ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ 17 ਸਾਲ ਦੇ ਬੱਚੇ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਇਸਦੀ ਖ਼ਬਰ ਮਿਲਦਿਆਂ ਸਾਰ ਹੀ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। 17 ਸਾਲਾ ਮੋਹਿਤ ਭਾਟਿਆ ਸਵੇਰ ਵੇਲੇ ਘਰੋਂ ਸਕੂਲ ਗਿਆ ਸੀ, ਪਰ ਘਰ ਉਸ ਦੀ ਲਾਸ਼ ਵਾਪਸ ਆਈ ਹੈ। ਸਕੂਲ ਤੋਂ ਜਲਦੀ ਛੁੱਟੀ ਹੋਣ ਤੋਂ ਬਾਅਦ ਉਸ ਵੱਲੋਂ ਦੋਸਤਾਂ ਨਾਲ ਮਸਤੀ ਜ਼ਿੰਦਗੀ ‘ਤੇ ਭਾਰੀ ਪੈ ਗਈ। ਉਸ ਦੇ ਨਾਲ 5 ਦੋਸਤਾਂ ਦੀ ਜ਼ਿੰਦਗੀ ਵਾਲ-ਵਾਲ ਬਚੀ ਗਈ।
ਇੰਝ ਵਾਪਰਿਆ ਹਾਦਸਾ
ਦਰਅਸਲ ਰਾਜਾ ਕਲਾਂ ਗੜਦੀਵਾਲ ਦੇ ਰਹਿਣ ਵਾਲੇ 17 ਸਾਲ ਦੇ ਮੋਹਿਤ ਭਾਟਿਆ ਦੀ ਸਕੂਲ ਤੋਂ ਜਲਦੀ ਛੁੱਟੀ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਮਸਤੀ ਦੇ ਮੂਡ ਵਿੱਚ ਸੀ। ਉਸ ਨੇ ਆਪਣੇ ਦੋਸਤ ਗੁਰਪ੍ਰੀਤ, ਜਸਪ੍ਰੀਤ,ਮਲਕੀਤ, ਵਿਪਨਪ੍ਰੀਤ ਅਤੇ ਗੁਰਦੀਪ ਸਿੰਘ ਦੇ ਨਾਲ ਘੁੰਮਣ ਦਾ ਪਲਾਨ ਬਣਾਇਆ। ਸਾਰੇ ਦੋਸਤ ਪਹਿਲਾਂ ਬਾਈਕ ‘ਤੇ ਪੰਡ ਕੰਡੀ ਸਥਿਤ ਗਗਨਜੀ ਦਾ ਟੀਲਾ ਨਤਸਮਤਕ ਹੋਏ ਅਤੇ ਫਿਰ ਸ਼ਿਵ ਮੰਦਰ ਵਿੱਚ ਵਾਪਸ ਆਉਣ ਸਮੇਂ ਵਡਲਾ ਪਿੰਡ ਵਿੱਚ ਸਥਿਕ ਕੁੰਡੀ ਨਹਿਰ ਵਿੱਚ ਨਗਾਉਣ ਲੱਗੇ।
ਬੱਚੇ ਆਪਸ ਵਿੱਚ ਮਸਤੀ ਕਰ ਰਹੇ ਸਨ ਇਸ ਦੌਰਾਨ 17 ਸਾਲ ਦੇ ਮੋਹਿਤ ਭਾਟਿਆ ਦਾ ਪੈਰ ਫਿਸਲ ਗਿਆ ਅਤੇ ਫਿਰ ਉਹ ਡੂੰਗੇ ਪਾਣੀ ਵਾਲੀ ਥਾਂ ਚੱਲਾ ਗਿਆ। ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਰਾਹਗੀਰ ਵੀ ਮਦਦ ਲਈ ਅੱਗੇ ਆਏ, ਸਾਰਿਆਂ ਨੇ ਮਿਲ ਕੇ ਮੋਹਿਤ ਨੂੰ ਨਹਿਰ ਤੋਂ ਬਾਹਰ ਤਾਂ ਕੱਢ ਲਿਆ ਪਰ ਪਾਣੀ ਸਰੀਰ ਦੇ ਅੰਦਰ ਜਾਣ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਪਰਿਵਾਰ ਨੂੰ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ । ਜਾਂਚ ਅਧਿਆਕਾਰੀ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੋਹਿਤ ਭਾਟਿਆ ਦੇ ਪਿਤਾ ਦੇ ਬਿਆਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਬੱਚੇ ਦਾ ਪੋਸਟਮਾਰਟਮ ਵੀ ਕਰਵਾਇਆ ਗਿਆ ਅਤੇ ਜਿਸ ਤੋਂ ਬਾਅਦ ਮ੍ਰਿਤਕ ਦੀ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ ।