Punjab

NDA ਸਰਕਾਰ ਹੀ ਤੈਅ ਕਰ ਸਕਦੀ ਹੈ ਪੰਜਾਬ ਦੀ ਸੁਰੱਖਿਆ – ਅਮਿਤ ਸ਼ਾਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਰਨ ਲਈ ਪੰਜਾਬ ਪਹੁੰਚੇ ਹਨ। ਅਮਿਤ ਸ਼ਾਹ ਨੇ ਲੁਧਿਆਣਾ ਵਿਖੇ ਇੱਕ ਜਨਸਭਾ ਨੂੰ ਸੰਬੋਧਿਤ ਕਰਦਿਆਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਿੱਤਾਂ ਲਈ ਕੀਤੇ ਵਿਕਾਸ ਕਾਰਜ ਗਿਣਵਾਏ। ਅਮਿਤ ਸ਼ਾਹ ਨੇ ਪੰਜਾਬੀਆਂ ਨੂੰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਕਿਹੜੇ-ਕਿਹੜੇ ਕੰਮ ਗਿਣਵਾਏ

  • ਕਰਤਾਰਪੁਰ ਕੋਰੀਡੋਰ ਖੁਲਵਾਉਣਾ
  • ਲੰਗਰ ਤੋਂ ਜੀਐੱਸਟੀ ਹਟਾਉਣਾ
  • ਅਫ਼ਗਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਾਪਸ ਲਿਆਉਣਾ
  • ਕਿਸਾਨਾਂ ਨੂੰ ਰਾਹਤ ਦੇਣ ਲਈ ਕਈ ਯੋਜਨਾਵਾਂ ਲਿਆਉਣ ਦੀ ਵਿਚਾਰ ਚਰਚਾ
  • ਕਿਸਾਨਾਂ ਦਾ 50,000 ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨਾ ਵੀ ਯੋਜਨਾ ‘ਚ ਹੈ ਸ਼ਾਮਿਲ

ਪੰਜਾਬ ਦੀ ਸੁਰੱਖਿਆ ਬਾਰੇ ਕੀਤੀ ਗੱਲ

ਅਮਿਤ ਸ਼ਾਹ ਨੇ ਕਿਹਾ ਕਿ ”ਪੰਜਾਬ ਦੀ ਸੁਰੱਖਿਆ ਕੇਵਲ ਐੱਨਡੀਏ ਸਰਕਾਰ ਹੀ ਤੈਅ ਕਰ ਸਕਦੀ ਹੈ। ਤੁਸੀਂ ਸਾਡੇ ਗੱਠਜੋੜ ਦੀ ਸਰਕਾਰ ਬਣਾਓ, ਲੁਧਿਆਣਾ ਦੀ ਸਾਈਕਲ ਅਸੀਂ ਦੁਨੀਆ ਦੇ ਹਰ ਹਿੱਸੇ ਵਿੱਚ ਪਹੁੰਚਾਵਾਂਗੇ।”

ਕਾਂਗਰਸ ਤੇ ਵਰ੍ਹੇ ਅਮਿਤ ਸ਼ਾਹ

ਕਾਂਗਰਸ ਪਾਰਟੀ ਖਿਲਾਫ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ, ”ਜੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਨਹੀਂ ਦੇ ਸਕਦੇ ਹੋ ਤਾਂ ਤੁਸੀਂ ਪੰਜਾਬ ਨੂੰ ਕੀ ਸੁਰੱਖਿਆ ਦੇਵੋਗੇ। ਅਸੀਂ ਡਰੱਗਸ ਖਿਲਾਫ ਵੱਡਾ ਅਭਿਆਨ ਚਲਾਇਆ ਹੈ, ਅਸੀਂ ਦੋ ਸਾਲ ਵਿੱਚ ਇੰਨੀ ਡਰੱਗਜ਼ ਫੜ੍ਹੀ, ਜੋ ਬੀਤੇ ਕਈ ਸਾਲਾਂ ਤੋਂ ਨਹੀਂ ਫੜ੍ਹੀ ਗਈ। ਸਾਨੂੰ ਪਹਿਲਾਂ ਵੀ ਮਦਦ ਨਹੀਂ ਮਿਲੀ, ਕਾਂਗਰਸ ਤੋਂ ਵੀ ਮਦਦ ਨਹੀਂ ਮਿਲੀ, ਹੁਣ ਐੱਨਡੀਏ ਦੀ ਸਰਕਾਰ ਬਣਾਓ, ਅਸੀਂ ਪੰਜ ਸਾਲ ਵਿੱਚ ਡਰੱਗਜ਼ ਪੰਜਾਬ ਤੋਂ ਖਤਮ ਕਰ ਦੇਵਾਂਗੇ।”

ਅਮਿਤ ਸ਼ਾਹ ਦੇ ਭਾਸ਼ਣ ਦੀਆਂ ਕੁੱਝ ਖ਼ਾਸ ਗੱਲਾਂ

  • ਬੀਤੀਆਂ ਸਰਕਾਰਾਂ ਨੇ ਪੰਜਾਬ ਦੀ ਖੇਤੀ ਦੀ ਜ਼ਮੀਨ ਦੀ ਸਿਹਤ ਸੁਧਾਰਨ ਵੱਲ ਕੰਮ ਨਹੀਂ ਕੀਤਾ। ਸਾਡੀ ਸਰਕਾਰ ਆਈ ਤਾਂ ਅਸ਼ੀਂ ਕਰੋਪ ਪੈਟਰਨ ਚੇਂਜ ਤੇ ਕੁਦਰਤੀ ਖੇਤੀ ਨੂੰ ਵਧਾਵਾ ਦੇਵਾਂਗੇ।
  • ਪਿਛਲੇ ਪੰਜ ਸਾਲਾਂ ‘ਚ ਐੱਮਐੱਸਪੀ ‘ਤੇ ਕਣਕ ਅਤੇ ਚੋਲਾਂ ਦੀ ਖਰੀਦ ਸਭ ਤੋਂ ਵੱਧ ਮੋਦੀ ਸਰਕਾਰ ਨੇ ਕੀਤੀ ਹੈ।
  • ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ ਅਤੇ ਸਮਾਰਟ ਸਿਟੀ ਬਣਾਇਆ ਅਤੇ ਲੁਧਿਆਣਾ ਨੂੰ ਵੀ ਸਮਾਰਟ ਸਿਟੀ ਬਣਾਇਆ।
  • 2020-21 ‘ਚ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ 132.8 ਲੱਖ ਮੈਟਰਿਕ ਟਨ ਖਰੀਦ ਕੀਤੀ।
  • ਪੰਜਾਬ ‘ਚ ਧਰਮ ਪਰਿਵਰਤਨ ਵੱਡਾ ਮੁੱਦਾ ਹੈ ਪਰ ਇਹ ਚੰਨੀ ਨਹੀਂ ਰੋਕ ਸਕਦੇ, ਇਹ ਸਿਰਫ ਭਾਜਪਾ ਰੋਕ ਸਕਦੀ ਹੈ।
  • ਪੰਜਾਬ ਦੇ ਚਾਰ ਸ਼ਹਿਰਾਂ ‘ਚ ਨਾਰਕੋਟਿਕਸ ਬਿਊਰੋ ਦੀ ਬ੍ਰਾਂਚ ਖੋਲਾਂਗੇ।
  • ਸ਼ਾਤੀ ਨਾਲ ਭਾਈਚਾਰਾ ਅਤੇ ਮਾਫੀਆ ਮੁਕਤ ਪੰਜਾਬ ਬਣਾਵਾਂਗੇ।
  • ਖੁਸ਼ਹਾਲ ਕਿਸਾਨ, ਨਿਰੋਗੀ ਪੰਜਾਬ ਲਈ ਕੰਮ ਕਰਾਂਗੇ।
  • ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਾਂਗੇ।