Punjab

ਦਰਦਨਾਕ ਸੜਕੀ ਹਾਦਸੇ ‘ਚ 3 ਦੋਸਤਾਂ ਦੀ ਮੌਤ ! 3 ਜ਼ਿੰਦਗੀਆਂ ਉਜਾੜਨ ਵਾਲਾ ਫਰਾਰ

ਬਿਉਰੋ ਰਿਪੋਰਟ : ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਬੁੱਧਵਾਰ ਦੀ ਸਵੇਰ ਬਹੁਤ ਹੀ ਭਿਆਨਕ ਸੜਕੀ ਹਾਦਸਾ ਹੋਇਆ ਜਿਸ ਵਿੱਚ 3 ਦੋਸਤਾਂ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਤਿੰਨੋ ਦੋਸਤ ਇੱਕ ਬਾਈਕ ‘ਤੇ ਬੈਠ ਕੇ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਬਾਈਕ ਸੜਕ ਦੀ ਸਾਈਡ ‘ਤੇ ਖੜੀ JCB ਨਾਲ ਟਕਰਾ ਗਈ । ਤਿੰਨੋ ਬਾਈਕ ਸਵਾਰ ਹੁਸ਼ਿਆਰਪੁਰ ਤੋਂ ਫਗਵਾੜਾ ਜਾ ਰਹੇ ਸਨ ਜਿਵੇਂ ਹੀ ਉਹ ਪਿੰਡ ਜਗਜੀਤਪੁਰ ਪਹੁੰਚੇ ਇਹ ਹਾਦਸਾ ਹੋਇਆ ।

ਮ੍ਰਿਤਕ ਨੌਜਵਾਨਾਂ ਦੀ ਪਛਾਣ ਰੋਹਿਤ,ਆਸ਼ੀਸ਼ ਅਤੇ ਮਨੋਜ ਦੇ ਰੂਪ ਵਿੱਚ ਹੋਈ ਹੈ ਤਿੰਨੋ ਗੋਬਿੰਦਪੁਰ ਦੇ ਰਹਿਣ ਵਾਲੇ ਸਨ । ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾਂ ਖਤਰਨਾਕ ਸੀ ਕਿ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ । 2 ਨੌਜਵਾਨਾਂ ਨੇ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ,ਹਾਲਤ ਇੰਨੀ ਜ਼ਿਆਦਾ ਖਰਾਬ ਸੀ ਕਿ ਇਲਾਜ ਦੇ ਦੌਰਾਨ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਦੇ ਬਿਆਨ ਦਰਜ ਕੀਤੇ ਹਨ । ਜਿਸ ਥਾਂ ‘ਤੇ JCB ਖੜੀ ਸੀ ਉੱਥੇ ਹਾਦਸੇ ਦੇ ਖਤਰਾਂ ਬਣਿਆ ਰਹਿੰਦਾ ਹੈ । ਹਾਦਸੇ ਤੋਂ ਬਾਅਦ JCB ਮਸ਼ੀਨ ਚਲਾਉਣ ਵਾਲਾ ਫਰਾਰ ਦੱਸਿਆ ਜਾ ਰਿਹਾ ਹੈ । ਪੁਲਿਸ ਉਸ ਦੀ ਤਲਾਸ਼ ਵਿੱਚ ਜੁੱਟ ਗਈ ਹੈ । JCB ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਨੰਬਰ ਦੇ ਜ਼ਰੀਏ ਮਾਲਕ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪੁਲਿਸ ਨੇ ਡਰਾਈਵਰ ਦੇ ਖਿਲਾਫ 304,ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਲਾਪਰਵਾਹੀ ਜਾਂ ਫਿਰ ਹਾਦਸਾ ?