The Khalas Tv Blog India ‘2 ਦੇਸ਼ਾਂ ‘ਚ Everest ਤੇ MDH ਮਸਾਲੇ ਬੈਨ!’ ਕੈਂਸਰ ਦਾ ਖ਼ਤਰਾ!
India International

‘2 ਦੇਸ਼ਾਂ ‘ਚ Everest ਤੇ MDH ਮਸਾਲੇ ਬੈਨ!’ ਕੈਂਸਰ ਦਾ ਖ਼ਤਰਾ!

Hong Kong banned Everest MDH Spices

ਹਾਂਗਕਾਂਗ ਨੇ MDH ਪ੍ਰਾਈਵੇਟ ਲਿਮਟਿਡ ਅਤੇ Everest ਫੂਡ ਪ੍ਰੋਡਕਟਸ ਲਿਮਟਿਡ ਦੇ ਕਰੀ ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਾ ਦਿੱਤੀ ਹੈ। ਦੋਵਾਂ ਕੰਪਨੀਆਂ ਦੇ ਉਤਪਾਦਾਂ ਵਿੱਚ ਕਾਰਸੀਨੋਜਨਿਕ ਕੀਟਨਾਸ਼ਕ ਐਥੀਲੀਨ ਆਕਸਾਈਡ (Ethylene oxide) ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਇਨ੍ਹਾਂ ਉਤਪਾਦਾਂ ਵਿੱਚ ਇਸ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੈਂਸਰ ਹੋਣ ਦਾ ਖ਼ਤਰਾ ਹੈ। ਹਾਂਗਕਾਂਗ ਤੋਂ ਪਹਿਲਾਂ ਸਿੰਗਾਪੁਰ ਦੇ ਅਧਿਕਾਰੀਆਂ ਨੇ ਵੀ ਇਸੇ ਕਾਰਨ ਐਵਰੈਸਟ ਦੇ ਫਿਸ਼ ਕਰੀ ਮਸਾਲਾ ਨੂੰ ਬਾਜ਼ਾਰ ਤੋਂ ਵਾਪਸ ਮੰਗਵਾਉਣ ਦਾ ਹੁਕਮ ਜਾਰੀ ਕੀਤਾ ਹੈ।

ਹਾਂਗਕਾਂਗ ਦੇ ਫੂਡ ਸੇਫਟੀ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ MDH ਗਰੁੱਪ ਦੇ 3 ਮਸਾਲਿਆਂ ਦੇ ਮਿਸ਼ਰਣ – ਮਦਰਾਸ ਕਰੀ ਪਾਊਡਰ, ਸਾਂਬਰ ਮਸਾਲਾ ਪਾਊਡਰ ਅਤੇ ਕਰੀ ਪਾਊਡਰ – ਵਿੱਚ ਕਾਰਸੀਨੋਜਨਿਕ ਕੀਟਨਾਸ਼ਕ ਐਥੀਲੀਨ ਆਕਸਾਈਡ ਦੀ ਉੱਚ ਮਾਤਰਾ ਪਾਈ ਗਈ ਸੀ। ਰੂਟੀਨ ਸਰਵੇਲੈਂਸ ਪ੍ਰੋਗਰਾਮ ਤਹਿਤ ਐਵਰੈਸਟ ਦੇ ਫਿਸ਼ ਕਰੀ ਮਸਾਲਾ ਵਿੱਚ ਵੀ ਇਹ ਕੀਟਨਾਸ਼ਕ ਪਾਇਆ ਗਿਆ ਹੈ।

ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (International Agency for Research on Cancer) ਨੇ ਈਥੀਲੀਨ ਆਕਸਾਈਡ ਨੂੰ ਗਰੁੱਪ 1 ਕਾਰਸਿਨੋਜਨ ਵਜੋਂ ਸ਼੍ਰੇਣੀਬੱਧ ਕੀਤਾ ਹੈ। ਫੂਡ ਰੈਗੂਲੇਸ਼ਨ ਦੇ ਅਨੁਸਾਰ, ਕੀਟਨਾਸ਼ਕਾਂ ਵਾਲੇ ਭੋਜਨ ਨੂੰ ਮਨੁੱਖੀ ਖਪਤ ਲਈ ਤਾਂ ਹੀ ਵੇਚਿਆ ਜਾ ਸਕਦਾ ਹੈ ਜੇ ਭੋਜਨ ਖ਼ਤਰਨਾਕ ਜਾਂ ਸਿਹਤ ਲਈ ਹਾਨੀਕਾਰਕ ਨਾ ਹੋਵੇ।

ਵਿਭਾਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸੈਂਟਰ ਫਾਰ ਫੂਡ ਸੇਫਟੀ (CFS) ਨੇ ਵਿਕਰੇਤਾਵਾਂ ਨੂੰ ਬੇਨਿਯਮੀਆਂ ਬਾਰੇ ਸੂਚਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਵਿਕਰੀ ਬੰਦ ਕਰਨ ਅਤੇ ਇਨ੍ਹਾਂ ਉਤਪਾਦਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। CFS ਦੀਆਂ ਹਦਾਇਤਾਂ ਅਨੁਸਾਰ, ਡਿਸਟ੍ਰੀਬਿਊਟਰਾਂ ਤੇ ਦਰਾਮਦਕਾਰਾਂ ਨੇ ਪ੍ਰਭਾਵਿਤ ਉਤਪਾਦਾਂ ਨੂੰ ਵਾਪਸ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ।

ਸਿੰਗਾਪੁਰ ਭਾਰਤ ਤੋਂ ਇਹ ਮਸਾਲਾ ਦਰਾਮਦ ਕਰਦਾ ਹੈ। ਸਿੰਗਾਪੁਰ ਫੂਡ ਏਜੰਸੀ (SFA) ਨੇ ਦਰਾਮਦਕਾਰ SP ਮੁਥੀਆ ਐਂਡ ਸੰਨਜ਼ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਰਤੀ ਕੰਪਨੀ ਐਵਰੈਸਟ ਦੇ ਉਤਪਾਦ 80 ਤੋਂ ਵੱਧ ਦੇਸ਼ਾਂ ਨੂੰ ਸਪਲਾਈ ਕੀਤੇ ਜਾਂਦੇ ਹਨ।

Exit mobile version