Punjab

ਕਿਸਾਨ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ! ਪਰ ਛੋਟੀ ਗਲਤੀ ਨੇ ਇਨਾਮ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ !

ਬਿਊਰੋ ਰਿਪੋਰਟ : ਫ਼ਰੀਦਕੋਟ ਵਿੱਚ ਇੱਕ ਸ਼ਖ਼ਸ ਦੀ ਕਿਸਮਤ ਮਿੰਟ ਵਿੱਚ ਚਮਕੀ ਅਤੇ ਸਕਿੰਟਾਂ ਵਿੱਚ ਧੁੰਦਲੀ ਵੀ ਪੈ ਗਈ। ਗ਼ੁੱਸੇ ਨੇ ਉਸ ਦੇ ਕਰੋੜਪਤੀ ਬਣਨ ਦੇ ਸੁਪਨੇ ‘ਤੇ ਸਵਾਲ ਖੜਾ ਕਰਨ ਅਤੇ ਹੁਣ ਸਰਕਾਰੀ ਦਫ਼ਤਰਾਂ ਵਿੱਚ ਚੱਕਰ ਲਾਉਣ ਦੀ ਮਜਬੂਰ ਕਰ ਦਿੱਤਾ ਹੈ। ਦਰਅਸਲ ਫ਼ਰੀਦਕੋਟ ਦੇ ਇੱਕ ਕਿਸਾਨ ਦੀ ਡੇਢ ਕਰੋੜ ਦੀ ਲਾਟਰੀ ਲੱਗੀ,ਪਰ ਟਿਕਟ ਗਵਾਚ ਗਈ ਸੀ। ਹੁਣ ਮੁਸੀਬਤ ਹੈ ਕਿ ਉਸ ਨੂੰ ਲਾਟਰੀ ਦੇ ਪੈਸੇ ਨਹੀਂ ਮਿਲ ਰਹੇ ਹਨ ਪਰ ਕਿਸਾਨਾਂ ਨੇ CM ਭਗਵੰਤ ਮਾਨ ਨੂੰ ਇਨਾਮ ਦੇ ਪੈਸੇ ਦਿਵਾਉਣ ਦੇ ਲਈ ਮਦਦ ਮੰਗੀ ਹੈ ।

ਦਮਦਮਾ ਸਾਹਿਬ ਵਿੱਚ ਖ਼ਰੀਦੀ ਸੀ ਲਾਟਰੀ

ਫ਼ਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਰਹਿਣ ਵਾਲੇ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਲਾਟਰੀ 4 ਮਈ ਨੂੰ ਦਮਦਮਾ ਸਾਹਿਬ ਤੋਂ 200 ਰੁਪਏ ਵਿੱਚ ਖ਼ਰੀਦੀ ਸੀ। ਲਾਟਰੀ ਦਾ ਨੰਬਰ 841805 ਹੈ । ਕਿਸਾਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਲਾਟਰੀ ਵੇਚਣ ਵਾਲੇ ਨੂੰ ਵਿਖਾਈ ਤਾਂ ਉਸ ਨੇ ਕਿਹਾ ਲਾਟਰੀ ਨਹੀਂ ਨਿਕਲੀ ਤਾਂ ਉਸ ਨੇ ਇਹ ਗੱਲ ਸੁਣ ਕੇ ਗ਼ੁੱਸੇ ਵਿੱਚ ਲਾਟਰੀ ਉੱਥੇ ਹੀ ਸੁੱਟ ਦਿੱਤੀ ਸੀ । ਕਰਮਜੀਤ ਸਿੰਘ ਨੇ ਮੁਤਾਬਕ 2 ਦਿਨ ਬਾਅਦ ਦਮਦਮਾ ਸਾਹਿਬ ਦਾ ਲਾਟਰੀ ਵੇਚਣ ਵਾਲਾ ਉਸ ਦੇ ਘਰ ਆਇਆ, ਜਿਸ ਤੋਂ ਉਸ ਨੇ ਲਾਟਰੀ ਖ਼ਰੀਦੀ ਸੀ । ਲਾਟਰੀ ਵੇਚਣ ਵਾਲੇ ਨੇ ਦੱਸਿਆ ਕਿ ਉਸ ਦਾ ਲਾਟਰੀ ਵਿੱਚ ਪਹਿਲਾਂ ਨੰਬਰ ਲੱਗਿਆ ਹੈ ਅਤੇ ਉਸ ਨੇ ਡੇਢ ਕਰੋੜ ਰੁਪਏ ਜਿੱਤ ਲਏ ਹਨ । ਇਹ ਸੁਣਕੇ ਕਰਮਜੀਤ ਸਿੰਘ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ ਪਰ ਇਹ ਖ਼ੁਸ਼ੀ ਕੁਝ ਮਿੰਟਾਂ ਵਿੱਚ ਹੀ ਗ਼ਾਇਬ ਹੋ ਗਈ।

ਕਰਮਜੀਤ ਸਿੰਘ ਕੋਲ ਲਾਟਰੀ ਖ਼ਰੀਦਣ ਦਾ ਰਿਕਾਰਡ

ਕਰਮਜੀਤ ਨੇ ਦੱਸਿਆ ਕਿ ਉਸ ਨੇ ਲਾਟਰੀ ਦੀ ਟਿਕਟ ਫ਼ਰੀਦਕੋਟ ਸੁੱਟ ਦਿੱਤੀ ਸੀ,ਜਿਸ ਨੂੰ ਲੱਭਣ ਦੇ ਲਈ ਉਹ ਗਿਆ ਸੀ ਪਰ ਹੁਣ ਤੱਕ ਉਸ ਨੂੰ ਲਾਟਰੀ ਦੀ ਟਿਕਟ ਨਹੀਂ ਮਿਲ ਰਹੀ ਹੈ । ਜਦਕਿ ਲਾਟਰੀ ਵੇਚਣ ਵਾਲਾ ਦਾ ਕਹਿਣਾ ਹੈ ਕਿ ਨਿਯਮ ਦੇ ਮੁਤਾਬਕ ਲਾਟਰੀ ਦਾ ਇਨਾਮ ਮਿਲੇਗਾ,ਪੈਸੇ ਕਰਮਜੀਤ ਸਿੰਘ ਨੂੰ ਮਿਲਣਗੇ ਅਤੇ ਉਸ ਦਾ ਕਮਿਸ਼ਨ ਵੀ ਮਿਲੇਗਾ। ਅਜਿਹੇ ਵਿੱਚ ਕਰਮਜੀਤ ਸਿੰਘ ਸੂਬਾ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਸ ਦੀ ਲਾਟਰੀ ਦੇ ਜਿੱਤੇ ਹੋਏ ਪੈਸੇ ਦੇ ਕੇ ਇਨਸਾਫ਼ ਕੀਤਾ ਜਾਵੇ, ਕਿਉਂਕਿ ਉਸ ਨੇ ਲਾਟਰੀ ਖ਼ਰੀਦੀ ਸੀ, ਇਸ ਦਾ ਰਿਕਾਰਡ ਵੀ ਉਸ ਕੋਲ ਹੈ,ਪਰ ਲਾਟਰੀ ਗਵਾਚ ਗਈ ਹੈ।