The Khalas Tv Blog Punjab ਸੁਪਣਿਆਂ ਨੂੰ ਪੂਰਾ ਕਰਨ ਦੀ ਉਮਰ ‘ਚ ਪੰਜਾਬ ਦੀ ਇੱਕ ਧੀ ਚੱਲੀ ਗਈ!
Punjab

ਸੁਪਣਿਆਂ ਨੂੰ ਪੂਰਾ ਕਰਨ ਦੀ ਉਮਰ ‘ਚ ਪੰਜਾਬ ਦੀ ਇੱਕ ਧੀ ਚੱਲੀ ਗਈ!

ਬਿਉਰੋ ਰਿਪੋਰਟ : ਸੁਪਣਿਆਂ ਨੂੰ ਪੂਰਾ ਕਰਨ ਦੀ ਉਮਰ ਵਿੱਚ 20 ਸਾਲ ਦੀ ਹੁਸ਼ਿਆਰਪੁਰ ਦੀ ਕੁੜੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । ਮੁਕੇਰੀਆਂ ਦੀ ਰਹਿਣ ਵਾਲੀ ਪਰਮਿੰਦਰ ਕੌਰ ਪਿੰਡ ਅਜਮੇਰ ਦੀ ਰਹਿਣ ਵਾਲੀ ਸੀ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ । ਪੁਲਿਸ ਨੇ ਉਸ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਹੈ ਅਤੇ ਉਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਮ੍ਰਿਤਕ ਕੁੜੀ ਤਲਵਾੜਾ ਦੇ ਇੱਕ ਕਾਲਜ ਵਿੱਚ BA ਫਾਈਨਲ ਦੀ ਵਿਦਿਆਰਥਣ ਸੀ ।

ਹਾਜੀਪੁਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕੇਰੀਆਂ ਹਾਇਡਲ ਨਹਿਰ ਦੇ ਪਾਵਰ ਹਾਊਸ ਨੰਬਰ 3 ‘ਤੇ ਤਾਇਨਾਤ ਗਾਰਡ ਨੇ ਦੱਸਿਆ ਸੀ ਕਿ ਨਹਿਰ ਵਿੱਚ ਇੱਕ ਕੁੜੀ ਦੀ ਦੇਹ ਤੈਰ ਦੀ ਹੋਈ ਵਿਖਾਈ ਦੇ ਰਹੀ ਹੈ । ਜਿਸ ਤੋਂ ਬਾਅਦ ਪੁਲਿਸ ਨੇ ਪਛਾਣ ਕਰਕੇ ਕੁੜੀ ਦੇ ਪਰਿਵਾਲ ਵਾਲਿਆਂ ਨੂੰ ਇਤਲਾਹ ਕੀਤੀ ।

ਕਾਲਜ ਲਈ ਘਰ ਤੋਂ ਨਿਕਲੀ ਸੀ ਧੀ

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਰੋਜ਼ਾਨਾ ਵਾਂਗ ਸਵੇਰੇ ਕਾਲਜ ਲਈ ਨਿਕਲੀ ਸੀ । ਜਿਸ ਦੇ ਬਾਅਦ ਉਸ ਦੀ ਮ੍ਰਿਤਕ ਦੇਹ ਨਹਿਰ ਵਿੱਚ ਤੈਰ ਦੀ ਹੋਈ ਮਿਲੀ ਹੈ । ਹਾਜੀਪੁਰ ਪੁਲਿਸ ਹੁਣ ਪਿਤਾ ਦੇ ਬਿਆਨ ਦਰਜ ਕਰਨ ਦੇ ਬਾਅਦ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪਰਮਿੰਦਰ ਨੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਿਉਂ ਕਿਹਾ,ਪੁਲਿਸ ਇਸ ਦੀ ਜਾਂਚ ਕਰ ਰਹੀ ਹੈ । ਪਰਿਵਾਰ ਅਤੇ ਉਸ ਦੇ ਦੋਸਤਾਂ ਕੋਲੋ ਪੁੱਛ-ਗਿੱਛ ਤੋਂ ਬਾਅਦ ਸਾਫ ਹੋਵੇਗਾ ਕਿ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ। ਇਸ ਦੌਰਾਨ ਸਵਾਲ ਇਹ ਉੱਠ ਰਿਹਾ ਹੈ ਕਿ ਉਹ ਕਿਸੇ ਰਿਸ਼ਤੇ ਵਿੱਚ ਸੀ ਜਿਸ ਨੂੰ ਘਰ ਵਾਲਿਆਂ ਦੀ ਮਨਜ਼ੂਰੀ ਨਹੀਂ ਸੀ ? ਜਾਂ ਕੋਈ ਉਸ ਨੂੰ ਇਸ ਕਦਰ ਪਰੇਸ਼ਾਨ ਕਰ ਰਿਹਾ ਸੀ ਕੀ ਉਸ ਨੇ ਇਨ੍ਹਾਂ ਵੱਡਾ ਕਦਮ ਚੁੱਕਿਆ ? ਕੀ ਭਵਿੱਖ ਨੂੰ ਲੈਕੇ ਉਸ ਦੇ ਮਨ ਵਿੱਚ ਕੁਝ ਸਵਾਲ ਸਨ ਜੋ ਉਸ ਨੂੰ ਪਰੇਸ਼ਾਨ ਕਰ ਰਹੇ ਸਨ ?

Exit mobile version