Punjab

ਹਨੀ ਸਿੰਘ ਨੂੰ ਲੈਕੇ ਵੱਡੀ ਖ਼ਬਰ ! ਦਿੱਲੀ ਦੇ ਪੁਲਿਸ ਕਮਿਸ਼ਨਰ ਦੇ ਸਾਹਮਣੇ ਪਹੁੰਚੇ

ਬਿਊਰੋ ਰਿਪੋਰਟ : ਰੈਪਰ ਹਨੀ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ, ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਿੱਤਾ ਹੈ ਕਿ ਕੈਨੇਡਾ ਵਿੱਚ ਬੈਠਾ ਗੈਂਗਸਟਰ ਗੋਲਡੀ ਬਰਾੜ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹ ਧਮਕੀ ਵਾਇਸ ਮੈਸੇਜ ਦੇ ਜ਼ਰੀਏ ਭੇਜੀ ਗਈ ਹੈ । ਹਨੀ ਸਿੰਘ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਮਿਲਕੇ ਇਸ ਧਮਕੀ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪੁਲਿਸ ਕੋਲੋ ਸੁਰੱਖਿਆ ਦੀ ਮੰਗ ਕੀਤੀ ਹੈ। ਹਨੀ ਨੇ ਕਿਹਾ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੇਰਾ ਪਰਿਵਾਰ ਪੂਰੀ ਤਰ੍ਹਾਂ ਨਾਲ ਡਰਿਆ ਹੋਇਆ ਹੈ। ਮੈਂ ਪਹਿਲਾਂ ਕਦੇ ਇਨ੍ਹਾਂ ਨਹੀਂ ਡਰਿਆ ਹਾਂ ਮੈਨੂੰ ਸਿਰਫ਼ ਮੌਤ ਤੋਂ ਡਰ ਲੱਗ ਦਾ ਹੈ । ਮੈਨੂੰ ਹਮੇਸ਼ਾ ਲੋਕਾਂ ਦਾ ਪਿਆਰ ਮਿਲਿਆ ਹੈ। ਹਨੀ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਕਮਿਸ਼ਨਰ ਸਾਹਬ ਨੇ ਉਨ੍ਹਾਂ ਨੂੰ ਕੀ ਜਵਾਬ ਦਿੱਤਾ ਤਾਂ ਹਨੀ ਨੇ ਕਿਹਾ ਕਿ ਮੈਂ ਸਾਰੇ ਸਬੂਤ ਉਨ੍ਹਾਂ ਨੂੰ ਦੇ ਦਿੱਤੇ ਹਨ ਸਾਰੀ ਚੀਜ਼ਾ ਦੀ ਜਾਂਚ ਹੋ ਰਹੀ ਹੈ ਇਸ ਤੋਂ ਪਹਿਲਾਂ ਉਹ ਕੁਝ ਨਹੀਂ ਬੋਲਣਗੇ । ਪਰ ਜਿਸ ਤਰ੍ਹਾਂ ਨਾਲ ਹਨੀ ਸਿੰਘ ਨੂੰ ਧਮਕੀ ਮਿਲੀ ਹੈ ਪੁਲਿਸ ਇਸ ਨੂੰ ਹਲਕੇ ਵਿੱਚ ਨਹੀਂ ਲੈ ਰਹੀ ਹੈ। ਇਸ ਤੋਂ ਪਹਿਲਾਂ ਮਨਕੀਰਤ ਔਲਖ ਨੇ ਵੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਆਪਣੇ ਘਰ ਆ ਰਹੇ ਸਨ ਤਾਂ ਕੁਝ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ।

ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ

ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਚੰਗੀ ਦੋਸਤੀ ਹੈ, ਦੋਵੇ ਹੀ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਇੰਡ ਸਨ । ਦੋਵਾਂ ਨੇ ਫੋਨ ਅਤੇ ਟੀਵੀ ਇੰਟਰਵਿਊ ਵਿੱਚ ਕਈ ਵਾਰ ਇਸ ਗੱਲ ਨੂੰ ਕਬੂਲਿਆ ਵੀ ਹੈ । ਪੰਜਾਬ ਪੁਲਿਸ ਦੀ ਚਾਰਜਸ਼ੀਟ ਵਿੱਚ ਵੀ ਦੋਵਾਂ ਦਾ ਨਾਂ ਹੈ । ਇਸ ਤੋਂ ਪਹਿਲਾਂ ਵੀ ਦੋਵੇ ਕਈ ਗਾਇਕਾਂ ਨੂੰ ਧਮਕੀ ਦੇ ਚੁੱਕੇ ਹਨ । ਇਸ ਤੋਂ ਇਲਾਵਾ ਕਈ ਸਨਅਤਕਾਰਾਂ ਅਤੇ ਹੋਟਲ ਮਾਲਿਕਾਂ ਨੂੰ ਧਮਕੀ ਦੇ ਪੈਸੇ ਇਕੱਠਾ ਕਰ ਚੁੱਕੇ ਹਨ । NIA ਵੀ ਗੋਲਡੀ ਅਤੇ ਲਾਰੈਂਸ ਬਿਸ਼ਨੋਈ ਦੀ ਜਾਂਚ ਕਰ ਰਹੀ ਹੈ,ਦੋਵਾਂ ਦੇ ਸਬੰਧ ਦਹਿਸ਼ਤਗਰਦੀ ਜਥੇਬੰਦੀਆਂ ਦੇ ਨਾਲ ਵੀ ਸਾਹਮਣੇ ਆ ਚੁੱਕੇ ਹਨ । ਗੋਲਡੀ ਅਤੇ ਲਾਰੈਂਸ ਦਾ ਦਬਦਬਾ ਜੇਲ੍ਹਾਂ ਵਿੱਚ ਵੀ ਕਾਫੀ ਹੈ,ਕੁਝ ਮਹੀਨੇ ਪਹਿਲਾਂ ਉਸ ਨੇ ਗੋਇੰਦਵਾਲ ਜੇਲ੍ਹ ਵਿੱਚ ਆਪਣੇ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਜੇਲ੍ਹ ਵਿੱਚ ਮਰਵਾ ਦਿੱਤਾ ਸੀ। ਜਦਕਿ ਦਿੱਲੀ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਤਿਹਾੜ ਜੇਲ੍ਹ ਵਿੱਚ ਵੀ ਖੂਨੀ ਜੰਗ ਹੋਈ ਸੀ ਜਿਸ ਵਿੱਚ ਲਾਰੈਂਸ ਅਤੇ ਉਸ ਦੇ ਵਿਰੋਧੀ ਗੈਂਗ ਦੇ ਮੈਂਬਰਾਂ ਦਾ ਕਤਲ ਹੋਇਆ ਸੀ । ਇਸ ਦੀ ਵੀਡੀਓ ਵੀ ਸਾਹਮਣੇ ਆਈ ਸੀ ।