India International

ਹਾਂਗਕਾਂਗ ਅਪ੍ਰੈਲ ਤੋਂ ਭਾਰਤ ਸਮੇਤ 9 ਦੇਸ਼ਾਂ ਦੀਆਂ ਉਡਾਣਾਂ ‘ਤੋਂ ਹਟਾਏਗਾ ਪਾਬੰਦੀ

‘ਦ ਖ਼ਾਲਸ ਬਿਊਰੋ :ਹਾਂਗਕਾਂਗ ਦੀ ਮੰਤਰੀ ਕੈਰੀ ਲੈਮ ਨੇ ਸੋਮਵਾਰ ਨੂੰ ਦੱਸਿਆ ਕਿ ਕੋਵਿਡ-19 ਦੇ ਮਾਮਲਿਆਂ ‘ਚ ਹੌਲੀ-ਹੌਲੀ ਕਮੀ ਆਉਣ ਤੋਂ ਬਾਅਦ ਹੁਣ ਹਾਂਗਕਾਂਗ ਅਪ੍ਰੈਲ ‘ਚ ਅਮਰੀਕਾ ਅਤੇ ਬ੍ਰਿਟੇਨ ਸਮੇਤ 9 ਦੇਸ਼ਾਂ ਤੋਂ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਕਰਨ ਜਾ ਰਿਹਾ  ਹੈ। ਕੋਵਿਡ ਦੀ ਤੀਜੀ ਲਹਿਰ ਕਾਰਨ ਹਾਂਗਕਾਂਗ ਨੇ ਅਮਰੀਕਾ, ਯੂਕੇ, ਫਰਾਂਸ ਅਤੇ ਭਾਰਤ ਸਮੇਤ ਅੱਠ ਉੱਚ ਜੋਖਮ ਵਾਲੇ ਦੇਸ਼ਾਂ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਸੀ ਤੇ ਫਰਵਰੀ ਮਹੀਨੇ ਵਿੱਚ ਇੱਸ ਸੂਚੀ ਵਿੱਚ ਨੌਵਾਂ ਦੇਸ਼ ਨੇਪਾਲ ਵੀ ਸ਼ਾਮਲ ਹੋ ਗਿਆ ਸੀ ਪਰ ਹੁੱਣ ਨੂੰ ਹਾਂਗਕਾਂਗ 1 ਅਪ੍ਰੈਲ ਤੋਂ ਨੌਂ ਦੇਸ਼ਾਂ ਦੀਆਂ ਉਡਾਣਾਂ ‘ਤੇ ਪਾਬੰਦੀਆਂ ਨੂੰ  ਖਤਮ ਕਰ ਰਿਹਾ ਹੈ।