰਧਰ ਨੰਬਰ ਦੀ ਇੱਕ ਗੱਡੀ ਵਿੱਚੋਂ ਅੱਗ ਦੀ ਲਪਟਾ ਨਿਕਲ ਰਹੀਆਂ ਸਨ । ਗੁਰਮੀਤ ਨੇ ਦੱਸਿਆ ਕਿ ਮੇਰੇ ਆਉਣ ਤੋਂ 2 ਮਿੰਟ ਪਹਿਲਾਂ ਹੀ ਹਾਦਸਾ ਹੋਇਆ ਸੀ । ਅਸੀਂ ਕਿਸੇ ਤਰ੍ਹਾਂ 4 ਲੋਕਾਂ ਨੂੰ ਬਾਹਰ ਕੱਢਿਆ । ਇੰਨਾਂ ਵਿੱਚੋਂ 2 ਦੀ ਮੌਤ ਹੋ ਚੁੱਕੀ ਸੀ,2 ਦੇ ਸਾਹ ਚੱਲ ਰਹੇ ਸਨ । ਇੱਕ ਹੋਰ ਸ਼ਖਸ ਕਿਸੇ ਤਰ੍ਹਾਂ ਆਪ ਹੀ ਬਾਹਰ ਨਿਕਲਿਆ । ਜਿਸ ਨੂੰ ਸਭ ਤੋਂ ਪਹਿਲਾਂ ਹਸਪਤਾਲ ਭੇਜਿਆ ਗਿਆ । ਗੁਰਮੀਤ ਨੇ ਦੱਸਿਆ ਕਿ ਉਸ ਨੇ ਫੌਰਨ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ । ਕੁਝ ਦੇਰ ਬਾਅਦ ਪੁਲਿਸ ਅਤੇ ਐਂਬੂਲੈਂਸ ਵੀ ਪਹੁੰਚ ਗਈ । ਪਰ ਜਦੋਂ ਦੋਵੇ ਪਹੁੰਚੇ 2 ਹੋਰ ਦੀ ਮੌਤ ਹੋ ਚੁੱਕੀ ਸੀ ।
ਕੁਝ ਦੂਰੀ ‘ਤੇ ਟਰੱਕ ਪਲਟਿਆ ਸੀ
ਪ੍ਰਤਖਦਰਸ਼ੀ ਗੁਰਮੀਤ ਨੇ ਦੱਸਿਆ ਕਿ ਸਾਰਿਆਂ ਨੂੰ ਹਸਪਤਾਲ ਪਹੁੰਚਾਉਣ ਦੇ ਬਾਅਦ ਉਹ ਨਿਕਲ ਗਿਆ । ਤਕਰੀਬਨ 500 ਮੀਟਰ ਅੱਗੇ ਇੱਕ ਟਰੱਕ ਝੁਗੀਆਂ ਵਿੱਚ ਪਲਟਿਆ ਹੋਇਆ ਸੀ। ਜਿਸ ਦਾ ਡਰਾਈਵਰ ਉਸ ਵਿੱਚ ਫਸਿਆ ਸੀ। ਉਸ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਗਿਆ । ਗੁਰਮੀਤ ਨੇ ਦੱਸਿਆ ਕਿ ਟਰੱਕ ਦਾ ਡਰਾਈਵਰ ਕਾਰ ਨੂੰ ਟਕੱਰ ਮਾਰਨ ਦੇ ਬਾਅਦ ਉੱਥੋ ਭੱਜਿਆ ਸੀ ਪਰ ਅੱਗੇ ਜਾਕੇ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ।
ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ
ਘਟਨਾ ਦੀ ਸੂਚਨਾ ਮਿਲ ਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾ ਮੌਕੇ ‘ਤੇ ਪਹੁੰਚਿਆ ਅਤੇ ਅੱਗ ‘ਤੇ ਕਾਬੂ ਪਾਇਆ ਗਿਆ । ਮੌਕੇ ‘ਤੇ ਬਹੁਤ ਹੀ ਮਾੜੀ ਤਸਵੀਰਾਂ ਸਾਹਮਣੇ ਆਇਆ । 4 ਲਾਸ਼ਾਂ ਪਈਆਂ ਸਨ,ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਮ੍ਰਿਤਕ ਸਰੀਰ ਦੇ ਕਈ ਅੰਗ ਡਿੱਗ ਗਏ ਸਨ ।
ਥਾਣਾ ਦਸੂਹਾ ਦੇ SHO ਹਰਪ੍ਰੇਮ ਸਿੰਘ ਨੇ ਦੱਸਿਆ ਕਿ ਘਟਨਾ ਦੀ ਇਤਲਾਹ ਮਿਲ ਦੇ ਹੀ ਅਸੀਂ ਮੌਕੇ ‘ਤੇ ਪਹੁੰਚ ਗਏ ਸੀ। ਹਾਦਸਾ ਜਲੰਧਰ-ਪਠਾਨਕੋਟ ਹਾਈਵੇ ‘ਤੇ ਹੋਇਆ ਸੀ । ਜਲਦ ਕਾਰ ਦੀ ਡਿਟੇਲ ਦੇ ਅਧਾਰ ‘ਤੇ ਪਰਿਵਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਮ੍ਰਿਤਕ ਦੇਹਾ ਪੋਸਟਰਮਾਰਟਮ ਦੇ ਲਈ ਭੇਜੀਆਂ ਗਈਆਂ ਹਨ ।