ਮੁਹਾਲੀ : ਅੱਜ ਸਵੇਰੇ ਮੁਹਾਲੀ ’ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਦੇ 3 ਵਿਦਿਆਰਥੀਆਂਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਲੜਕੀ ਵੀ ਸ਼ਾਮਲ ਸੀ। ਜਾਣਕਾਰੀ ਅਨੁਸਾਰ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ।
ਮ੍ਰਿਤਕਾਂ ਦੀ ਪਹਿਚਾਣ ਸ਼ੁਭਮ ਜਟਵਾਲ, ਰੁਬੀਨਾ, ਸੌਰਭ ਪਾਂਡੇ ਵਜੋਂ ਹੋਈ ਹੈ, ਜਦੋਂਕਿ ਮਾਨਵੇਂਦਰ ਗੰਭੀਰ ਜ਼ਖ਼ਮੀ ਹੈ। ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕੋਈ ਅਣਪਛਾਤਾ ਵਾਹਨ ਇਹਨਾਂ ਦੀ ਗੱਡੀ ਨੂੰ ਟੱਕਰ ਮਾਰ ਗਿਆ ਜਿਸ ਕਾਰਣ ਇਹਨਾਂ ਦੀ ਗੱਡੀ ਡਿਜਾਈਡਰ ’ਤੇ ਜਾ ਚੜ੍ਹੀ। ਦੱਸਿਆ ਜਾ ਰਿਹਾ ਹੈ ਕਿ 3 ਨੌਜਵਾਨਾਂ ਦੇ ਨਾਲ ਇਕ ਲੜਕੀ ਸੀ ਜੋ ਗੰਭੀਰ ਜ਼ਖ਼ਮੀ ਹੋਈ ਹੈ।