ਬਿਉਰੋ ਰਿਪੋਰਟ :ਆਸਟ੍ਰੇਲੀਆ ਤੋ ਪੰਜਾਬੀ ਨੌਜਵਾਨ ਨੂੰ ਲੈਕੇ ਮਾੜੀ ਖਬਰ ਸਾਹਮਣੇ ਆਈ ਹੈ। ਐਡੀਲੇਡ ਸ਼ਹਿਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਦੇ ਮੁਕੇਰੀਆ ਤਹਿਸੀਲ ਅਧੀਨ ਪੈਂਦੇ ਪਿੰਡ ਧੀਰੋਵਾਲ ਦੇ ਵਰਿੰਦਰ ਕੁਮਾਰ ਦੱਤਾ ਦੇ ਰੂਪ ਵਿੱਚ ਹੋਈ ਹੈ । 2017-18 ਵਿੱਚ ਵਰਿੰਦਰ ਕੁਮਾਰ ਦੱਤਾ ਵਿਦੇਸ਼ ਗਿਆ ਸੀ ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 2017-18 ਵਿੱਚ ਪੁੱਤਰ ਵਿਦੇਸ਼ ਰੋਜ਼ੀ ਰੋਟੀ ਦੀ ਤਲਾਸ਼ ਅਤੇ ਚੰਗੇ ਭਵਿੱਖ ਲਈ ਆਸਟ੍ਰੇਲੀਆ ਗਿਆ । ਪੁੱਤਰ ਦੇ ਦੋਸਤ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਗਈ ਹੈ ।
ਕਰਜ਼ ਲੈਕੇ ਭੇਜਿਆ ਸੀ ਵਿਦੇਸ਼
ਵਰਿੰਦਰ ਪਰਿਵਾਰ ਨੇ ਕਰਜ਼ ਲੈਕੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ । ਹੁਣ ਪਰਿਵਾਰ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਆਸਟ੍ਰੇਲੀਆ ਤੋਂ ਭਾਰਤ ਲਿਆਈ ਜਾਵੇ ਤਾਂਕੀ ਅਖੀਰਲੀ ਵਾਰ ਪੁੱਤਰ ਨੂੰ ਵੇਖਿਆ ਜਾਵੇ ਅਤੇ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ ।