ਬਿਊਰੋ ਰਿਪੋਰਟ : ਪੰਜਾਬ ਵਿੱਚ ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ । ਜੇਕਰ ਤੁਹਾਡੇ ਘਰ ਵਿੱਚ ਕਿਸੇ ਦਾ ਵਿਆਹ ਹੈ ਤਾਂ ਹੁਸ਼ਿਆਰਪੁਰ ਤੋਂ ਜਿਹੜੀ ਖ਼ਬਰ ਆ ਰਹੀ ਹੈ ਉਹ ਤੁਹਾਨੂੰ ਅਲਰਟ ਕਰਨ ਵਾਲੀ ਹੈ । ਦਰਾਸਲ ਇੱਕ ਲਾੜੇ ਦੀ ਗੱਡੀ ਨੂੰ ਫੁੱਲਾਂ ਨਾਲ ਸਜਾ ਕੇ ਲਿਜਾਇਆ ਜਾ ਰਿਹਾ ਸੀ । ਬਰਾਤ ਨੇ ਹਿਮਾਚਲ ਦੇ ਕਾਂਗੜਾ ਵਿੱਚ ਜਾਣਾ ਸੀ ਰਸਤੇ ਵਿੱਚ ਗੱਡੀ ‘ਤੇ ਲੱਗੇ ਫੁੱਲਾਂ ਦੀ ਵਜ੍ਹਾ ਨਾਲ ਕੁਝ ਅਜਿਹਾ ਹੋਇਆ ਕਿ ਲਾੜੇ ਅਤੇ 7 ਬਰਾਤੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਵਿਆਹ ਸਮਾਗਮ ਵਿੱਚ ਪਹੁੰਚਣ ਤੋਂ ਪਹਿਲਾਂ ਹਸਪਤਾਲ ਜਾਣਾ ਪਿਆ ।
ਦਾਤਾਰਪੁਰ ਦੇ ਨਾਲ ਲੱਗ ਦੇ ਪਿੰਡ ਦੇਰਪੁਰ ਵਿੱਚ ਜਗਦੀਸ਼ ਸਿੰਘ ਦੇ ਪੁੱਤਰ ਜਸਬੀਰ ਸਿੰਘ ਦੀ ਬਰਾਤ ਹਿਮਾਚਲ ਦੇ ਕਾਂਗੜਾ ਜਾ ਰਹੀ ਸੀ । ਘਰ ਤੋਂ ਬਰਾਤ ਮੁਕੇਰੀਆ ਹਾਈਡਲ ਨਹਿਰ ਦੇ ਕੋਲ ਬਣੇ ਪੁੱਲ ‘ਤੇ ਪਹੁੰਚੀ ਸੀ । ਅਚਾਨਕ ਮੱਧੂ ਮੱਖਿਆਂ ਨੇ ਗੱਡੀ ‘ਤੇ ਲੱਗੇ ਫੁੱਲਾਂ ਨੂੰ ਵੇਖਿਆ ਅਤੇ ਪਹੁੰਚ ਗਈ। ਲਾੜੇ ਦੀ ਗੱਡੀ ਦਾ ਸ਼ੀਸ਼ਾ ਖੁੱਲਾ ਸੀ । ਜਿਸ ਵੀ ਵਜ੍ਹਾ ਕਰਕੇ ਮੱਧੂ ਮੱਖਿਆਂ ਨੇ ਲਾੜੇ ਅਤੇ ਉਸ ਦੇ ਨਾਲ 7 ਹੋਰ ਸਾਥੀਆਂ ਨੂੰ ਬੁਰੀ ਤਰ੍ਹਾਂ ਨਾਲ ਕੱਟ ਲਿਆ । ਜਿਸ ਦੀ ਵਜ੍ਹਾ ਕਰਕੇ ਲਾੜੇ ਨੂੰ ਪਹਿਲਾਂ ਹਾਜੀਪੁਰ ਸਥਿਤ PHC ਹਸਪਤਾਲ ਲਿਜਾਇਆ ਗਿਆ । ਇਲਾਜ ਤੋਂ ਬਾਅਦ ਬਰਾਤ ਰਵਾਨਾ ਹੋਈ ।ਜਿਸ ਗੱਡੀ ਵਿੱਚ ਲਾੜਾ ਜਸਬੀਰ ਸਿੰਘ ਸਵਾਰ ਸੀ ਉਸ ਵਿੱਚ ਭੈਣ ਕਿਰਨ,ਨੇਹਾ,ਪੂਜਾ ਅਤੇ ਉਨ੍ਹਾਂ ਦੇ ਬੱਚੇ ਵੀ ਸਨ । ਬੜੀ ਮੁਸ਼ਕਲ ਨਾਲ ਰਾਹਗਿਰਾਂ ਦੀ ਮਦਦ ਨਾਲ ਲਾੜੇ,ਭੈਣਾਂ ਅਤੇ ਬੱਚਿਆਂ ਨੂੰ ਗੱਡੀ ਤੋਂ ਬਾਹਰ ਕੱਢਿਆ ਗਿਆ । ਪਿੱਛੇ ਆ ਰਹੀ ਬਰਾਤ ਦੀਆਂ ਹੋਰ ਗੱਡੀਆਂ ਦੇ ਨਾਲ ਪਹਿਲਾਂ ਹਸਪਤਾਲ ਭੇਜਿਆ ਗਿਆ ।