Punjab

ਹੁਸ਼ਿਆਰਪੁਰ ‘ਚ ਇੱਕ ਦੀ ਲਾਪਰਵਾਹੀ ਕਈਆਂ ‘ਤੇ ਭਾਰੀ ਪੈ ਗਈ !

ਬਿਊਰੋ ਰਿਪੋਰਟ : ਹੁਸ਼ਿਆਰਪੁਰ ਦੇ ਟਾਂਡਾ ਵਿੱਚ ਤੇਜ਼ ਰਫਤਾਰ ਦੇ ਕਹਿਰ ਨੇ ਇੱਕ ਦੀ ਜਾਨ ਲੈ ਲਈ ਜਦਕਿ 8 ਲੋਕਾਂ ਦੀ ਜ਼ਿੰਦਗੀ ਦਾਅ ‘ਤੇ ਲੱਗ ਗਈ ਹੈ। ਤੇਜ਼ ਰਫਤਾਰ ਕਾਰ ਪਹਿਲਾਂ ਡਿਵਾਇਡਰ ਨਾਲ ਟਕਰਾਈ ਅਤੇ ਫਿਰ ਦੂਜੀ ਲਾਈਨ ਵਿੱਚ ਜਾਕੇ ਬਾਈਕ ਸਵਾਰ ਨੂੰ ਟੱਕਰ ਮਾਰੀ । ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ 8 ਲੋਕ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਹਨ ਜਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਹਾਦਸਾ ਪਠਾਨਕੋਟ ਹਾਈਵੇਅ ‘ਤੇ ਦਾਰਾਪੁਰ ਬਾਈਪਾਸ ਦੇ ਕੋਲ ਹੋਇਆ।
ਜਾਣਕਾਰੀ ਦੇ ਮੁਤਾਬਿਕ,ਉੱਤਰ ਪ੍ਰਦੇਸ਼ ਪੁਲਿਸ ਦਾ ਇੰਸਪੈਕਟਰ ਰਵਿੰਦਰ,ਸੰਗਰ ਵਿਹਾਰ ਮੇਰਠ ਆਪਣੇ ਪਰਿਵਾਰ ਦੇ ਨਾਲ ਟਾਟਾ ਗੱਡੀ ਨੰਬਰ UP-15DX-9538 ਵਿੱਚ ਮਾਤਾ ਵੈਸ਼ਣੋ ਦੇਵੀ ਮੱਥਾ ਟੇਕਣ ਜਾ ਰਹੇ ਸਨ ।

ਕਾਰ ਨੂੰ ਇੰਸਪੈਕਟਰ ਰਵਿੰਦਰ ਦਾ ਪੁੱਤਰ ਵਿਵੇਕ ਚੱਲਾ ਰਿਹਾ ਸੀ,ਜਿਵੇਂ ਹੀ ਕਾਰ ਟਾਂਡਾ ਵਿੱਚ ਦਾਰਾ ਬਾਈਪਾਸ ਦੇ ਕੋਲ ਪਹੁੰਚੀ ਤਾਂ ਹਾਈਵੇਅ ਦੇ ਡਿਵਾਇਡਰ ਦੇ ਨਾਲ ਟਕਰਾਈ, ਇਸ ਦੇ ਬਾਅਦ ਕਾਰ ਰੁਕਣ ਦੀ ਬਜਾਏ ਦੂਜੀ ਲਾਈਨ ਵਿੱਚ ਚੱਲੀ ਗਈ ਅਤੇ ਸਾਹਮਣੇ ਤੋਂ ਆ ਰਹੀ ਕਾਰ ਨੰਬਰ PB-07BT-07-0040 ਅਤੇ ਮੋਟਰ ਸਾਈਕਲ ਨਾਲ ਟੱਕਰ ਮਾਰੀ । ਹਾਦਸੇ ਵਿੱਚ PB-07BT-07-0040 ਨੰਬਰ ਕਾਰ ਚੱਲਾ ਰਹੇ ਸਤਨਾਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਮੁਨਕਾ ਪਿੰਡ ਵਿੱਚ ਸਮਾਨ ਛੱਡ ਕੇ ਵਾਪਸ ਪਰਤ ਰਹੇ ਸਨ ਸਤਨਾਮ ਸਿੰਘ

ਸਤਨਾਮ ਪਿੰਡ ਮੁਨਕਾ ਵਿੱਚ ਸਮਾਨ ਛੱਡਣ ਦੇ ਬਾਅਦ ਹੁਸ਼ਿਆਰਪੁਰ ਵਾਪਸ ਆ ਰਿਹਾ ਸੀ । ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਸ਼ਾਮ ਨੂੰ ਤਕਰੀਬਨ 4 ਵਜੇ ਹੋਇਆ, ਸਤਨਾਮ ਦੇ ਨਾਲ ਕਾਰ ਵਿੱਚ ਸਵਾਰ ਸੰਦੀਪ,ਚੇਤਨ ਅਤੇ ਬੂਰੇ ਜੱਟਾ ਦਾ ਮੋਟਰ ਸਾਈਕਲ ਸਵਾਰ ਜਖ਼ਮੀ ਹੋ ਗਏ ਹਨ । ਜਦਕਿ ਉੱਤਰ ਪ੍ਰਦੇਸ਼ ਨੰਬਰ ਦੀ ਕਾਰ ਵਿੱਚ ਸਵਾਰ ਇੰਸਪੈਕਟਰ ਰਵਿੰਦਰ ਉਸ ਦਾ ਪੁੱਤਰ ਵਿਵੇਕ,ਪਤਨੀ ਪਵਿਤਰਾ,ਵੰਦਨਾ,ਨੂੰਹ ਆਂਚਲ ਗੰਭੀਰ ਜ਼ਖਮੀ ਹੋਏ ਹਨ । ਸਾਰੇ ਜਖ਼ਮੀਆਂ ਨੂੰ ਪਹਿਲਾਂ ਸਿਵਿਲ ਹਸਪਤਾਲ ਟਾਂਡਾ ਵਿੱਚ ਲਿਜਾਇਆ ਗਿਆ ਸੀ,ਜਿੱਥੇ ਰਵਿੰਦਰ,ਵਿਵੇਕ,ਪਵਿੱਤਰ,ਵੰਦਨਾ ਅਤੇ ਆਂਚਲ ਦੀ ਗੰਭੀਰ ਹਾਲਤ ਨੂੰ ਵੇਖ ਦੇ ਹੋਏ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ।