Punjab

ਲੁਧਿਆਣਾ ‘ਚ HIV ਪਾਜ਼ੇਟਿਵ ਵਿਅਕਤੀ ਜ਼ਿੰਦਾ ਸਾੜਿਆ: ਲੱਕੜ ਦੀ ਚਿਤਾ ਬਣਾ ਕੇ ਉੱਪਰ ਲੇਟਿਆ, ਹੋਈ ਮੌਤ…

HIV positive person burnt alive in Ludhiana: He made a wooden pyre and lay on it

ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਹੈਬੋਵਾਲ ਵਿੱਚ ਦੇਰ ਰਾਤ ਇੱਕ 40 ਸਾਲਾ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਤਰਾਂ ਮੁਤਾਬਕ ਮਰਨ ਵਾਲਾ ਵਿਅਕਤੀ ਐੱਚ.ਆਈ.ਵੀ ਪਜ਼ਿਟਿਵ ਸੀ। ਜਾਣਕਾਰੀ ਮੁਤਾਬਕ ਉਸ ਨੇ ਖ਼ੁਦ ਲੱਕੜ ਦੀ ਚਿਤਾ ਬਣਾਈ, ਉਸ ‘ਤੇ ਲੇਟ ਕੇ ਅੱਗ ਲਾ ਦਿੱਤੀ। ਉਸ ਦੀ ਚੀਕ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ।

ਕਿਸੇ ਤਰ੍ਹਾਂ ਸੜੇ ਹੋਏ ਵਿਅਕਤੀ ਨੂੰ ਕਮਰੇ ‘ਚੋਂ ਬਾਹਰ ਕੱਢਿਆ ਗਿਆ ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੋਜ ਵਜੋਂ ਹੋਈ ਹੈ।ਲੋਕਾਂ ਨੇ ਤੁਰੰਤ ਥਾਣਾ ਹੈਬੋਵਾਲ ਦੀ ਪੁਲੀਸ ਨੂੰ ਸੂਚਿਤ ਕੀਤਾ। ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ।

ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਮਨੋਜ ਇਕੱਲਾ ਰਹਿੰਦਾ ਸੀ। ਉਸ ਦਾ ਵਿਆਹ ਨਹੀਂ ਹੋਇਆ ਸੀ। ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਸੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਅੱਗ ਕਿਉਂ ਲਗਾਈ। ਉਹ ਕਾਫ਼ੀ ਸਮੇਂ ਤੋਂ ਕੋਈ ਕੰਮ ਨਹੀਂ ਕਰ ਰਿਹਾ ਸੀ।

ਦੂਜੇ ਪਾਸੇ ਥਾਣਾ ਹੈਬੋਵਾਲ ਦੀ ਪੁਲਿਸ ਅਨੁਸਾਰ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐੱਚਆਈਵੀ ਪਾਜ਼ੀਟਿਵ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਹੋਵੇਗੀ।