ਬਿਊਰੋ ਰਿਪੋਰਟ : ਹੁਸ਼ਿਆਰਪੁਰ ਦੇ ਥਾਣਾ ਦਸੂਹਾ ਵਿੱਚ ASI ਅਹੁਦੇ ਦੇ ਤਾਇਨਾਤ ਜਸਵੀਰ ਸਿੰਘ ਪਿੰਡ ਮਹਿੰਦੀਪੁਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ । ਪੁਲਿਸ ਨੇ ਅਣਪਛਾਤੇ ਕਾਰ ਡਰਾਇਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੇ ਮੁਲਜ਼ਮ ਡਰਾਇਵਰ ਨੂੰ ਫੜਨ ਦੇ ਲਈ ਆਲੇ-ਦਆਲੇ ਦੇ CCTV ਨੂੰ ਖੰਗਾਲਨਾ ਸ਼ੁਰੂ ਕਰ ਦਿੱਤਾ ਹੈ ।
ਕਿਸੇ ਕੇਸ ਦੀ ਜਾਂਚ ਲਈ ਗਏ ਸਨ ASI
ਮਿਲੀ ਜਾਣਕਾਰੀ ਦੇ ਮੁਤਾਬਿਕ ASI ਜਸਵੀਰ ਸਿੰਘ ਥਾਣਾ ਦਹੂਲਾ ਵਿੱਚ ਡਿਊਟੀ ਅਫਸਰ ਸੀ । ਕਿਸੇ ਕੇਸ ਦੇ ਸਿਲਸਿਲੇ ਵਿੱਚ ਉਹ ਆਪਣੀ ਮੋਟਰ ਸਾਈਕਲ ‘ਤੇ ਸਵਾਰ ਹੋਕੇ ਨੈਸ਼ਨਲ ਹਾਈਵੇਅ ਤੇ ਬਣੇ ਰੇਲਵੇ ਸਟੇਸ਼ਨ ‘ਤੇ ਪਹੁੰਚੇ ਤਾਂ ਉੱਥੋ ਗੁਜਰ ਰਹੀ ਤੇਜ਼ ਰਫਤਾਰ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ । ਹਾਦਸੇ ਵਿੱਚ ਜਸਵੀਰ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ।
ਲੋਕਾਂ ਨੇ ਹਸਪਤਾਲ ਪਹੁੰਚਾਇਆ,ਬਚਾ ਨਹੀਂ ਸਕੇ
ਰਾਹਗੀਰ ਵੱਲੋਂ ਜਖ਼ਮੀ ਹਾਲਤ ਵਿੱਚ ASI ਜਸਵੀਰ ਸਿੰਘ ਨੂੰ ਦਸੂਹਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ । ਸਥਾਨਕ ਪੁਲਿਸ ਵੱਲੋਂ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਗਈ ਅਤੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ । ਮ੍ਰਿਤਕ ਜਸਵੀਰ ਸਿੰਘ ਦਾ ਇੱਕ ਪੁੱਤਰ ਇੰਡੀਅਨ ਏਅਰ ਫੋਰਸ ਵਿੱਚ ਹੈ ਦੇਸ਼ ਦੀ ਸੇਵਾ ਕਰ ਰਿਹਾ ਹੈ । ਮੌਕੇ ‘ਤੇ ਪਹੁੰਚੇ DSP ਬਲਬੀਰ ਸਿੰਘ ਨੇ ਥਾਣਾ ਮੁੱਖੀ ਬਲਵਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਦੇ ਨਾਲ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ।