Punjab

ਹੁਸ਼ਿਆਰਪੁਰ ਵਿੱਚ ਸੰਦੂਕ ‘ਚ ਮਿਲੀ ਮਹਿਲਾ !

ਬਿਊਰੋ ਰਿਪੋਰਟ : ਹੁਸ਼ਿਆਰਪੁਰ ਵਿੱਚ ਦਿਲ ਨੂੰ ਹਿੱਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਇਆ ਹੈ । ਮਹਿਲਾ ਦਾ ਪਹਿਲਾਂ ਗੈਂਗਰੇਪ ਕੀਤਾ ਗਿਆ ਫਿਰ ਬੜੀ ਹੀ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ । ਔਰਤ ਦੇ ਕਤਲ ਵਿੱਚ ਉਸ ਦਾ ਰਿਸ਼ਤੇ ਵਿੱਚ ਭਰਾ ਅਤੇ ਉਸ ਦੇ ਦੋਸਤਾਂ ਸ਼ਾਮਲ ਹਨ ,ਕਤਲ ਤੋਂ ਬਾਅਦ ਲਾਸ਼ ਨੂੰ ਇੱਕ ਪੇਟੀ ਵਿੱਚ ਕੱਪੜੇ ਦੇ ਹੇਠਾਂ ਦਬਾ ਦਿੱਤਾ। ਮਹਿਲਾ ਦੀ ਉਮਰ ਤਕਰੀਬਨ 30 ਸਾਲ ਦੱਸੀ ਜਾ ਰਹੀ ਹੈ,ਉਹ ਆਪਣੇ ਪਿਤਾ ਦੇ ਕੋਲ ਆਈ ਹੋਈ ਸੀ ਉਸ ਦੀ ਧੀਅ ਅਤੇ ਪੁੱਤਰ ਵੀ ਨਾਲ ਹੀ ਮੌਜੂਦ ਸਨ। ਕਤਲ ਤੋਂ ਬਾਅਦ ਮੁਲਜ਼ਮ ਨੇ ਆਪਣੇ ਭਰਾ ਨੂੰ ਪੂਰੀ ਘਟਨਾ ਦੇ ਬਾਰੇ ਦੱਸਿਆ ਬਾਅਦ ਵਿੱਚੋਂ ਉਹ ਫਰਾਰ ਹੋ ਗਏ ।

ਪੁਲਿਸ ਨੇ ਇਸ ਮਾਮਲੇ ਵਿੱਚ ਬਲਾਤਕਾਰ ਅਤੇ ਕਤਲ ਦੀਆਂ ਧਾਰਾਵਾਂ ਅਧੀਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ,ਪੁਲਿ ਨੇ ਇਸ ਮਾਮਲੇ ਵਿੱਚ ਇੱਕ ਮੁਲਜਮ ਨੂੰ ਹਿਰਾਸਤ ਵਿੱਚ ਲਿਆ ਲਿਆ ਹੈ । DSP ਕੁਲਵੰਤ ਸਿੰਘ ਟਾਂਡਾ ਉੜਮੁੜ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨ ‘ਤੇ ਤਿੰਨ ਲੋਕਾਂ ਦੇ ਖਿਲਾਫ ਗੈਂਗ ਰੇਪ ਦਾ ਮਾਮਲਾ ਦਰਜ ਕਰ ਲਿਆ ਹੈ,ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਕਾਤਲ ਉਸ ਦਾ ਭਰਾ ਲੱਗ ਦਾ ਹੈ ਉਸ ਤੋਂ ਰੱਖਣੀ ਵੀ ਬੰਨਣ ਲਈ ਆਹੁੰਦਾ ਸੀ । ਪਰਿਵਾਰ ਨੇ ਮੰਗ ਕੀਤੀ ਹੈ ਮੁਲਜ਼ਮ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ।