India Punjab

ਲੀਡਰਾਂ ਨੇ ਮਨਾਈ ਹੋਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ‘ਚ ਭਾਜਪਾ ਲੀਡਰ ਵੀ ਹੋਲੀ ਦੇ ਰੰਗ ‘ਚ ਰੰਗੇ ਹੋਏ ਨਜ਼ਰ ਆਏ। ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਭਾਜਪਾ ਵਰਕਰਾਂ ਨਾਲ ਹੋਲੀ ਖੇਡੀ।

ਮਨੀਸ਼ ਸਿਸੋਦੀਆ ਨੇ ਵੀ ਦਿੱਲੀ ਵਿੱਚ ਹੋਲੀ ਮਨਾਈ।

ਪੰਚਕੂਲਾ ਵਿੱਚ ਹਰਿਆਣਾ ਬੀਜੇਪੀ ਦੇ ਪ੍ਰਧਾਨ ਓਪੀ ਧਨਖੜ ਨੇ ਵੀ ਆਪਣੇ ਪਾਰਟੀ ਵਰਕਰਾਂ ਦੇ ਨਾਲ ਹੋਲੀ ਮਨਾਈ।

ਬੀਜੇਪੀ ਲੀਡਰ ਮਨੋਜ ਤਿਵਾੜੀ ਨੇ ਹੋਲੀ ਮੌਕੇ ਖੂਬ ਰੌਣਕ ਲਗਾਈ। ਤਿਵਾੜੀ ਨੇ ਆਪਣੀ ਗਾਇਕੀ ਨਾਲ ਹੋਲੀ ਵਿੱਚ ਰੰਗ ਭਰਿਆ।

ਉਤਰਾਖੰਡ ਤੋਂ ਕਾਂਗਰਸ ਆਗੂ ਹਰੀਸ਼ ਰਾਵਤ ਨੇ ਢੋਲਕੀ ਵਜਾ ਕੇ ਹੋਲੀ ਖੇਡੀ।

ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਦਿੱਲੀ ਵਿੱਚ ਹੋਲੀ ਮਨਾਈ। ਉਨ੍ਹਾਂ ਵੱਲੋਂ ਰੰਗ ਲਗਾ ਕੇ ਹੋਲੀ ਮਨਾਈ ਗਈ।

ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਭਗਵੰਤ ਸਿੰਘ ਮਾਨ ਸੰਗਰੂਰ ਪਹੁੰਚੇ ਹਨ। ਸੰਗਰੂਰ ਪੁਲਿਸ ਵੱਲੋਂ ਭਗਵੰਤ ਮਾਨ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।

ਹਰਿਆਣਾ ਰਾਜਭਵਨ ਦੇ ਹੋਲੀ ਮਿਲਨ ਸਮਾਗਮ ਦੌਰਾਨ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਮੁਲਾਕਾਤ ਹੋਈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਲੀ ਮਿਲਨ ਸਮਾਗਮ ਲਈ ਹਰਿਆਣਾ ਰਾਜਭਵਨ ਪਹੁੰਚੇ। ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਤਿਲਕ ਲਗਾ ਕੇ ਭਗਵੰਤ ਮਾਨ ਦਾ ਸੁਆਗਤ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਫੁੱਲਾਂ ਦੀ ਹੋਲੀ ਵੀ ਖੇਡੀ।