The Khalas Tv Blog Punjab 2 ਧੀਆਂ ਦੀ ਮਾਂ ਨੇ ਬੱਚਿਆਂ ਸਮੇਤ ਮੁਕੇਰੀਆ ਹਾਈਡਲ ਨਹਿਰ ‘ਚ ਛਾਲ ਮਾਰੀ ! ਪਤੀ ਵਿਦੇਸ਼ ਰਹਿੰਦਾ ਹੈ !
Punjab

2 ਧੀਆਂ ਦੀ ਮਾਂ ਨੇ ਬੱਚਿਆਂ ਸਮੇਤ ਮੁਕੇਰੀਆ ਹਾਈਡਲ ਨਹਿਰ ‘ਚ ਛਾਲ ਮਾਰੀ ! ਪਤੀ ਵਿਦੇਸ਼ ਰਹਿੰਦਾ ਹੈ !

ਬਿਉਰੋ ਰਿਪੋਰਟ : ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਮਾਂ ਨੇ 2 ਧੀਆਂ ਦੇ ਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ । ਨਹਿਰ ਵਿੱਚ ਡੁੱਬਣ ਨਾਲ 4 ਮਹੀਨੇ ਦੀ ਨੀਰੂ ਅਤੇ 5 ਸਾਲ ਦੀ ਭੂਮਿਕਾ ਦੀ ਮੌਤ ਹੋ ਗਈ ਹੈ। ਉਧਰ ਮਾਂ ਨੂੰ ਉੱਥੋ ਲੰਘ ਦੇ ਲੋਕਾਂ ਨੇ ਬਚਾ ਲਿਆ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਜਦਕਿ 2 ਬੱਚੀਆਂ ਦੀ ਡੁੱਬਣ ਨਾਲ ਮੌਤ ਹੋ ਗਈ ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਛਲਾਂਗ ਲਗਾਉਣ ਵਾਲੀ ਔਰਤ ਸਪਨਾ ਦੇਵੀ ਹੈ ਜੋ ਸਿੰਗੋਵਾਲ ਪਿੰਡ ਵਿੱਚ ਰਹਿੰਦੀ ਹੈ । ਉਸ ਦਾ ਪਤੀ ਜਤਿੰਦਰ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ । ਸਪਨਾ ਨੇ 2 ਧੀਆਂ ਦੇ ਨਾਲ ਪਿੰਡ ਬੰਬੋਵਾਲ ਦੇ ਕੋਲ ਮੁਕੇਰੀਆ ਹਾਈਡਲ ਨਹਿਰ ਦੇ ਪੁੱਲ ਤੋਂ ਛਾਲ ਲਗਾਈ। ਹਾਲਾਂਕਿ ਫਿਲਹਾਲ ਇਹ ਸਾਫ ਨਹੀਂ ਹੈ ਔਰਤ ਨੇ ਅਜਿਹਾ ਕਿਉਂ ਕੀਤਾ ਸੀ । ਵਿਦੇਸ਼ ਵਿੱਚ ਰਹਿੰਦੇ ਪਤੀ ਨੂੰ ਇਤਲਾਹ ਦੇ ਦਿੱਤੀ ਗਈ ਹੈ,ਪੁਲਿਸ ਔਰਤ ਦੇ ਪਤੀ ਅਤੇ ਪਰਿਵਾਰ ਤੋਂ ਪੁੱਛ-ਗਿੱਛ ਕਰ ਰਹੀ ਹੈ ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਹੀ ਟੀਮ ਗਈ ਸੀ ਪਰ ਉੱਥੇ ਕੋਈ ਨਹੀਂ ਮਿਲਿਆ । ਫਿਲਹਾਲ ਇਸ ਦੀ ਵਜ੍ਹਾ ਸਾਫ ਨਹੀਂ ਹੋ ਪਾਈ ਹੈ । ਔਰਤ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ । ਪੁਲਿਸ ਸਾਰੇ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ

Exit mobile version