ਬਿਉਰੋ ਰਿਪੋਰਟ – ਚੀਨ ਵਿਚ ਫੈਲੇ ਕੋਰੋਨਾ ਵਾਇਰਸ ਵਰਗਾ ਇਕ ਹੋਰ ਐਚਐਮਪੀਵੀ ਵਾਇਰਸ (HMPV) ਫੈਲ ਰਿਹਾ ਹੈ। ਇਸ ਦੇ ਮਰੀਜ ਹੁਣ ਭਾਰਤ ਵਿਚ ਵੀ ਸਾਹਮਣੇ ਆ ਰਹੇ ਹਨ। ਅਹਿਮਦਾਬਾਦ ਵਿੱਚ ਇੱਕ 2 ਮਹੀਨੇ ਦਾ ਬੱਚਾ ਹਿਊਮਨ ਮੈਟਾਪਨੀਓਮੋਵਾਇਰਸ (HMPV) ਨਾਲ ਸੰਕਰਮਿਤ ਪਾਇਆ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਕਰਨਾਟਕ ‘ਚ 3 ਮਹੀਨੇ ਦੀ ਬੱਚੀ ਅਤੇ 8 ਮਹੀਨੇ ਦੇ ਲੜਕੇ ‘ਚ ਵੀ ਇਹੀ ਵਾਇਰਸ ਪਾਇਆ ਗਿਆ ਸੀ। ਕਰਨਾਟਕ ਵਿੱਚ ਦੋਵਾਂ ਮਾਮਲਿਆਂ ਬਾਰੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਸੀ ਕਿ ਬੱਚੇ ਰੁਟੀਨ ਚੈਕਅੱਪ ਲਈ ਹਸਪਤਾਲ ਪੁੱਜੇ ਸਨ। ਜਾਂਚ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹਾਲਾਂਕਿ, ਕਰਨਾਟਕ ਦੇ ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਕਿ ਬੱਚਿਆਂ ਦੇ ਨਮੂਨਿਆਂ ਦੀ ਜਾਂਚ ਕਿਸੇ ਨਿੱਜੀ ਹਸਪਤਾਲ ਵਿੱਚ ਕੀਤੀ ਗਈ ਸੀ, ਨਾ ਕਿ ਕਿਸੇ ਸਰਕਾਰੀ ਲੈਬ ਵਿੱਚ। ਬੱਚੇ ਨੂੰ ਜ਼ੁਕਾਮ ਅਤੇ ਤੇਜ਼ ਬੁਖਾਰ ਸੀ। ਪਹਿਲਾਂ ਤਾਂ ਉਨ੍ਹਾਂ ਨੂੰ ਪੰਜ ਦਿਨ ਵੈਂਟੀਲੇਟਰ ‘ਤੇ ਵੀ ਰੱਖਿਆ ਗਿਆ ਸੀ। ਇਸ ਤੋਂ ਬਾਅਦ ਕੀਤੇ ਗਏ ਕਈ ਟੈਸਟਾਂ ਤੋਂ ਪਤਾ ਲੱਗਾ ਕਿ ਬੱਚਾ ਵਾਇਰਸ ਨਾਲ ਸੰਕਰਮਿਤ ਸੀ।
ਇਹ ਵੀ ਪੜ੍ਹੋ – ਜਥੇਦਾਰ ਨੇ SGPC ਵੱਲੋਂ ਬਣਾਈ ਜਾਂਚ ਕਮੇਟੀ ’ਤੇ ਜਤਾਇਆ ਇਤਰਾਜ਼, “ਜਥੇਦਾਰਾਂ ਦੀ ਪੜਤਾਲ ਦਾ ਅਧਿਕਾਰ SGPC ਨੂੰ ਨਹੀਂ”