Punjab

ਪੰਜਾਬੀ ਨੌਜਵਾਨ ਨੇ ਪਰਿਵਾਰ ਨੂੰ ਆਪਣਾ Video ਭੇਜਿਆ ! ਘਰ ਵਾਲਿਆਂ ਦੀਆਂ ਲੱਤਾਂ ਕੰਭ ਗਈਆਂ,ਹੋਸ਼ ਉਡ ਗਏ !

ਬਿਊਰੋ ਰਿਪੋਰਟ : ਹੁਸ਼ਿਆਰਪੁਰ ਤੋਂ 29 ਸਾਲ ਦੇ ਨੌਜਵਾਨ ਨੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਨੂੰ ਵੇਖ ਕੇ ਘਰ ਵਾਲਿਆਂ ਦੇ ਹੋਸ਼ ਉੱਡ ਗਏ। ਇਹ ਵੀਡੀਓ ਉਸ ਦੀ ਜ਼ਿੰਦਗੀ ਦਾ ਅੰਤਿਮ ਵੀਡੀਓ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਕਿਉਂ ਉਹ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਜਾ ਰਿਹਾ ਹੈ। ਵਾਰਡ ਨੰਬਰ 49 ਦੇ ਰਹਿਣ ਵਾਲੇ ਦੀਪਕ ਨੇ ਸਲਫਾਜ਼ ਦੀਆਂ ਗੋਲੀਆਂ ਨਿਗਲ ਲਈਆਂ, ਜਿਸ ਦੀ ਵਜ੍ਹਾ ਕਰ ਕੇ ਉਸ ਦੀ ਮੌਤ ਹੋ ਗਈ। ਜਾਣ ਤੋਂ ਪਹਿਲਾਂ ਵੀਡੀਓ ਵਿੱਚ ਉਸ ਨੇ ਦੱਸਿਆ ਕਿ ਪਤਨੀ, ਉਸ ਦਾ ਪ੍ਰੇਮੀ, ਸੱਸ, ਸਹੁਰੇ ਪਰੇਸ਼ਾਨ ਕਰਦਾ ਸੀ ਅਤੇ ਉਸ ਨੂੰ ਝੂਠੇ ਇਲਜ਼ਾਮ ਵਿੱਚ ਜੇਲ੍ਹ ਵੀ ਭੇਜ ਦਿੱਤਾ ਸੀ।
ਮ੍ਰਿਤਕ ਦੀਪਕ ਨੇ ਇਲਜ਼ਾਮ ਲਗਾਇਆ ਸੀ ਕਿ ਪਤਨੀ, ਉਸ ਦਾ ਪ੍ਰੇਮੀ ਅਤੇ ਉਸ ਦੀ ਸੱਸ ਨੇ ਮਿਲ ਕੇ ਉਸ ਦੇ ਖ਼ਿਲਾਫ਼ ਦਿੱਲੀ ਸਮੇਤ ਵੱਖ-ਵੱਖ ਥਾਣਿਆਂ ਵਿੱਚ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਜ਼ਲੀਲ ਕੀਤਾ ਸੀ। ਜਿਸ ਨੂੰ ਲੈ ਕੇ ਉਹ ਕਾਫ਼ੀ ਪਰੇਸ਼ਾਨ ਸੀ, ਜਦੋਂ ਉਸ ਨੇ ਗੋਲੀਆਂ ਨਿਗਲ਼ੀਆਂ ਉਸ ਵੇਲੇ ਪਤਨੀ ਮੌਕੇ ‘ਤੇ ਮੌਜੂਦ ਸੀ ਪਰ ਜਦੋਂ ਉਸ ਨੇ ਵੇਖਿਆ ਪਤੀ ਦੀ ਹਾਲਤ ਵਿਗੜ ਗਈ ਹੈ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਈ।
ਮੀਡੀਆ ਰਿਪੋਰਟ ਮਤਾਬਕ ਜਦੋਂ ਤੱਕ ਪਰਿਵਾਰ ਮੌਕੇ ‘ਤੇ ਪਹੁੰਚਿਆ ਤਾਂ ਤੱਕ ਉਹ ਬੇਹੋਸ਼ ਹੋ ਚੁੱਕਿਆ ਸੀ। ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਸੋਸ਼ਲ ਮੀਡੀਆ ‘ਤੇ ਮਿਲੇ ਸੀ ਅਤੇ ਪਿਆਰ ਹੋ ਗਿਆ

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀਪਕ ਕੁਮਾਰ ਉਰਫ਼ ਸਾਗਰ ਦੀ ਜਨਵਰੀ 2018 ਵਿੱਚ ਸੋਸ਼ਲ ਮੀਡੀਆ ‘ਤੇ ਦਿੱਲੀ ਦੀ ਕੋਮਲ ਨਾਲ ਦੋਸਤੀ ਹੋਈ ਸੀ। ਦੋਵਾਂ ਨੇ ਲਵ ਮੈਰਿਜ ਕਰਵਾ ਲਈ, ਕੋਮਲ ਨੇ ਵਿਆਹ ਦੇ ਬਾਅਦ ਦੀਪਕ ‘ਤੇ ਪਰਿਵਾਰ ਤੋਂ ਵੱਖ ਰਹਿਣ ਦਾ ਦਬਾਅ ਪਾਇਆ, ਘਰ ਵਿੱਚ ਕਲੇਸ਼ ਵੱਧ ਗਿਆ ਅਤੇ ਦੀਪਕ ਹੁਸ਼ਿਆਰਪੁਰ ਵਿੱਚ ਕਿਰਾਏ ‘ਤੇ ਰਹਿਣ ਲੱਗਿਆ। ਇਸ ਦੇ ਬਾਅਦ ਕੋਮਲ ਬਿਨਾਂ ਦੱਸੇ ਘਰ ਤੋਂ ਚਲੀ ਜਾਂਦੀ ਅਤੇ ਕਈ-ਕਈ ਦਿਨ ਵਾਪਸ ਘਰ ਨਹੀਂ ਆਉਂਦੀ ਸੀ। ਵਿਆਹ ਤੋਂ ਬਾਅਦ ਉਸ ਦੇ ਘਰ ਪੁੱਤਰ ਨੇ ਜਨਮ ਲਿਆ।
ਇਸ ਦੇ ਬਾਅਦ ਦੀਪਕ ਨੂੰ ਕੋਮਲ ਦਿੱਲੀ ਲੈ ਗਈ ਅਤੇ ਪ੍ਰੇਮੀ ਸ਼ੁਭਮ ਅਤੇ ਮਾਤਾ-ਪਿਤਾ ਨੇ ਮਿਲ ਕੇ ਸਾਜ਼ਿਸ਼ ਤਹਿਤ ਦਿੱਲੀ ਪੁਲਿਸ ਵਿੱਚ ਝੂਠਾ ਕੇਸ ਦਰਜ ਕਰਵਾ ਕੇ ਦੀਪਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਛੋਟੇ ਭਰਾ ਮੁਤਾਬਕ ਪੁਲਿਸ ਨੇ ਭਰਾ ਨੂੰ ਬਹੁਤ ਮਾਰਿਆ, ਇਸ ਦੇ ਬਾਵਜੂਦ ਉਹ ਬਹੁਤ ਹੀ ਔਖਾਈ ਵਿੱਚ ਰਹਿ ਰਿਹਾ ਸੀ। ਢਾਈ ਸਾਲ ਤੋਂ ਦੀਪਕ ਨਾਲ ਕੋਈ ਮੁਲਾਕਾਤ ਨਹੀਂ ਕਰਨ ਦਿੱਤੀ ਗਈ, ਸੋਮਵਾਰ ਨੂੰ ਭਰਾ ਨੇ ਦੱਸਿਆ ਉਸ ਨੇ ਸਲਫਾਸ ਨਿਗਲ ਲਈ ਹੈ, ਉਸ ਦੀ ਮੌਤ ਦੇ ਲਈ ਪਤਨੀ, ਸਹੁਰਾ ਅਤੇ ਸੱਸ ਜ਼ਿੰਮੇਵਾਰ ਹੈ, ਕਿਉਂਕਿ ਇਨ੍ਹਾਂ ਨੇ ਉਸ ਦਾ ਬੁਰਾ ਹਾਲ ਕੀਤਾ ਹੋਇਆ ਹੈ। ਦੀਪਕ ਨੇ ਪਰਿਵਾਰ ਦੇ ਨਾਂ ਇੱਕ ਵੀਡੀਓ ਮੈਸੇਜ ਵੀ ਛੱਡਿਆ ਹੈ। ਉਸ ਨੇ ਕਿਹਾ ਪਤਨੀ ਨੇ ਹੀ ਉਸ ਨੂੰ ਕਿਹਾ ਤੂੰ ਮਰ ਜਾ ਪਰ ਜਦੋਂ ਉਸ ਨੇ ਸਲਫਾਜ਼ ਖਾਦਾ ਤਾਂ ਉਹ ਭੱਜ ਗਈ ।

ਪਤਨੀ, ਸੱਸ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ

ਮ੍ਰਿਤਕ ਦੀਪਕ ਨੇ ਆਪਣੀ ਮੌਤ ਤੋਂ ਪਹਿਲਾਂ ਜਿਹੜਾ ਵੀਡੀਓ ਬਣਾਇਆ ਸੀ, ਪੁਲਿਸ ਨੇ ਉਹ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਭਰਾ ਮਨੂ ਦੇ ਬਿਆਨਾਂ ਦੇ ਆਧਾਰ ‘ਤੇ ਪਤਨੀ ਕੋਮਲ, ਸੱਸ ਗੀਤਾ, ਸਹੁਰੇ ਕਮਲ ਖ਼ਿਲਾਫ਼ ਧਾਰਾ 306, 506, 34 IPC ਅਧੀਨ ਕੇਸ ਦਰਜ ਕਰ ਲਿਆ ਹੈ।