ਬਿਊਰੋ ਰਿਪੋਰਟ (28 ਨਵੰਬਰ, 2025): ਜਲਦ ਹੀ ਤੁਸੀਂ ਘਰ ਬੈਠੇ ਆਪਣੇ ਆਧਾਰ ਕਾਰਡ ਵਿੱਚ ਰਜਿਸਟਰਡ ਮੋਬਾਈਲ ਨੰਬਰ ਬਦਲ ਸਕੋਗੇ। ਆਧਾਰ ਨੂੰ ਰੈਗੂਲੇਟ ਕਰਨ ਵਾਲੀ ਸੰਸਥਾ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ ਇੱਕ ਨਵੀਂ ਡਿਜੀਟਲ ਸੇਵਾ ਦਾ ਐਲਾਨ ਕੀਤਾ ਹੈ।
ਇਸ ਸੇਵਾ ਦੇ ਜ਼ਰੀਏ, ਯੂਜ਼ਰਸ ਆਧਾਰ ਐਪ ’ਤੇ OTP ਵੈਰੀਫਿਕੇਸ਼ਨ ਅਤੇ ਫੇਸ ਅਥੈਂਟੀਕੇਸ਼ਨ (ਚਿਹਰੇ ਦੀ ਪਛਾਣ) ਰਾਹੀਂ ਆਪਣਾ ਮੋਬਾਈਲ ਨੰਬਰ ਅੱਪਡੇਟ ਕਰ ਸਕਣਗੇ। ਇਸ ਸਰਵਿਸ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਬਹੁਤ ਆਸਾਨੀ ਹੋਵੇਗੀ।
ਦਰਅਸਲ ਜੇਕਰ ਨੰਬਰ ਪੁਰਾਣਾ ਹੋ ਜਾਵੇ ਜਾਂ ਗੁੰਮ ਹੋ ਜਾਵੇ, ਤਾਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਹੁਣ ਤੱਕ ਇਸ ਨੂੰ ਅੱਪਡੇਟ ਕਰਨ ਲਈ ਐਨਰੋਲਮੈਂਟ ਸੈਂਟਰ ਜਾਣਾ ਪੈਂਦਾ ਸੀ, ਜਿੱਥੇ ਬਾਇਓਮੀਟ੍ਰਿਕ ਵੈਰੀਫਿਕੇਸ਼ਨ ਅਤੇ ਲੰਬੀਆਂ ਕਤਾਰਾਂ ਦਾ ਝੰਜਟ ਹੁੰਦਾ ਸੀ। ਪਰ ਹੁਣ UIDAI ਡਿਜੀਟਲ ਤਰੀਕੇ ਨਾਲ ਇਸ ਨੂੰ ਆਸਾਨ ਬਣਾਉਣ ਜਾ ਰਿਹਾ ਹੈ।
ਨਵੀਂ ਸਰਵਿਸ ਕਿਵੇਂ ਕੰਮ ਕਰੇਗੀ?
UIDAI ਦੇ ਅਨੁਸਾਰ, ਮੋਬਾਈਲ ਨੰਬਰ ਅੱਪਡੇਟ ਕਰਨ ਦੀ ਪ੍ਰਕਿਰਿਆ ਨੂੰ ਕਾਫ਼ੀ ਸਰਲ ਰੱਖਿਆ ਗਿਆ ਹੈ। ਇਸ ਲਈ ਕਿਸੇ ਦਸਤਾਵੇਜ਼ ਜਾਂ ਫਿਜ਼ੀਕਲ ਵਿਜ਼ਿਟ ਦੀ ਲੋੜ ਨਹੀਂ ਹੈ। ਪੂਰੀ ਪ੍ਰਕਿਰਿਆ ਕੁਝ ਮਿੰਟਾਂ ਵਿੱਚ ਹੋ ਜਾਵੇਗੀ।
- ਸਭ ਤੋਂ ਪਹਿਲਾਂ ਯੂਜ਼ਰਸ ਨੂੰ AADHAAR ਐਪ ਡਾਊਨਲੋਡ ਕਰਨਾ ਹੋਵੇਗਾ।
- ਇੱਥੇ ਯੂਜ਼ਰਸ ਨੂੰ ਆਪਣਾ ਆਧਾਰ ਨੰਬਰ ਅਤੇ ਨਵਾਂ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।
- OTP ਵੈਰੀਫਿਕੇਸ਼ਨ ਹੋਵੇਗਾ, ਜੋ ਪੁਰਾਣੇ ਜਾਂ ਨਵੇਂ ਨੰਬਰ ’ਤੇ ਭੇਜਿਆ ਜਾਵੇਗਾ।
- ਇਸ ਤੋਂ ਬਾਅਦ ਸਮਾਰਟਫੋਨ ਕੈਮਰੇ ਰਾਹੀਂ ਫੇਸ ਅਥੈਂਟੀਕੇਸ਼ਨ ਨੂੰ ਪੂਰਾ ਕਰਨਾ ਹੋਵੇਗਾ।

