International

ਸ਼ਾਹਬਾਜ਼ ਸ਼ਰੀਫ ਦੀ ਕੈਬਨਿਟ ‘ਚ ਔਰਤਾਂ ਨੂੰ ਵੱਡਾ ਅਹੁਦਾ, ਹਿਨਾ ਰੱਬਾਨੀ ਬਣੀ ਵਿਦੇਸ਼ ਰਾਜ ਮੰਤਰੀ,

‘ਦ ਖਾਲਸ ਬਿਊਰੋ:ਗੁਆਂਢੀ ਦੇਸ਼ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਕੇਂਦਰੀ ਕੈਬਨਿਟ ਨੂੰ ਸਹੁੰ ਚੁਕੀ ਦਿੱਤੀ ਗਈ ਹੈ । ਕੈਬਨਿਟ, ਕੇਂਦਰੀ ਮੰਤਰੀ ਮੰਡਲ ਵਿੱਚ ਕੇਂਦਰੀ ਮੰਤਰੀਆਂ ਅਤੇ ਰਾਜ ਮੰਤਰੀਆਂ ਨੂੰ ਪਾਕਿਸਤਾਨ ਸੈਨੇਟ ਦੇ ਪ੍ਰਧਾਨ ਸਾਦਿਕ ਸੰਜਰਾਨੀ ਨੇ ਸਹੁੰ ਚੁਕਾਈ ਹੈ।
ਸ਼ਾਹਬਾਜ਼ ਨੇ ਤਿੰਨ ਸਲਾਹਕਾਰ ਵੀ ਨਿਯੁਕਤ ਕੀਤੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਕੇਂਦਰੀ ਮੰਤਰੀ ਮੰਡਲ ਵਿੱਚ 37 ਮੈਂਬਰ ਹੋ ਗਏ ਹਨ। ਸ਼ਾਹਬਾਜ਼ ਸ਼ਰੀਫ਼ ਨੇ ਇੱਕ ਟਵੀਟ ਰਾਹੀਂ ਦਸਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਦਾ ਗਠਨ ਪੀ.ਐਮ.ਐਲ.-ਐਨ ਨਵਾਜ਼ ਸ਼ਰੀਫ਼ ਅਤੇ ਸਰਕਾਰ ਦੇ ਗੱਠਜੋੜ ਭਾਈਵਾਲਾਂ ਨਾਲ ਡੂੰਘੇ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਗਿਆ ਹੈ।
ਪੀਐਮਐਲ-ਐਨ ਦੀ ਮਰੀਅਮ ਔਰੰਗਜ਼ੇਬ ਨੂੰ ਸੂਚਨਾ ਮੰਤਰੀ ਅਤੇ ਆਜ਼ਮ ਨਜ਼ੀਰ ਤਰਾਰ ਨੂੰ ਕਾਨੂੰਨ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਅਹਿਸਾਨ ਇਕਬਾਲ ਨੂੰ ਯੋਜਨਾ ਅਤੇ ਵਿਕਾਸ ਮੰਤਰੀ ਨਿਯੁਕਤ ਕੀਤਾ ਗਿਆ ਹੈ ਤੇ ਅਮੀਨੁਲ ਹੱਕ ਨੇ ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਅਮੀਨੁਲ ਹੱਕ ਪਿਛਲੀ ਪੀਟੀਆਈ ਸਰਕਾਰ ਵਿੱਚ ਵੀ ਇਹੀ ਅਹੁਦਾ ਸੰਭਾਲ ਚੁੱਕੇ ਹਨ। ਇਸ ਤੋਂ ਇਲਾਵਾ ਪੀਪੀਪੀ ਦੀ ਹਿਨਾ ਰੱਬਾਨੀ ਖਾਰ ਨੂੰ ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ ਬਣਾਇਆ ਗਿਆ ਹੈ ਜਦੋਂਕਿ ਪੀਐਮਐਲ-ਐਨ ਦੇ ਰਾਣਾ ਸਨਾਉੱਲਾ ਨੂੰ ਗ੍ਰਹਿ ਮੰਤਰਾਲਾ ਸੰਭਾਲਿਆ ਗਿਆ ਹੈ।