India International

26 ਸਾਲ ਬਾਅਦ ਬੰਦ ਹੋਇਆ ਅਖਬਾਰ, ਲੋਕਾਂ ਨੇ ਰੋ ਕੇ ਦਿੱਤੀ ਵਿਦਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਾਂਗ ਕਾਂਗ ਦੇ ਲੋਕ ਲੋਕਤੰਤਰ ਪੱਖੀ ਅਖਬਾਰ ਐਪਲ ਡੇਲੀ ਦੇ ਅੰਤਮ ਸੰਸਕਰਣ ਨੂੰ ਵੇਖਣ ਲਈ ਪਹੁੰਚੇ ਹਜ਼ਾਰਾਂ ਲੋਕਾਂ ਨੇ ਅਖਬਾਰ ਨੂੰ ਸੇਜਲ ਅੱਖਾਂ ਨਾਲ ਅਲਵਿਦਾ ਕਹੀ ਹੈ।ਕਰੀਬ 26 ਸਾਲਾਂ ਬਾਅਦ ਇਸ ਅਖਬਾਰ ਨੇ ਪ੍ਰਕਾਸ਼ਨਾ ਬੰਦ ਕਰ ਦਿੱਤੀ ਹੈ।
ਇਸ ਅਖਬਾਰ ਦੇ ਬੰਦ ਹੋਣ ਦੀਆਂ ਖਬਰਾਂ ਤੋਂ ਬਾਅਦ ਰਾਤੋ ਰਾਤ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਹੰਝੂਆਂ ਦੀ ਬਰਸਾਤ ਕੀਤੀ ਤੇ ਇੱਕ ਮਿਲੀਅਨ ਕਾਪੀਆਂ ਦੇ ਨਾਲ ਫੋਟੋ ਖਿਚਵਾ ਕੇ ਦੁਖ ਜਤਾਇਆ।

ਜਾਣਕਾਰੀ ਮੁਤਾਬਿਕ ਇਸ ਦੀਆਂ ਖ਼ਬਰਾਂ ਉੱਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਪ੍ਰਕਾਸ਼ਕ ਨੇ ਅਖਬਾਰ ਬੰਦ ਕਰਨ ਦਾ ਫੈਸਲਾ ਲਿਾ ਹੈ।ਕੰਪਨੀ ਦੀ ਜਾਇਦਾਦ ਵੀ ਫ੍ਰੀਜ ਕਰ ਦਿੱਤਾ ਗਿਆ ਹੈ। ਆਖਰੀ ਸੰਸਕਰਣ ਲੋਕਾਂ ਨੂੰ ਹੀ ਸਮਰਪਿਤ ਕੀਤਾ ਗਿਆ ਸੀ। ਇਸਦਾ ਹੈਡਿੰਗ ਸੀ…ਹਾਂਗ ਕਾਂਗਰਜ਼ ਨੇ ਬਾਰਸ਼ ਵਿਚ ਦਿੱਤੀ ਇਕ ਦੁਖਦਾਈ ਵਿਦਾਈ।


ਇਸ ਸੰਸਕਰਣ ਦੀ ਕਾਪੀ ਫੜ੍ਹ ਕੇ ਇਕ ਕਰਮਚਾਰੀ ਨੇ ਕਿਹਾ ਕਿ ਲੱਗਦਾ ਹੈ ਕਿ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਰਾਇਟਰਸ ਨੂੰ ਦਿੱਤੀ ਇੰਟਰਵਿਊ ਵਿਚ ਉਸਨੇ ਕਿਹਾ ਕਿ ਸਮਝ ਨਹੀਂ ਆਉਂਦੀ ਕਿਉਂ (ਹਾਂਗ ਕਾਂਗ) ਇਕ ਨਿਊਜ਼ ਪੇਪਰ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦਾ।

ਅੱਮਾ ਜਿਉਂਗ ਨਾਂ ਦੇ ਕਰਮਚਾਰੀ ਨੇ ਕਿਹਾ ਕਿ ਮੈਂ ਇਸਨੂੰ ਅੰਤ ਤੱਕ ਸਪੋਰਟ ਕਰਨਾ ਚਾਹੁੰਦਾ ਹਾਂ।ਨਿਊਜ਼ ਪੇਪਰ ਕਈ ਸਾਲ ਇਸ ਸਮਾਜ ਨਾਲ ਰਿਹਾ ਹੈ।ਇਸ ਤੋਂ ਬਾਅਦ ਅਸੀਂ ਤੁਫਾਨ ਦਾ ਮੌਸਮ ਪੈਦਾ ਕਰਾਂਗੇ।

ਅਸਹਿਮਤੀ ਜਤਾਉਣਾ ਹਾਂਗ ਕਾਂਗ ਵਿਚ ਖਤਰੇ ਤੋਂ ਖਾਲੀ ਨਹੀਂ

ਕਮਰਚਾਰੀਆਂ ਦਾ ਕਹਿਣਾ ਹੈ ਕਿ ਚੀਨ ਨੇ ਹਾਂਗ ਕਾਂਗ ਵਿਚ ਅਸਹਿਮਤੀ ਨੂੰ ਦੱਬਣ ਕੁਚਲਣ ‘ਤੇ ਕਿਉਂ ਲੱਕ ਬੰਨ੍ਹਿਆਂ ਹੋਇਆ ਹੈ। ਬੁੱਧਵਾਰ ਦੀ ਰਾਤ ਨੂੰ ਕੰਪਨੀ ਦੇ ਇਸਨੂੰ ਬੰਦ ਕਰਨ ਦੇ ਐਲਾਨ ਦੇ ਕੁੱਝ ਘੰਟਿਆਂ ਬਾਅਦ ਭਾਰੀ ਮੀਂਹ ਪਿਆ, ਫਿਰ ਵੀ ਇਸਦੇ ਸਮਰਥਕ ਇਸਦੇ ਦਫਤਰ ਦੇ ਬਾਹਰ ਇਕੱਠੇ ਹੋਏ ਸਨ।
ਇਕੱਠੇ ਹੋਏ ਲੋਕਾਂ ਨੇ ਏਕਤਾ ਦਰਸਾਉਣ ਲਈ ਆਪਣੇ ਮੋਬਾਇਲ ਫੋਨਾਂ ਦੀਆਂ ਫਲੈਸ਼ ਲਾਇਟਾਂ ਜਗਾਈਆਂ ਤੇ ਇਸ ਰੋਸ਼ਨੀ ਵਿੱਚ ਤੇਲ ਪਾਉਣ ਦਾ ਸੱਦਾ ਦਿੰਦੇ ਨਾਅਰੇ ਵੀ ਲਗਾਏ।ਹਾਂਗ ਕਾਂਗ ਵਿੱਚ ਇੱਕ ਪ੍ਰਸਿੱਧ ਕਵੀ ਦੀਆਂ ਲਾਇਨਾਂ ਹਨ, ਜਿਸਦੀ ਇਕ ਕਵਿਤਾ ਦਾ ਅਨੁਵਾਦ ਹੈ…”ਇਸਦੇ ਨਾਲ ਜਾਓ ਜਾਂ ਹਾਰ ਨਾ ਮੰਨੋ.
ਅਖਬਾਰ ਦੇ ਦਫਤਰ ਦੇ ਬਾਹਰ ਸਮਰਥਕ ਕਾਰਡ ਫੜ ਕੇ ਐਪਲ ਡੇਲੀ ਅਖਬਾਰ ਵੱਲ ਟਾਰਚ ਮਾਰ ਰਹੇ ਸਨ। ਕੁਝ ਲੋਕਾਂ ਨੂੰ ਇਸ ਸੰਸਕਰਣ ਦੀਆਂ ਮੁਫਤ ਕਾਪੀਆਂ ਵੀ ਵੰਡੀਆਂ ਗਈਆਂ।ਇਸਨੂੰ ਬੋਲਣ ਦੀ ਅਜਾਦੀ ਲਈ ਇਕੱਠੀ ਹੋਈ ਚਿੰਤਿਤ ਭੀੜ ਕਿਹਾ ਜਾ ਸਕਦਾ ਹੈ।

26 ਸਾਲ ਬਾਅਦ ਬੰਦ ਹੋਇਆ ਅਖਬਾਰ, ਲੋਕਾਂ ਨੇ ਰੋ ਕੇ ਦਿੱਤੀ ਵਿਦਾਈ

ਜਾਣਕਾਰੀ ਅਨੁਸਾਰ ਪਿਛਲੇ ਹਫਤੇ ਪੁਲਿਸ ਨੇ ਅਖਬਾਰਾਂ ਦੇ ਦਫਤਰਾਂ ‘ਤੇ ਛਾਪੇਮਾਰੀ ਕੀਤੀ ਸੀ, ਜਿਸ ਵਿੱਚ ਕਈਂ ਰਿਪੋਰਟਾਂ ਦਾ ਖੁਲਾਸਾ ਹੋਇਆ ਕਿ ਰਾਸ਼ਟਰੀ ਸੁੱਰਖਿਆ ਕਾਨੂੰਨ ਦੀ ਉਲੰਘਣਾ ਹੋਈ ਹੈ ਤੇ ਜਿਸ ਵਿਚ ਸਰਕਾਰ ਨੂੰ ਅਪਰਾਧੀ ਦੱਸਿਆ ਗਿਆ ਸੀ।


ਅਧਿਕਾਰੀਆਂ ਨੇ ਕਿਹਾ ਕਿ ਇਸ ਪੇਪਰ ਨੇ 30 ਲੇਖ ਪ੍ਰਕਾਸ਼ਤ ਕੀਤੇ ਸਨ ਜਿਨ੍ਹਾਂ ਵਿੱਚ 2019 ਤੋਂ ਹਾਂਗ ਕਾਂਗ ਅਤੇ ਚੀਨ ਉੱਤੇ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਗਈ ਸੀ। ਨਤੀਜੇ ਵਜੋਂ, ਕੰਪਨੀ ਨਾਲ ਜੁੜੀ ਸੰਪੱਤੀ ਨੂੰ ਫ੍ਰੀਜ ਕਰ ਲਿਆ ਗਿਆ ਅਤੇ ਕਈ ਸੀਨੀਅਰ ਸਟਾਫ ਹਿਰਾਸਤ ਵਿੱਚ ਲੈ ਲਏ ਗਏ।ਪੇਪਰ ਦੀ ਸੰਸਥਾਪਕ ਜਿੰਮੀ ਲਾਈ ਪਹਿਲਾਂ ਹੀ ਸੁਰੱਖਿਆ ਕਾਨੂੰਨ ਅਧੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਤੇ ਨਜ਼ਰਬੰਦੀ ਵਿੱਚ ਹਨ।


ਬੰਦ ਕਰਨ ਦੇ ਐਲਾਨ ਬਾਅਦ ਐਪਲ ਡੇਲੀ ਨੇ ਇਕ ਮਿਲੀਅਨ ਕਾਪੀਆਂ ਛਾਪੀਆਂ, ਜੋ ਕਿ ਇਸ ਦੇ ਆਮ ਪ੍ਰਿੰਟ ਨਾਲੋਂ 10 ਗੁਣਾ ਜ਼ਿਆਦਾ ਹੈ। ਸਮਰਥਕ ਐਪਲ ਡੇਲੀ ਅਖਬਾਰ ਦਾ ਅੰਤਮ ਸੰਸਕਰਣ ਖਰੀਦਣ ਲਈ ਲਾਈਨ ਵਿਚ ਇੰਤਜ਼ਾਰ ਕਰਦੇ ਦੇਖੇ ਗਏ ਹਨ।

ਕੀ ਕਹਿੰਦਾ ਹੈ ਹਾਂਗ ਕਾਂਗ ਦਾ ਪੱਤਰਕਾਰ ਭਾਈਚਾਰਾ

ਇਸ ਅਖਬਾਰ ਦੇ ਬੰਦ ਹੋਣ ਤੋਂ ਬਾਅਦ ਹਾਂਗ ਕਾਂਗ ਦੇ ਪੱਤਰਕਾਰਾਂ ਦੀ ਐਸੋਸੀਏਸ਼ਨ ਦੇ ਮੁਖੀ ਰੌਨਸਨ ਚੈਨ ਨੇ ਕਿਹਾ ਕਿ ਸ਼ਹਿਰ ਦੀ ਬੋਲਣ ਦੀ ਆਜ਼ਾਦੀ ਲਈ ਇਹ ਵੱਡੀ ਚਿੰਤਾ ਹੈ।ਅਸੀਂ ਬਹੁਤ ਚਿੰਤਤ ਹੋਵਾਂਗੇ ਜੇ ਲੇਖ ਲਿਖਣ ਦੇ ਇਹ ਨਤੀਜੇ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਡਰ ਹੈ ਕਿ ਇਹ ਸਮਾਜ ਨੂੰ ਹੁਣ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਹੈ ਤੇ ਇਹ ਸੋਚ ਰਿਹਾ ਹੈ ਕਿ ਜੇਕਰ ਉਹ ਲਿਖਦੇ ਹਨ ਤਾਂ ਇਸ ਕਾਰਨ ਲੋਕਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾ ਸਕਦਾ ਹੈ।


ਹਾਲਾਂਕਿ ਹਾਂਗ ਕਾਂਗ ਦੇ ਅਧਿਕਾਰੀਆਂ ਨੇ ਇਹਨਾਂ ਦੋਸ਼ਾਂ ਨੂੰ ਖਾਰਿਜ ਕੀਤਾ ਹੈ ਕਿ ਉਹ ਪ੍ਰੈਸ ਦੀ ਆਜ਼ਾਦੀ ਨੂੰ ਦਬਾਅ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੇਪਰ ਬੰਦ ਕਰਨ ਲਈ ਕੋਈ ਮਜਬੂਰੀ ਨਹੀਂ ਪੇਸ਼ ਕੀਤੀ ਹੈ।ਨਹੀਂ ਕੀਤਾ ਸੀ।
ਬੀਜਿੰਗ ਤੋਂ ਇਕ ਚੀਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਹਾਂਗ ਕਾਂਗ ਵਿਚ ਮੀਡੀਆ ਦੀ ਅਜ਼ਾਦੀ ਦਾ ਸਨਮਾਨ ਕੀਤਾ ਜਾਂਦਾ ਹੈ, ਪਰ ਇਸਨੂੰ ਦੇਖ ਕੇ ਇਹ ਵਾਕ ਪੂਰਾ ਨਹੀਂ ਹੁੰਦਾ ਹੈ।

ਰਾਸ਼ਟਰੀ ਸੁਰੱਖਿਆ ਕਾਨੂੰਨ ਕੀ ਹੈ?

ਹਾਂਗ ਕਾਂਗ ਨੂੰ 1997 ਵਿਚ ਚੀਨ ਦੇ ਸਪੁਰਦ ਕੀਤਾ ਗਿਆ ਸੀ ਪਰ ਇਕ ਸਮਝੌਤੇ ਨਾਲ ਕਿਹਾ ਗਿਆ ਸੀ ਕਿ ਕੁਝ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਰਾਖੀ ਲਾਜਿਮੀ ਹੋਣੀ ਚਾਹੀਦੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਕਾਨੂੰਨ ਨੇ ਇਸ ਸਮਝੌਤੇ ਨੂੰ ਬੁਨਿਆਦੀ ਰੂਪ ਵਿੱਚ ਕਮਜ਼ੋਰ ਕੀਤਾ ਹੈ। ਜਾਣਕਾਰੀ ਅਨੁਸਾਰ ਜੂਨ 2020 ਵਿਚ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਇਸ ਦੀਆਂ ਧਾਰਾਵਾਂ ਤਹਿਤ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਪਿਛਲੇ ਸਾਲਾਂ ਦੌਰਾਨ ਪ੍ਰਸ਼ਾਸਨਿਕ ਖੇਤਰ ਵਿੱਚ ਹੋਏ ਭਾਰੀ ਲੋਕਤੰਤਰ ਪੱਖੀ ਵਿਰੋਧ ਪ੍ਰਦਰਸ਼ਨਾਂ ਦੇ ਜਵਾਬ ਵਿੱਚ ਚੀਨ ਨੇ ਪਿਛਲੇ ਸਾਲ ਹਾਂਗ ਕਾਂਗ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਪੇਸ਼ ਕੀਤਾ ਸੀ।ਇਸ ਕਾਨੂੰਨ ਨੇ ਹਾਂਗ ਕਾਂਗ ਦੀ ਨਿਆਂਇਕ ਖੁਦਮੁਖਤਿਆਰੀ ਨੂੰ ਲਾਜ਼ਿਮੀ ਤੌਰ ‘ਤੇ ਘੱਟ ਕਰ ਦਿੱਤਾ ਸੀ ਅਤੇ ਪ੍ਰਦਰਸ਼ਨਕਾਰੀਆਂ ਅਤੇ ਕਾਰਕੁਨਾਂ ਨੂੰ ਸਜਾ ਦੇਣਾ ਸੌਖਾ ਕਰ ਦਿੱਤਾ ਸੀ। ਇਸ ਕਾਨੂੰਨ ਦੀ ਉਲੰਘਣਾ ਕਾਰਨ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ।