Punjab

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਇਸ ਹਿੰਦੂ ਲੀਡਰ ਦੀ ਪਤਨੀ ਨੇ ਕੀਤੀ ਮੁਲਾਕਾਤ, ਕੀਤੀ ਵੱਡੀ ਮੰਗ

ਲੁਧਿਆਣਾ ਵਿੱਚ ਸ਼ਿਵ ਸੈਨਾ ਦੇ ਆਗੂ ਸੰਦੀਪ ਗੋਰਾ ਥਾਪਰ ਦੀ ਪਤਨੀ ਰੀਟਾ ਥਾਪਰ ਨੇ ਅੱਜ ਚੰਡੀਗੜ੍ਹ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ ਵੀ ਮੌਜੂਦ ਸਨ। ਰੀਟਾ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ 5 ਜੁਲਾਈ ਨੂੰ ਸਿਵਲ ਹਸਪਤਾਲ ਦੇ ਬਾਹਰ ਉਸ ਦੇ ਪਤੀ ਸੰਦੀਪ ਗੋਰਾ ਥਾਪਰ ‘ਤੇ ਹਮਲਾ ਕਰਨ ਵਾਲੇ ਨਿਹੰਗਾਂ ਦੀ ਜਾਂਚ ਐਨਆਈਏ ਤੋਂ ਕਰਵਾਈ ਜਾਵੇ।

ਰੀਟਾ ਨੇ ਦੱਸਿਆ ਕਿ ਹਮਲਾਵਰਾਂ ‘ਚੋਂ ਤਿੰਨ ਨੂੰ ਪੁਲਸ ਨੇ ਫੜ ਲਿਆ ਹੈ, ਜਦਕਿ ਇਕ ਨਿਹੰਗ ਦੋਸ਼ੀ ਅਜੇ ਫਰਾਰ ਹੈ। ਉਨ੍ਹਾਂ ਰਾਜਪਾਲ ਪੁਰੋਹਿਤ ਨੂੰ ਹਾਈ ਅਲਰਟ ਸੁਰੱਖਿਆ ਲਈ ਕੇਂਦਰੀ ਏਜੰਸੀਆਂ ਤੋਂ ਤੁਰੰਤ ਕਾਰਵਾਈ ਕਰਨ ਲਈ ਕਿਹਾ। ਰੀਟਾ ਥਾਪਰ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨੂੰ ਮੇਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ –    ਸੰਭੂ ਬਾਰਡਰ ‘ਤੇ ਇਕ ਹੋਰ ਕਿਸਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਕੁਝ ਦਿਨ ਪਹਿਲਾਂ ਹੀ ਧਰਨੇ ‘ਚ ਹੋਇਆ ਸੀ ਸ਼ਾਮਲ