India

ਹਾਕੀ ਇੰਡੀਆ ਨੇ ਖਿੱਚੀ ਤਿਆਰੀ, ਖਿਡਾਰੀਆਂ ਦੀ ਕੀਤੀ ਚੋਣ

ਹਾਕੀ ਇੰਡੀਆ (Hockey India) ਨੇ ਪ੍ਰੀ-ਓਲੰਪਿਕ (Pre Olympic) ਕੈਂਪ ਲਈ 27 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਹੈ। ਇਹ ਕੈਂਪ 21 ਜੂਨ ਤੋਂ 8 ਜੁਲਾਈ ਤੱਕ ਇੱਥੋਂ ਦੇ ਸਾਈ ਕੇਂਦਰ ਵਿੱਚ ਲਗਾਇਆ ਜਾਵੇਗਾ। ਭਾਰਤ ਨੂੰ ਓਲੰਪਿਕ ਵਿੱਚ ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ, ਆਸਟਰੇਲੀਆ ਅਤੇ ਆਇਰਲੈਂਡ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ। ਟੋਕੀਓ ਖੇਡਾਂ ਦੇ ਕਾਂਸੀ ਤਮਗਾ ਜੇਤੂ 27 ਜੁਲਾਈ ਨੂੰ ਨਿਊਜ਼ੀਲੈਂਡ ਖਿਲਾਫ ਆਪਣੀ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਕਰਨਗੇ।

ਭਾਰਤੀ ਟੀਮ FIH ਹਾਕੀ ਪ੍ਰੋ ਲੀਗ ‘ਚ ਸਫਲ ਪ੍ਰਦਰਸ਼ਨ ਤੋਂ ਬਾਅਦ ਵਾਪਸੀ ਕਰ ਰਹੀ ਹੈ। ਫਿਲਹਾਲ ਟੀਮ 16 ਮੈਚਾਂ ‘ਚ 24 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਕੋਰ ਗਰੁੱਪ ਵਿੱਚ ਗੋਲਕੀਪਰ ਕ੍ਰਿਸ਼ਨਾ ਬਹਾਦੁਰ ਪਾਠਕ, ਪੀਆਰ ਸ੍ਰੀਜੇਸ਼, ਸੂਰਜ ਕਰਕੇਰਾ ਅਤੇ ਡਿਫੈਂਡਰ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਸੰਜੇ ਅਤੇ ਆਮਿਰ ਅਲੀ ਸ਼ਾਮਲ ਹਨ।

ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸੁਮਿਤ, ਸ਼ਮਸ਼ੇਰ ਸਿੰਘ, ਨੀਲਕੰਤ ਸ਼ਰਮਾ, ਰਾਜਕੁਮਾਰ ਪਾਲ, ਵਿਸ਼ਨੂਕਾਂਤ ਸਿੰਘ, ਅਕਾਸ਼ਦੀਪ ਸਿੰਘ ਅਤੇ ਮੁਹੰਮਦ ਰਾਹੀਲ ਮੌਸਿਨ ਨੂੰ ਮਿਡਫੀਲਡਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਬੌਬੀ ਸਿੰਘ ਧਾਮੀ ਅਤੇ ਅਰਿਜੀਤ ਸਿੰਘ ਹੁੰਦਲ ਫਾਰਵਰਡ ਹਨ। ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਸਟ੍ਰਾਈਕਰ ਦਿਲਪ੍ਰੀਤ ਸਿੰਘ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ –  ਲੂ ਕਾਰਨ ਹੁਣ ਤੱਕ 110 ਲੋਕਾਂ ਦੀ ਮੌਤ! 40,000 ਤੋਂ ਵੱਧ ਲੋਕਾਂ ਨੂੰ ਲੱਗੀ ਲੂ, ਸਿਹਤ ਵਿਭਾਗ ਦੇ ਅੰਕੜੇ